ਹੈਤੀ ਸਥਿਤ ਕੈਨੇਡਾ ਦੀ ਅੰਬੈਸੀ ''ਤੇ ਲੱਗੇ ਕਰੋੜਾਂ ਦੇ ਘਪਲੇ ਦੇ ਦੋਸ਼

01/12/2017 1:36:33 PM

ਓਟਾਵਾ— ਹੈਤੀ ਵਿਖੇ ਸਥਿਤ ਕੈਨੇਡੀਅਨ ਅੰਬੈਂਸੀ ''ਤੇ 1.7 ਮਿਲੀਅਨ ਡਾਲਰ ਯਾਨੀ ਕਿ ਕਰੀਬ 8 ਕਰੋੜ ਦੇ ਘਪਲੇ ਦੇ ਦੋਸ਼ ਲੱਗਣ ਤੋਂ ਬਾਅਦ ਅੰਬੈਂਸੀ ਦੇ 17 ਸਥਾਨਕ ਮੈਂਬਰਾਂ ਨੂੰ ਬਰਖਾਸਤ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਸ ਅੰਬੈਂਸੀ ਦੇ ਮੈਂਬਰਾਂ ਨੇ 12 ਸਾਲਾਂ ਵਿਚ ਵੱਡੀ ਜਾਅਲਸਾਜ਼ੀ ਨੂੰ ਸਿਰੇ ਚਾੜ੍ਹਿਆ। ਬਰਖਾਸਤ ਕੀਤੇ ਗਏ ਮੈਂਬਰਾਂ ਵਿਚ ਸ਼ਾਮਲ 12 ਲੋਕ ਗਲੋਬਲ ਅਫੇਅਰ ਕੈਨੇਡਾ ਲਈ ਕੰਮ ਕਰਦੇ ਸਨ, ਜਦੋਂ ਕਿ ਪੰਜ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਤਾ ਬਾਰੇ ਮਾਮਲਿਆਂ ਲਈ ਕੰਮ ਕਰਦੇ ਸਨ। ਫਿਲਹਾਲ ਇਨ੍ਹਾਂ ਲੋਕਾਂ ''ਤੇ ਅਪਰਾਧਕ ਦੋਸ਼ ਨਹੀਂ ਲਗਾਏ ਗਏ ਹਨ। ਇਸ ਮਾਮਲੇ ਵਿਚ ਕੈਨੇਡੀਅਨ ਸਟਾਫ ਦੀ ਸ਼ਮੂਲੀਅਤ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਅਲਜੀਰੀਆ, ਨਾਈਜੀਰੀਆ, ਕੀਨੀਆ, ਭਾਰਤ ਅਤੇ ਰੂਸ ਵਿਖੇ ਸਥਿਤ ਕੈਨੇਡੀਅਨ ਅੰਬੈਸੀਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

Kulvinder Mahi

News Editor

Related News