ਕੈਨੇਡਾ ਦੇ ਜੰਗਲ ਦੀ ਅੱਗ ਨੇ ਵਧਾਈ ਦੁਨੀਆ 'ਚ ਗਰਮੀ
Friday, Jun 28, 2024 - 11:09 AM (IST)

ਓਟਾਵਾ- ਕੈਨੇਡਾ ਦੇ ਜੰਗਲਾਂ 'ਚ ਸਾਲ 2023 'ਚ ਗਰਮੀ ਕਾਰਨ ਲੱਗੀ ਭਿਆਨਕ ਅੱਗ ਨੇ ਭਾਰਤ ਦੇ ਮੁਕਾਬਲੇ ਵੱਧ ਕਾਰਬਨ ਡਾਈਆਕਸਾਈਡ ਛੱਡੀ। ਗਰਮੀ ਪੈਦਾ ਕਰਨ ਵਾਲੀ ਇਸ ਗੈਸ ਨੇ ਭਾਰਤ 'ਚ ਸਾੜੇ ਗਏ ਜੈਵਿਕ ਬਾਲਣ ਦੇ ਮੁਕਾਬਲੇ ਦੁਨੀਆ 'ਚ ਵੱਧ ਪ੍ਰਦੂਸ਼ਣ ਫੈਲਾਉਣ ਦੇ ਨਾਲ ਹੀ ਤਾਪਮਾਨ 'ਚ ਵੀ ਵਾਧਾ ਕੀਤਾ। ਇਹ ਖੁਲਾਸਾ ਵਿਸ਼ਵ ਸੰਸਾਧਨ ਸੰਸਥਾਨ ਅਤੇ ਮੈਰੀਲੈਂਡ ਯੂਨੀਵਰਸਿਟੀ ਦੇ ਵਿਗਿਆਨੀਆਂ ਦੁਆਰਾ ਗਲੋਬਲ ਚੇਂਜ ਬਾਇਓਲੋਜੀ 'ਚ ਪ੍ਰਕਾਸ਼ਿਤ ਇਕ ਨਵੇਂ ਅਧਿਐਨ 'ਚ ਕੀਤਾ ਗਿਆ। ਸੋਧ 'ਚ ਦੇਖਿਆ ਗਿਆ ਕਿ ਕੈਨੇਡਾ 'ਚ ਇਸ ਜੰਗਲ ਦੀ ਅੱਗ ਦੁਆਰਾ ਛੱਡੀ ਗਈ ਕਾਰਬਨ ਡਾਈਆਕਸਾਈਡ ਨਾਲ ਪੱਛਮੀ ਵਰਜੀਨੀਆ ਤੋਂ ਵੀ ਵੱਡਾ ਸੜ ਗਿਆ ਸੀ। ਵਿਗਿਆਨੀਆਂ ਨੇ 2023 'ਚ ਕੈਨੇਡਾ 'ਚ ਮਹੀਨਿਆਂ ਤੱਕ ਲੱਗੀ ਅੱਗ ਦੇ ਵਿਨਾਸ਼ਕਾਰੀ ਪ੍ਰਭਾਵ ਦਾ ਮੁਲਾਂਕਣ ਕੀਤਾ। ਇਸ ਮੁਤਾਬਕ ਇਸ ਨੇ ਹਵਾ 'ਚ 3.28 ਬਿਲੀਅਨ ਟਨ ਗਰਮੀ ਪੈਦਾ ਕਰਨ ਵਾਲੀ ਕਾਰਬਨ ਡਾਈਆਕਸਾਈਡ ਛੱਡੀ ਸੀ।
ਯੂ.ਐੱਸ. ਵਾਤਾਵਰਣ ਸੁਰੱਖਿਆ ਏਜੰਸੀ ਦੇ ਅੰਕੜਿਆਂ ਅਨੁਸਾਰ, ਇਹ ਕਾਰਬਨ ਡਾਈਆਕਸਾਈਡ ਦੀ ਲਗਭਗ ਓਨੀ ਹੀ ਮਾਤਰਾ ਹੈ ਜਿੰਨੀ 647 ਮਿਲੀਅਨ ਕਾਰਾਂ ਇਕ ਸਾਲ 'ਚ ਹਵਾ ਛੱਡਦੀਆਂ ਹਨ। ਇਸ ਅੱਗ ਨੇ ਇਕ ਸਾਲ ਵਿਚ ਹਵਾਈ ਜਹਾਜ਼ਾਂ ਨਾਲੋਂ ਲਗਭਗ ਚਾਰ ਗੁਣਾ ਜ਼ਿਆਦਾ ਕਾਰਬਨ ਨਿਕਾਸੀ ਪੈਦਾ ਕੀਤੀ। ਇਹ ਮੁਲਾਂਕਣ ਡਬਲਿਯੂਆਰਆਈ ਦੇ ਗਲੋਬਲ ਫੋਰੈਸਟ ਵਾਚ ਵਿਖੇ ਅਧਿਐਨ ਦੇ ਪ੍ਰਮੁੱਖ ਲੇਖਕ ਅਤੇ ਖੋਜ ਸਹਿਯੋਗੀ ਜੇਮਸ ਮੈਕਕਾਰਥੀ ਨੇ ਇਗ ਮੁਲਾਂਕਣ ਪੇਸ਼ ਕੀਤਾ ਹੈ। ਸਿਰੈਕਿਊਜ਼ ਯੂਨੀਵਰਸਿਟੀ ਦੇ ਭੂਗੋਲ ਅਤੇ ਵਾਤਾਵਰਣ ਦੇ ਪ੍ਰੋਫੈਸਰ ਜੈਕਬ ਬੇਂਡਿਕਸ ਨੇ ਕਿਹਾ ਕਿ ਇੰਨੇ ਜ਼ਿਆਦਾ ਜੰਗਲਾਂ ਦਾ ਨੁਕਸਾਨ ਇਕ ਵੱਡੀ ਗੱਲ ਹੈ ਅਤੇ ਵਿਸ਼ਵ ਦ੍ਰਿਸ਼ਟੀਕੋਣ ਤੋਂ ਬੇਹੱਦ ਚਿੰਤਾਜਨਕ ਹੈ ਪਰ ਇਸ 'ਚ ਜਲਵਾਯੂ ਤਬਦੀਲੀ ਦੀ ਵੀ ਵੱਡੀ ਭੂਮਿਕਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8