'ਸਬਮਰਸੀਬਲ' ਖੋਜ ਮੁਹਿੰਮ: ਕੈਨੇਡੀਅਨ ਜਹਾਜ਼ ਨੇ ਪਾਣੀ ਅੰਦਰ ਟਾਈਟੈਨਿਕ ਮਲਬੇ ਨੇੜੇ ਸੁਣੀ ਆਵਾਜ਼

Wednesday, Jun 21, 2023 - 01:38 PM (IST)

'ਸਬਮਰਸੀਬਲ' ਖੋਜ ਮੁਹਿੰਮ: ਕੈਨੇਡੀਅਨ ਜਹਾਜ਼ ਨੇ ਪਾਣੀ ਅੰਦਰ ਟਾਈਟੈਨਿਕ ਮਲਬੇ ਨੇੜੇ ਸੁਣੀ ਆਵਾਜ਼

ਬੋਸਟਨ: ਕੈਨੇਡਾ ਦੇ ਇਕ ਜਹਾਜ਼ ਨੇ ਲਾਪਤਾ ਪਣਡੁੱਬੀ 'ਸਬਮਰਸੀਬਲ' ਦੀ ਖੋਜ ਦੌਰਾਨ ਟਾਈਟੈਨਿਕ ਦੇ ਮਲਬੇ ਨੇੜੇ ਐਟਲਾਂਟਿਕ ਮਹਾਸਾਗਰ ਦੇ ਇੱਕ ਦੂਰ-ਦੁਰਾਡੇ ਖੇਤਰ ਵਿੱਚ ਪਾਣੀ ਦੇ ਹੇਠਾਂ ਆਵਾਜ਼ਾਂ ਦਾ ਪਤਾ ਲਗਾਇਆ ਹੈ। ਅਮਰੀਕੀ ਕੋਸਟ ਗਾਰਡ ਨੇ ਇਹ ਜਾਣਕਾਰੀ ਦਿੱਤੀ। ਲਾਪਤਾ 'ਸਬਮਰਸੀਬਲ' ਵਿਚ ਪੰਜ ਲੋਕ ਸਵਾਰ ਹਨ। ਇਹ ਲੋਕ ਇੱਕ ਸਦੀ ਤੋਂ ਵੱਧ ਸਮਾਂ ਪਹਿਲਾਂ ਡੁੱਬਣ ਵਾਲੇ ਟਾਈਟੈਨਿਕ ਦੇ ਮਲਬੇ ਦਾ ਦਸਤਾਵੇਜ਼ੀਕਰਨ ਕਰਨ ਲਈ ਇੱਕ ਮੁਹਿੰਮ 'ਤੇ ਨਿਕਲੇ ਸਨ। ਯੂ.ਐੱਸ ਕੋਸਟ ਗਾਰਡ ਅਨੁਸਾਰ ਇੱਕ ਕੈਨੇਡੀਅਨ ਪੀ-3 ਜਹਾਜ਼ ਦੁਆਰਾ ਆਵਾਜ਼ ਦਾ ਪਤਾ ਲਗਾਉਣ ਤੋਂ ਬਾਅਦ ਖੋਜ ਮੁਹਿੰਮ ਦੀ ਸਥਿਤੀ ਬਦਲ ਦਿੱਤੀ ਗਈ ਹੈ। ਬਚਾਅ ਕਰਮਚਾਰੀਆਂ ਨੂੰ ਅਜੇ ਤੱਕ ਕੁਝ ਨਹੀਂ ਮਿਲਿਆ ਹੈ ਪਰ ਤਲਾਸ਼ੀ ਮੁਹਿੰਮ ਜਾਰੀ ਹੈ।

PunjabKesari

ਬਚਾਅ ਕਰਮਚਾਰੀ ਤੇਜ਼ੀ ਨਾਲ ਕੰਮ ਕਰ ਰਹੇ ਹਨ ਕਿਉਂਕਿ ਵੀਰਵਾਰ ਸਵੇਰ ਤੱਕ ਜਹਾਜ਼ ਦੀ ਆਕਸੀਜਨ ਦੇ ਖ਼ਤਮ ਹੋਣ ਦੀ ਸੰਭਾਵਨਾ ਹੈ। ਯੂ.ਐੱਸ ਏਅਰ ਮੋਬਿਲਿਟੀ ਕਮਾਂਡ ਦੇ ਬੁਲਾਰੇ ਨੇ ਕਿਹਾ ਕਿ ਬਫੇਲੋ, ਨਿਊਯਾਰਕ, ਸੇਂਟ ਜੌਨਜ਼ ਅਤੇ ਨਿਊਫਾਊਂਡਲੈਂਡ ਤੋਂ ਵਪਾਰਕ ਪਣਡੁੱਬੀ ਅਤੇ ਸਹਾਇਕ ਉਪਕਰਣਾਂ ਨੂੰ ਲਿਜਾਣ ਵਿੱਚ ਮਦਦ ਲਈ ਤਿੰਨ ਅਮਰੀਕੀ ਫੌਜੀ ਸੀ-17 ਟਰਾਂਸਪੋਰਟ ਜਹਾਜ਼ ਤਾਇਨਾਤ ਕੀਤੇ ਗਏ ਹਨ। ਕੈਨੇਡੀਅਨ ਫੌਜ ਅਨੁਸਾਰ ਇਸ ਨੇ ਇੱਕ ਗਸ਼ਤੀ ਜਹਾਜ਼ ਅਤੇ ਦੋ ਜਹਾਜ਼ ਪ੍ਰਦਾਨ ਕੀਤੇ, ਜਿਨ੍ਹਾਂ ਵਿੱਚੋਂ ਇੱਕ ਗੋਤਾ ਲਗਾਉਣ ਵਾਲੀ ਡਾਈਵਿੰਗ ਮੈਡੀਸਨ ਵਿੱਚ ਮਾਹਰ ਹੈ। ਉਸਨੇ ਟਾਈਟਨ ਤੋਂ ਕਿਸੇ ਵੀ ਆਵਾਜ਼ ਨੂੰ ਸੁਣਨ ਲਈ ਇੱਕ 'ਸੋਨਾਰ ਪਲਵ' ਵੀ ਭੇਜਿਆ।

ਪੜ੍ਹੋ ਇਹ ਅਹਿਮ ਖ਼ਬਰ-PM ਮੋਦੀ ਨਾਲ ਮੁਲਾਕਾਤ ਮਗਰੋਂ ਮਸਕ ਦਾ ਵੱਡਾ ਐਲਾਨ, Tesla ਦੀ ਹੋਵੇਗੀ ਭਾਰਤ 'ਚ ਐਂਟਰੀ, ਖ਼ੁਦ ਵੀ ਆਉਣਗੇ ਭਾਰਤ

'ਡਾਈਵਿੰਗ ਮੈਡੀਸਨ' ਪਾਣੀ ਦੇ ਹੇਠਲੇ ਵਾਤਾਵਰਣ ਵਿੱਚ ਦਾਖਲ ਹੋਣ ਵਾਲੇ ਲੋਕਾਂ ਦੁਆਰਾ ਦਰਪੇਸ਼ ਸਮੱਸਿਆਵਾਂ ਲਈ ਇਲਾਜ ਅਤੇ ਡਾਕਟਰੀ ਸਹਾਇਤਾ ਦੀ ਵਿਵਸਥਾ ਨੂੰ ਦਰਸਾਉਂਦੀ ਹੈ। 'ਟਾਈਟਨ' ਨਾਮ ਦੀ ਕਾਰਬਨ-ਫਾਈਬਰ ਪਣਡੁੱਬੀ 'ਓਸ਼ੈਂਗੇਟ ਐਕਸਪੀਡੀਸ਼ਨਜ਼' ਦੀ ਇੱਕ ਮੁਹਿੰਮ ਦਾ ਹਿੱਸਾ ਹੈ। ਇਸ ਦੇ ਡਰਾਈਵਰ ਤੋਂ ਇਲਾਵਾ ਇਕ ਮਸ਼ਹੂਰ ਬ੍ਰਿਟਿਸ਼ ਸਾਹਸੀ, ਪਾਕਿਸਤਾਨੀ ਕਾਰੋਬਾਰੀ ਘਰਾਣੇ ਦੇ ਦੋ ਮੈਂਬਰ ਅਤੇ ਇਕ ਹੋਰ ਯਾਤਰੀ ਸਵਾਰ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News