ਸ਼ਾਂਤੀ ''ਚ ''ਸੱਜਣ'' ਨੇ ਆਪਣੇ ਜੱਦੀ ਘਰ ''ਚ ਪਰਿਵਾਰ ਨਾਲ ਬਿਤਾਏ ਫੁਰਸਤ ਦੇ ਪਲ, ਭਾਵਨਾਤਮਕ ਹੋਇਆ ਮਾਹੌਲ (ਤਸਵੀਰਾਂ)

04/22/2017 7:33:34 AM

ਬੰਬੇਲੀ— 16 ਸਾਲਾਂ ਬਾਅਦ ਹੁਸ਼ਿਆਰਪੁਰ ਵਿਖੇ ਸਥਿਤ ਆਪਣੇ ਜੱਦੀ ਪਿੰਡ ਬੰਬੇਲੀ ਵਿਖੇ ਪਹੁੰਚੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਆਖਰਕਾਰ ਆਪਣੇ ਪਰਿਵਾਰ ਸਮੇਤ ਇਕੱਲਿਆਂ ਸਮਾਂ ਬਿਤਾਉਣ ਵਿਚ ਸਫਲ ਰਹੇ। ਸਵੇਰ ਤੋਂ ਹੀ ਲਗਾਤਾਰ ਜਿੱਥੇ ਵੀ ਸੱਜਣ ਜਾ ਰਹੇ ਸਨ, ਉੱਥੇ ਉਨ੍ਹਾਂ ਨੂੰ ਲੋਕਾਂ ਦੀ ਵੱਡੀ ਭੀੜ ਦਾ ਸਾਹਮਣਾ ਕਰਨਾ ਪਿਆ। ਲੋਕ ਉਨ੍ਹਾਂ ਦੀ ਇਕ ਝਲਕ ਲਈ ਤਰਸ ਰਹੇ ਸਨ ਪਰ ਜਦੋਂ ਉਹ ਆਪਣੇ ਘਰ ਪਹੁੰਚੇ ਤਾਂ ਗੱਲ ਕੁਝ ਹੋਰ ਸੀ। ਉਹ ਕਾਫੀ ਭਾਵਨਾਤਮਕ ਹੋਏ ਪਏ ਸਨ ਅਤੇ ਉਨ੍ਹਾਂ ਨੇ ਇੱਥੇ ਆਪਣੇ ਮਾਤਾ-ਪਿਤਾ ਅਤੇ ਭੈਣ ਨਾਲ ਸ਼ਾਂਤੀ ਵਿਚ ਫੁਰਸਤ ਦੇ ਬਿਤਾਏ। ਇਹ ਉਨ੍ਹਾਂ ਦਾ ਜੱਦੀ ਘਰ ਸੀ। ਜਿਸ ਘਰ ਵਿਚ ਉਨ੍ਹਾਂ ਦਾ ਬਚਪਨ ਬੀਤਿਆ। ਜਿੱਥੇ ਉਨ੍ਹਾਂ ਦੇ ਮਾਤਾ-ਪਿਤਾ ਦੀ ਜ਼ਿੰਦਗੀ ਬੀਤੀ, ਜਿੱਥੇ ਉਹ ਆਪਣੀ ਭੈਣ ਨਾਲ ਖੇਡੇ, 16 ਸਾਲਾਂ ਬਾਅਦ ਅੱਜ ਉਹ ਉਸੇ ਘਰ ਵਿਚ ਮੌਜੂਦ ਸਨ। ਸਾਰੀਆਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਅਤੇ ਮਾਹੌਲ ਭਾਵਨਾਤਮਕ ਹੋ ਗਿਆ।
ਸੱਜਣ ਦੇ ਘਰ ਦੇ ਬਾਹਰ ਵੀ ਸਵੇਰ ਤੋਂ ਰੌਣਕਾਂ ਲੱਗੀਆਂ ਹੋਈਆਂ ਸਨ। ਵੱਡੀ ਗਿਣਤੀ ਵਿਚ ਲੋਕ ਘਰ ਦੇ ਬਾਹਰ ਆਪਣੇ ਸੱਜਣ ਪੁੱਤਰ ਦੇ ਪਹੁੰਚਣ ਦਾ ਇੰਤਜ਼ਾਰ ਕਰ ਰਹੇ ਸਨ ਪਰ ਸੱਜਣ ਦਾ ਮਨ ਇਸ ਘਰ ਵਿਚ ਕੁਝ ਸਮਾਂ ਸ਼ਾਂਤੀ ਨਾਲ ਬਿਤਾਉਣ ਦਾ ਸੀ। ਸੱਜਣ ਦੇ ਮਾਤਾ-ਪਿਤਾ 6 ਮਹੀਨੇ ਪਹਿਲਾਂ ਹੀ ਇੱਥੇ ਪਹੁੰਚ ਚੁੱਕੇ ਸਨ। ਸੱਜਣ ਦੇ ਪਿਤਾ ਸ. ਕੁੰਦਨ ਸਿੰਘ ਸੱਜਣ ਅਤੇ ਮਾਤਾ ਵੀ ਕੈਨੇਡਾ ਵਿਚ ਉਨ੍ਹਾਂ ਦੇ ਨਾਲ ਰਹਿੰਦੇ ਹਨ ਪਰ ਉਹ ਅਕਸਰ ਪੰਜਾਬ ਵਿਖੇ ਆਪਣੇ ਘਰ ਵਿਚ ਆਉਂਦੇ ਰਹਿੰਦੇ ਹਨ। 

Kulvinder Mahi

News Editor

Related News