ਕੈਨੇਡਾ ਨੂੰ ਹੁਣ ਵੀ ਵਿਦੇਸ਼ੀ ਵਿਦਿਆਰਥੀਆਂ ਦੀ ਉਡੀਕ: ਕੈਨੇਡਿਆਈ ਰਾਜਦੂਤ

Thursday, Aug 06, 2026 - 01:52 AM (IST)

ਕੈਨੇਡਾ ਨੂੰ ਹੁਣ ਵੀ ਵਿਦੇਸ਼ੀ ਵਿਦਿਆਰਥੀਆਂ ਦੀ ਉਡੀਕ: ਕੈਨੇਡਿਆਈ ਰਾਜਦੂਤ

ਨਵੀਂ ਦਿੱਲੀ – ਭਾਰਤ ਵਿਚ ਕੈਨੇਡਾ ਦੇ ਰਾਜਦੂਤ ਕ੍ਰਿਸਟੋਫਰ ਕੂਟਰਸ ਨੇ ਕਿਹਾ ਹੈ ਕਿ ਕੈਨੇਡਾ ਜ਼ਿਆਦਾ ਕੌਮਾਂਤਰੀ ਵਿਦਿਆਰਥੀਆਂ ਦਾ ਸਵਾਗਤ ਕਰਨਾ ਚਾਹੁੰਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੇਸ਼ ਵਿਚ ਰਿਹਾਇਸ਼ ਦੀ ਵਧਦੀ ਲਾਗਤ ਕਾਰਨ ਕਈ ਕੈਨੇਡਿਆਈ ਨੌਜਵਾਨਾਂ ਲਈ ਆਜ਼ਾਦ ਤੌਰ ’ਤੇ ਰਹਿਣਾ ਮਹਿੰਗਾ ਹੁੰਦਾ ਜਾ ਰਿਹਾ ਹੈ।

ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਕੈਨੇਡਾ ਵਿਚ ਇਕੱਲੇ ਜਿੰਨੇ ਕੌਮਾਂਤਰੀ ਵਿਦਿਆਰਥੀ ਆਉਂਦੇ ਹਨ, ਓਨੇ ਯੂਰਪੀ ਸੰਘ (ਈ. ਯੂ.), ਯੂਨਾਈਟਿਡ ਕਿੰਗਡਮ (ਯੂ. ਕੇ.) ਤੇ ਆਸਟ੍ਰੇਲੀਆ ਤਿੰਨੋਂ ਦੇਸ਼ਾਂ ਨੂੰ ਮਿਲਾ ਕੇ ਵੀ ਨਹੀਂ ਆਉਂਦੇ। ਰਾਜਦੂਤ ਦੇ ਇਸ ਬਿਆਨ ਨੇ ਕੈਨੇਡਾ ਦੀ ਕੌਮਾਂਤਰੀ ਸਿੱਖਿਆ ਨੀਤੀ, ਰਿਹਾਇਸ਼ ਸੰਕਟ ਅਤੇ ਵਿਦੇਸ਼ੀ ਵਿਦਿਆਰਥੀਆਂ ਦੀ ਭੂਮਿਕਾ ਸਬੰਧੀ ਨਵੀਂ ਚਰਚਾ ਛੇੜ ਦਿੱਤੀ ਹੈ।
 


author

Inder Prajapati

Content Editor

Related News