ਕੈਨੇਡਾ 'ਚ ਪੰਜਾਬੀ ਬਜ਼ੁਰਗ ਨੂੰ ਮਾਰੇ ਗਏ ਧੱਕੇ, ਪੁਲਿਸ ਨੇ ਦੋਸ਼ੀ ਨੂੰ ਮੌਕੇ 'ਤੇ ਦਬੋਚਿਆ
Friday, Apr 24, 2026 - 11:27 AM (IST)
ਵੈਨਕੂਵਰ (ਮਲਕੀਤ ਸਿੰਘ)- ਕੈਨੇਡਾ ਵਿਚ ਪੰਜਾਬੀ ਬਜ਼ੁਰਗ ਨਾਲ ਨਸਲੀ ਵਿਤਕਰਾ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਤਾਜ਼ਾ ਵਾਪਰੀ ਇਸ ਘਟਨਾ ਦੀ ਵੀਡੀਓ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ 'ਚ ਇੱਕ ਅਗਿਆਤ ਵਿਅਕਤੀ ਪੰਜਾਬੀ ਬਜ਼ੁਰਗ ਨੂੰ ਧੱਕੇ ਮਾਰਦਾ ਅਤੇ ਨਸਲੀ ਟਿੱਪਣੀਆਂ ਕਰਦਾ ਹੋਇਆ ਨਜ਼ਰੀਂ ਆਉਂਦਾ ਹੈ। ਇਹ ਘਟਨਾ ਕੈਨੇਡਾ ਦੇ ਸੂਬੇ ਓਨਟਾਰੀਓ ਦੇ ਵੁਡ ਸਟੋਕ ਇਲਾਕੇ ਦੀ ਦੱਸੀ ਜਾ ਰਹੀ ਹੈ।
Good news for the Woodstock community: Police have arrested the person involved in the recent harassment of a Sikh man. Hate has no home here. 🇨🇦📍 pic.twitter.com/eUfSRiJjTX
— Manakdeep Singh Kharaud (@Iam_MKharaud) April 24, 2026
ਪੜ੍ਹੋ ਇਹ ਅਹਿਮ ਖ਼ਬਰ- ਬਣ ਗਈ ਗੱਲ ; ਤਿੰਨ ਹਫ਼ਤਿਆਂ ਲਈ ਵਧੀ ਜੰਗਬੰਦੀ! ਲੇਬਨਾਨ-ਇਜ਼ਰਾਈਲ ਵਿਚਾਲੇ ਬਣੀ ਸਹਿਮਤੀ
ਇਸ ਘਟਨਾ ਨੂੰ ਵੇਖ ਰਹੇ ਕਿਸੇ ਵਿਅਕਤੀ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੇ ਜਾਣ ਮਗਰੋਂ ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਘਟਨਾ ਨੂੰ ਲੈ ਕੇ ਸਥਾਨਕ ਪੰਜਾਬੀ ਭਾਈਚਾਰੇ 'ਚ ਵੱਖ ਵੱਖ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਜ਼ਿਕਰਯੋਗ ਹੈ ਕਿ ਕੁਝ ਅਗਿਆਤ ਅਨਸਰਾਂ ਵੱਲੋਂ ਨਸਲੀ ਵਿਤਕਰੇ ਤਹਿਤ ਪਿਛਲੇ ਦਿਨੀ ਇੱਕ ਪੰਜਾਬੀ ਨੌਜਵਾਨ ਦੀ ਇੱਕ ਕਾਰੋਬਾਰੀ ਵੈਨ ਅਤੇ ਨਿਜੀ ਕਾਰ ਨੂੰ ਰਾਤ ਸਮੇਂ ਪੈਟਰੋਲ ਪਾ ਕੇ ਅੱਗ ਲਾ ਦਿੱਤੀ ਗਈ ਸੀ। ਇਸ ਘਟਨਾ ਨੂੰ ਅਜੇ ਇੱਕ ਹਫਤਾ ਨਹੀਂ ਬੀਤਿਆ ਸੀ ਕਿ ਨਸਲੀ ਵਿਤਕਰੇ ਦੀ ਇੱਕ ਹੋਰ ਘਟਨਾ ਸਾਹਮਣੇ ਆ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
