ਪੰਜਾਬੀਓ ਕਰ ਲਓ ਤਿਆਰੀ ! ਹੁਣ ਕੈਨੇਡਾ ਸਰਕਾਰ ਹਰ ਸਾਲ 4.54 ਲੱਖ ਪ੍ਰਵਾਸੀਆਂ ਨੂੰ ਦੇਵੇਗੀ PR

Thursday, Jul 23, 2026 - 04:18 PM (IST)

ਪੰਜਾਬੀਓ ਕਰ ਲਓ ਤਿਆਰੀ ! ਹੁਣ ਕੈਨੇਡਾ ਸਰਕਾਰ ਹਰ ਸਾਲ 4.54 ਲੱਖ ਪ੍ਰਵਾਸੀਆਂ ਨੂੰ ਦੇਵੇਗੀ PR

ਇੰਟਰਨੈਸ਼ਨਲ ਡੈਸਕ- ਕੈਨੇਡਾ ਸਰਕਾਰ ਨੇ ਸਾਲ 2026-27 ਲਈ ਪੀ.ਆਰ. ਦੇ ਟੀਚਿਆਂ ਵਿੱਚ ਵਾਧਾ ਕਰਦਿਆਂ ਹਰ ਸਾਲ ਲਗਭਗ 4.54 ਲੱਖ ਪ੍ਰਵਾਸੀਆਂ ਨੂੰ ਪੱਕੇ ਕਰਨ ਦੀ ਯੋਜਨਾ ਬਣਾਈ ਹੈ। ਕੈਨੇਡਾ ਸਰਕਾਰ ਨੇ ਸਾਲ 2026 ਅਤੇ 2027 ਲਈ ਸਥਾਈ ਨਿਵਾਸ (PR) ਦੇ ਟੀਚਿਆਂ ਬਾਰੇ ਨਵੇਂ ਵੇਰਵੇ ਸਾਂਝੇ ਕੀਤੇ ਹਨ, ਜੋ ਭਾਰਤੀਆਂ ਖ਼ਾਸ ਕਰ ਕੇ ਪੰਜਾਬੀਆਂ ਲਈ ਉਮੀਦ ਦੀ ਨਵੀਂ ਕਿਰਨ ਹੈ। ਸਰਕਾਰ ਦੇ ਇਸ ਕਦਮ ਨਾਲ ਯੋਗ ਬਿਨੈਕਾਰਾਂ ਲਈ ਕੈਨੇਡਾ ਵਿੱਚ ਪੱਕੇ ਤੌਰ 'ਤੇ ਵਸਣ ਦੇ ਰਾਹ ਹੋਰ ਸੁਖਾਲੇ ਹੋਣ ਦੀ ਉਮੀਦ ਹੈ। ਕੈਨੇਡਾ ਨੇ 21 ਜੁਲਾਈ, 2026 ਨੂੰ ਇਨ੍ਹਾਂ ਅਰਜ਼ੀਆਂ ਦੇ ਟੀਚਿਆਂ ਵਿੱਚ ਵਧੇਰੇ ਪਾਰਦਰਸ਼ਤਾ ਲਿਆਉਣ ਅਤੇ ਨਵੇਂ ਮੌਕਿਆਂ ਦਾ ਖੁਲਾਸਾ ਕੀਤਾ।

ਦੋ ਸਾਲਾਂ ਵਿੱਚ 9 ਲੱਖ ਤੋਂ ਵੱਧ ਪ੍ਰਵਾਸੀਆਂ ਨੂੰ ਮਿਲੇਗੀ PR 

ਸਰਕਾਰੀ ਯੋਜਨਾ ਅਨੁਸਾਰ ਕੈਨੇਡਾ ਸਰਕਾਰ ਸਾਲ 2026 ਅਤੇ 2027 ਦੌਰਾਨ ਕੁੱਲ 9,08,000 ਲੋਕਾਂ ਨੂੰ ਪੀ.ਆਰ. ਦੇਣ ਦੀ ਯੋਜਨਾ ਬਣਾ ਰਹੀ ਹੈ। ਇਸ ਦਾ ਮਤਲਬ ਹੈ ਕਿ ਇਨ੍ਹਾਂ ਦੋ ਸਾਲਾਂ ਵਿੱਚ ਔਸਤਨ 4,54,000 ਲੋਕਾਂ ਨੂੰ ਹਰ ਸਾਲ ਕੈਨੇਡਾ ਵਿੱਚ ਪੱਕੇ ਹੋਣ ਦਾ ਮੌਕਾ ਮਿਲੇਗਾ। ਉਂਝ ਕੈਨੇਡਾ ਦੇ 'ਲੈਵਲ ਪਲਾਨ' ਤਹਿਤ ਸਾਲਾਨਾ ਪੀ.ਆਰ. ਦਾ ਟੀਚਾ 3,80,000 ਮਿੱਥਿਆ ਗਿਆ ਹੈ। ਪਰ ਇਸ ਅੰਕੜੇ ਵਿੱਚ ਦੋ ਵਿਸ਼ੇਸ਼ ਵਨ-ਟਾਈਮ (ਇੱਕ ਵਾਰੀ) ਪਹਿਲਕਦਮੀਆਂ ਤਹਿਤ ਦਿੱਤੀ ਜਾਣ ਵਾਲੀ ਪੀ.ਆਰ. ਸ਼ਾਮਲ ਨਹੀਂ ਹੈ, ਜੋ ਮੁੱਖ ਤੌਰ 'ਤੇ ਸੁਰੱਖਿਅਤ ਵਿਅਕਤੀਆਂ ਅਤੇ ਕੈਨੇਡਾ ਵਿੱਚ ਮੌਜੂਦ ਕਾਮਿਆਂ ਲਈ ਹਨ। 

ਇਸ ਯੋਜਨਾ ਤਹਿਤ ਲਗਭਗ 1,15,000 ਸੁਰੱਖਿਅਤ ਵਿਅਕਤੀਆਂ ਨੂੰ ਪੀ.ਆਰ. ਮਿਲ ਸਕਦੀ ਹੈ।ਕੈਨੇਡਾ ਵਿੱਚ ਮੌਜੂਦ ਲਗਭਗ 33,000 ਕਾਮਿਆਂ ਨੂੰ ਸਥਾਈ ਨਿਵਾਸ ਦਿੱਤਾ ਜਾਵੇਗਾ। ਤਾਜ਼ਾ ਅੰਕੜਿਆਂ ਮੁਤਾਬਕਕੈਨੇਡਾ ਨੇ ਮਈ 2026 ਤੱਕ ਪਹਿਲਾਂ ਹੀ 1,28,000 ਲੋਕਾਂ ਨੂੰ ਪੀ.ਆਰ. ਦੇ ਦਿੱਤੀ ਹੈ। ਮਈ 2026 ਤੱਕ ਹੋਈਆਂ ਕੁੱਲ ਪੀ.ਆਰ. ਪ੍ਰਵਾਨਗੀਆਂ ਵਿੱਚੋਂ ਲਗਭਗ 14.4 ਫੀਸਦੀ ਹਿੱਸਾ ਇਨ੍ਹਾਂ ਵਿਸ਼ੇਸ਼ ਵਨ-ਟਾਈਮ ਪਹਿਲਕਦਮੀਆਂ ਦਾ ਰਿਹਾ ਹੈ। 

ਪੜ੍ਹੋ ਇਹ ਅਹਿਮ ਖ਼ਬਰ- 'ਸਾਡੀ ਕੋਈ ਗਾਰੰਟੀ ਨਹੀਂ..!', ਕੈਨੇਡਾ 'ਚ ਬੁਰੇ ਫ਼ਸੇ ਪੰਜਾਬੀ ਵਿਦਿਆਰਥੀ, ਕਾਲਜ ਨੇ ਵੀ ਝਾੜਿਆ ਪੱਲਾ

ਭਾਰਤ ਤੋਂ ਕੈਨੇਡਾ ਦੀ PR ਲਈ ਅਪਲਾਈ ਕਰਨ ਵਾਲੇ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ

1. ਯੋਗਤਾ ਦੀ ਜਾਂਚ : ਸਭ ਤੋਂ ਪਹਿਲਾਂ ਆਪਣੀ ਉਮਰ, ਵਿੱਦਿਅਕ ਯੋਗਤਾ, ਕੰਮ ਦਾ ਤਜਰਬਾ, ਭਾਸ਼ਾ ਦੀ ਮੁਹਾਰਤ ਅਤੇ ਫੰਡਾਂ ਦੀ ਉਪਲਬਧਤਾ ਦੀ ਸਮੀਖਿਆ ਕਰੋ। ਇਹ ਨਿਰਧਾਰਤ ਕਰੇਗਾ ਕਿ ਤੁਸੀਂ ਕਿਸ ਇਮੀਗ੍ਰੇਸ਼ਨ ਪਾਥਵੇਅ ਲਈ ਯੋਗ ਹੋ ਜਾਂ ਨਹੀਂ।

2. ਸਹੀ ਪ੍ਰੋਗਰਾਮ ਦੀ ਚੋਣ: ਆਪਣੇ ਪ੍ਰੋਫਾਈਲ ਦੇ ਅਧਾਰ 'ਤੇ ਸਭ ਤੋਂ ਢੁਕਵੇਂ ਪ੍ਰੋਗਰਾਮ ਜਿਵੇਂ ਕਿ ਐਕਸਪ੍ਰੈਸ ਐਂਟਰੀ , ਪ੍ਰੋਵਿੰਸ਼ੀਅਲ ਨੋਮਿਨੀ ਪ੍ਰੋਗਰਾਮ (PNPs) ਜਾਂ ਹੋਰ ਆਰਥਿਕ ਇਮੀਗ੍ਰੇਸ਼ਨ ਰਸਤਿਆਂ ਦੀ ਚੋਣ ਕਰੋ।

3. ਭਾਸ਼ਾ ਦਾ ਟੈਸਟ ਅਤੇ ECA: ਬਿਨੈਕਾਰ ਨੂੰ ਮਾਨਤਾ ਪ੍ਰਾਪਤ ਅੰਗਰੇਜ਼ੀ ਜਾਂ ਫਰਾਂਸੀਸੀ ਭਾਸ਼ਾ ਦਾ ਟੈਸਟ (ਜਿਵੇਂ IELTS ਜਾਂ OET) ਪਾਸ ਕਰਨਾ ਪਵੇਗਾ। ਇਸ ਤੋਂ ਇਲਾਵਾ ਆਪਣੀ ਵਿਦੇਸ਼ੀ ਸਿੱਖਿਆ ਨੂੰ ਕੈਨੇਡੀਅਨ ਮਿਆਰਾਂ ਦੇ ਬਰਾਬਰ ਸਾਬਤ ਕਰਨ ਲਈ ਐਜੂਕੇਸ਼ਨਲ ਕ੍ਰੈਡੈਂਸ਼ੀਅਲ ਅਸੈਸਮੈਂਟ (ECA) ਪ੍ਰਾਪਤ ਕਰਨਾ ਲਾਜ਼ਮੀ ਹੈ।

4. ਆਨਲਾਈਨ ਪ੍ਰੋਫਾਈਲ ਬਣਾਉਣਾ: ਚੁਣੇ ਗਏ ਇਮੀਗ੍ਰੇਸ਼ਨ ਰਸਤੇ ਲਈ ਇੱਕ ਆਨਲਾਈਨ ਪ੍ਰੋਫਾਈਲ ਬਣਾਓ ਅਤੇ ਆਪਣੀ ਸਿੱਖਿਆ, ਕੰਮ ਦੇ ਤਜਰਬੇ ਅਤੇ ਭਾਸ਼ਾ ਦੇ ਹੁਨਰ ਬਾਰੇ ਬਿਲਕੁਲ ਸਹੀ ਜਾਣਕਾਰੀ ਪ੍ਰਦਾਨ ਕਰੋ।

5. ਅਰਜ਼ੀ ਦੀ ਪੇਸ਼ਕਾਰੀ ਅਤੇ ਹੋਰ ਰਸਮੀ ਕਾਰਵਾਈਆਂ: ਜਦੋਂ ਤੁਹਾਨੂੰ ਅਪਲਾਈ ਕਰਨ ਲਈ ਸੱਦਾ (ITA) ਮਿਲ ਜਾਂਦਾ ਹੈ, ਤਾਂ ਨਿਰਧਾਰਤ ਫੀਸ ਦੇ ਨਾਲ ਆਪਣੀ ਮੁਕੰਮਲ PR ਅਰਜ਼ੀ ਜਮ੍ਹਾਂ ਕਰੋ। 

ਇਸ ਤੋਂ ਬਾਅਦ ਕੈਨੇਡੀਅਨ ਅਧਿਕਾਰੀਆਂ ਦੀ ਮੰਗ ਅਨੁਸਾਰ ਮੈਡੀਕਲ ਜਾਂਚ, ਪੁਲਿਸ ਕਲੀਅਰੈਂਸ ਸਰਟੀਫਿਕੇਟ (PCC) ਅਤੇ ਬਾਇਓਮੀਟ੍ਰਿਕਸ ਦੀ ਪ੍ਰਕਿਰਿਆ ਪੂਰੀ ਕਰਨੀ ਹੋਵੇਗੀ। ਇੱਕ ਵਾਰ ਜਦੋਂ ਤੁਹਾਡੀ PR ਅਰਜ਼ੀ ਨੂੰ ਮਨਜ਼ੂਰੀ ਮਿਲ ਜਾਂਦੀ ਹੈ, ਤਾਂ ਤੁਸੀਂ ਸਥਾਈ ਨਿਵਾਸੀ ਦੇ ਦਰਜੇ ਨਾਲ ਕੈਨੇਡਾ ਵਿੱਚ ਜਾ ਕੇ ਵਸ ਸਕਦੇ ਹੋ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News