ਕੈਨੇਡਾ ''ਚ ਬਜ਼ੁਰਗ ਨੂੰ ਧੱਕੇ ਮਾਰਨ ਵਾਲੇ ਨੌਜਵਾਨ ਨੇ ਮੰਗੀ ਮੁਆਫੀ

Monday, Apr 27, 2026 - 07:50 PM (IST)

ਕੈਨੇਡਾ ''ਚ ਬਜ਼ੁਰਗ ਨੂੰ ਧੱਕੇ ਮਾਰਨ ਵਾਲੇ ਨੌਜਵਾਨ ਨੇ ਮੰਗੀ ਮੁਆਫੀ

ਵੈਨਕੂਵਰ, (ਮਲਕੀਤ ਸਿੰਘ)- ਪਿਛਲੇ ਦਿਨੀ ਕੈਨੇਡਾ ਦੇ ਵੁੱਡਕਾਸਟ ਇਲਾਕੇ 'ਚ ਸੈਰ ਕਰ ਰਹੇ ਇੱਕ ਪੰਜਾਬੀ ਬਜ਼ੁਰਗ ਨੂੰ ਇੱਕ ਅਣਪਛਾਤੇ ਵਿਅਕਤੀ ਵੱਲੋਂ ਨਸਲੀਆਂ ਟਿੱਪਣੀਆਂ ਕਰ ਕੇ ਧੱਕੇ ਮਾਰਨ ਦੀ ਘਟਨਾ ਮਗਰੋਂ ਪੁਲਸ ਵੱਲੋਂ ਮੌਕੇ 'ਤੇ ਜਾ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਸੀ। ਇਸ ਘਟਨਾ ਮਗਰੋਂ ਇਲਾਕੇ 'ਚ ਰਹਿੰਦੇ ਪੰਜਾਬੀ ਭਾਈਚਾਰੇ 'ਚ ਚਿੰਤਾ ਅਤੇ ਗੁੱਸੇ ਦੀ ਭਾਵਨਾ ਲਹਿਰ ਸੁਭਾਵਿਕ ਸੀ ।

ਪੁਲਸ ਵੱਲੋਂ ਚਿਤਾਵਨੀ ਦੇ ਕੇ ਉਕਤ ਘਟਨਾ ਦੇ ਜ਼ਿੰਮੇਵਾਰ ਵਿਅਕਤੀ ਨੂੰ ਰਿਹਾਅ ਕਰ ਦਿੱਤਾ ਗਿਆ ਸੀ, ਜਿਸ ਮਗਰੋਂ ਸਥਾਨਕ ਪੰਜਾਬੀ ਭਾਈਚਾਰੇ ਦੇ ਕੁਝ ਸਥਾਨਕ ਨੌਜਵਾਨਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਅਣਪਛਾਤੇ ਵਿਅਕਤੀ ਦੇ ਘਰ ਦਾ ਐਡਰੈਸ ਲੱਭਣ ਮਗਰੋਂ ਉਸਦੇ ਪਰਿਵਾਰ ਤੱਕ ਪਹੁੰਚ ਕੀਤੀ ਤੇ ਉਸ ਦੇ ਪਰਿਵਾਰ ਦੀ ਹਾਜ਼ਰੀ 'ਚ ਉਸ ਨੂੰ ਆਪਣੇ ਉਸ ਵੱਲੋਂ ਕੀਤੀ ਗਈ ਗਲਤੀ ਦਾ ਅਹਿਸਾਸ ਕਰਨ ਲਈ ਕਿਹਾ ਗਿਆ । ਇਸ ਮਗਰੋਂ ਉਕਤ ਨੌਜਵਾਨ ਨੇ ਆਪਣੇ ਵੱਲੋਂ ਕੀਤੀ ਇਸ ਘਿਨੋਣੀ ਘਟਨਾ ਲਈ ਮਾਫੀ ਮੰਗਦਿਆ ਭਵਿੱਖ ਵਿੱਚ ਅਜਿਹੀ ਗਲਤੀ ਨਾ ਦੁਹਰਾਉਣ ਦੀ ਗੱਲ ਕਹੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News