ਕੈਨੇਡਾ ''ਚ ਪੰਜਾਬੀ ਮੁਟਿਆਰ ''ਤੇ ਟੁੱਟਿਆ ਦੁੱਖਾਂ ਦਾ ਪਹਾੜ ! ਲੋਕਾਂ ਤੋਂ ਮਦਦ ਮੰਗਣ ਲਈ ਹੋਈ ਮਜਬੂਰ

Tuesday, Jul 28, 2026 - 10:43 AM (IST)

ਕੈਨੇਡਾ ''ਚ ਪੰਜਾਬੀ ਮੁਟਿਆਰ ''ਤੇ ਟੁੱਟਿਆ ਦੁੱਖਾਂ ਦਾ ਪਹਾੜ ! ਲੋਕਾਂ ਤੋਂ ਮਦਦ ਮੰਗਣ ਲਈ ਹੋਈ ਮਜਬੂਰ

ਇੰਟਰਨੈਸ਼ਨਲ ਡੈਸਕ- ਕੈਨੇਡਾ ਪੁੱਜੀ ਪੰਜਾਬੀ ਮੁਟਿਆਰ 'ਤੇ ਅਚਾਨਕ ਦੁੱਖਾਂ ਦਾ ਪਹਾੜ ਟੁੱਟਿਆ ਹੈ। ਪੰਜਾਬੀ ਮੁਟਿਆਰ ਪਰਮਜੀਤ ਕੌਰ ਦੇ ਪਤੀ ਦੀ ਅਚਨਚੇਤ ਮੌਤ ਹੋ ਗਈ ਹੈ ਅਤੇ ਹੁਣ ਉਸ'ਤੇ ਢਾਈ ਸਾਲਾ ਬੱਚੀ ਦੇ ਪਾਲਣ-ਪੋਸ਼ਣ ਦੀ ਵੱਡੀ ਜ਼ਿੰਮੇਵਾਰੀ ਆ ਗਈ ਹੈ। ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜੀ ਪਰਮਜੀਤ ਕੌਰ ਹੁਣ ਖੁਦ ਨੂੰ ਲਾਚਾਰ ਮਹਿਸੂਸ ਕਰ ਰਹੀ ਹੈ। ਪਰਮਜੀਤ ਕੌਰ ਨੇ ਗੋਫੰਡਮੀ ਪੇਜ ਸਥਾਪਤ ਕਰਦਿਆਂ ਦੱਸਿਆ ਕਿ ਇਸ ਵੇਲੇ ਉਹ ਓਪਨ ਵਰਕ ਪਰਮਿਟ ’ਤੇ ਕੇਨੈਡਾ ਵਿਚ ਰਹਿ ਰਹੀ ਹੈ ਅਤੇ ਉਸ ਕੋਲ ਆਮਦਨ ਦਾ ਕੋਈ ਵਸੀਲਾ ਨਹੀਂ। ਦੋ ਦਿਨ ਪਹਿਲਾਂ ਦਿਲ ਦਾ ਦੌਰਾ ਪੈਣ ਕਰ ਕੇ ਉਸ ਦਾ ਪਤੀ ਦਮ ਤੋੜ ਗਿਆ।

ਪੜ੍ਹੋ ਇਹ ਅਹਿਮ ਖ਼ਬਰ-  ਟੋਰਾਂਟੋ 'ਚ ਅਮਰੀਕੀ ਕੌਂਸਲੇਟ 'ਤੇ ਇਸ ਸਾਲ ਦੂਜੀ ਵਾਰ ਗੋਲੀਬਾਰੀ; ਜਾਂਚ ਤੇਜ਼

ਬ੍ਰਿਟਿਸ਼ ਕੋਲੰਬੀਆ ਦੇ ਐਬਸਫ਼ੋਰਡ ਦੀ ਪਰਮਜੀਤ ਕੌਰ ਨੇ ਦੁਖੀ ਮਨ ਨਾਲ ਦੱਸਿਆ ਕਿ ਉਸ ਦਾ ਪਤੀ ਹੀ ਘਰ ਵਿਚ ਇਕੱਲਾ ਕਮਾਉਣ ਵਾਲਾ ਸੀ। ਪਰਮਜੀਤ ਕੌਰ ਮੁਤਾਬਕ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਇਸ ਤਰੀਕੇ ਨਾਲ ਲੋਕਾਂ ਤੋਂ ਮਦਦ ਮੰਗਣੀ ਪਵੇਗੀ ਪਰ ਪਤੀ ਦੇ ਬੇਵਕਤੀ ਅਕਾਲ ਚਲਾਣੇ ਨੇ ਸਭ ਕੁਝ ਬਦਲ ਦਿੱਤਾ। ਪਰਮਜੀਤ ਕੌਰ ਨੇ ਇਸ ਵੇਲੇ ਸਭ ਤੋਂ ਅਹਿਮ ਪਤੀ ਦੇ ਅੰਤਮ ਸਸਕਾਰ ਦਾ ਪ੍ਰਬੰਧ ਕਰਨਾ ਹੈ ਅਤੇ ਫਿਰ ਛੋਟੀ ਬੱਚੀ ਦੇ ਭਵਿੱਖ ਬਾਰੇ ਬਹੁਤ ਕੁਝ ਸੋਚਣਾ ਬਾਕੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News