ਸਮੁੰਦਰ ''ਚ ਤੈਰਨ ਵਾਲੇ ਹੋਟਲ ਦੇ ਨਿਰਮਾਣ ਨੂੰ ਮਿਲੀ ਮਨਜ਼ੂਰੀ, ਸਮੁੰਦਰੀ ਜਹਾਜ਼ ਵਰਗੀ ਹੋਵੇਗੀ ਦਿੱਖ
Thursday, Apr 16, 2026 - 05:06 AM (IST)
ਵੈਨਕੂਵਰ (ਮਲਕੀਤ ਸਿੰਘ) – ਵੈਨਕੂਵਰ ਸਿਟੀ ਕੌਂਸਲ ਵੱਲੋਂ ਵੈਨਕੂਵਰ ਨੇੜੇ ਸਮੁੰਦਰ ਦੇ ਡੂੰਘੇ ਪਾਣੀ 'ਚ ਤੈਰਨ ਵਾਲੇ ਹੋਟਲ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।
ਇਹ ਪ੍ਰੋਜੈਕਟ ਫਿਨਲੈਂਡ ਦੀ ਹੋਸਪਿਟੈਲਿਟੀ ਕੰਪਨੀ ਵੱਲੋਂ ਲਿਆਂਦਾ ਗਿਆ ਹੈ, ਜੋ ਕਿ ਪਾਣੀ ਉੱਤੇ ਸਮੁੰਦਰੀ ਜਹਾਜ਼ ਦੀ ਦਿੱਖ ਵਰਗਾ ਇੱਕ ਆਧੁਨਿਕ ਅਤੇ ਵਿਲੱਖਣ ਹੋਟਲ ਤਿਆਰ ਕਰੇਗੀ। ਇਹ ਹੋਟਲ ਕੋਲ ਹਾਰਬਰ ਵਿੱਚ ਸਥਿਤ ਹੋਵੇਗਾ ਅਤੇ ਇਸ ਵਿੱਚ 250 ਕਮਰੇ ਹੋਣਗੇ।
ਮਨਜ਼ੂਰੀ ਤੋਂ ਬਾਅਦ ਕੰਪਨੀ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਅਤੇ ਇਸ ਨੂੰ ਵੈਨਕੂਵਰ ਦੀ ਟੂਰਿਜ਼ਮ ਇੰਡਸਟਰੀ ਦੇ ਵਾਧੇ ਲਈ ਇੱਕ ਵੱਡਾ ਕਦਮ ਦੱਸਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਤੈਰਦਾ ਹੋਟਲ ਸ਼ਹਿਰ ਦੇ ਸੈਲਾਨੀ ਕੇਂਦਰਾਂ ਵਿੱਚ ਇੱਕ ਨਵਾਂ ਆਕਰਸ਼ਣ ਬਣ ਸਕਦਾ ਹੈ, ਜੋ ਸੈਲਾਨੀਆਂ ਨੂੰ ਖਿੱਚੇਗਾ ਅਤੇ ਸਥਾਨਕ ਅਰਥਵਿਵਸਥਾ ਨੂੰ ਮਜ਼ਬੂਤੀ ਦੇਵੇਗਾ। ਹਾਲਾਂਕਿ ਕੁਝ ਲੋਕਾਂ ਵੱਲੋਂ ਇਸ ਪ੍ਰੋਜੈਕਟ ਦੇ ਵਾਤਾਵਰਣ ਅਤੇ ਦ੍ਰਿਸ਼ਟੀ ਪ੍ਰਭਾਵਾਂ ਨੂੰ ਲੈ ਕੇ ਚਿੰਤਾ ਵੀ ਜਤਾਈ ਗਈ ਹੈ।
