ਕੈਨੇਡਾ ਨੇ ਯੂਕਰੇਨ ਨੂੰ ਦਿੱਤਾ ਸਮਰਥਨ, ਦੇਵੇਗਾ 70 ਲੱਖ ਡਾਲਰ ਤੋਂ ਵਧੇਰੇ ਦੇ ਮਾਰੂ ''ਹਥਿਆਰ''

02/15/2022 6:38:35 PM

ਓਟਾਵਾ (ਏ.ਐੱਨ.ਆਈ.): ਰੂਸ ਅਤੇ ਯੂਕਰੇਨ ਵਿਚਕਾਰ ਤਣਾਅ ਲਗਾਤਾਰ ਵੱਧਦਾ ਜਾ ਰਿਹਾ ਹੈ। ਯੂਕਰੇਨ ਨੂੰ ਅਮਰੀਕਾ ਦੇ ਇਲਾਵਾ ਕੁਝ ਹੋਰ ਦੇਸ਼ਾਂ ਦਾ ਵੀ ਸਮਰਥਨ ਮਿਲ ਰਿਹਾ ਹੈ। ਇਸ ਦੌਰਾਨ ਕੈਨੇਡਾ ਨੇ ਵੀ ਯੂਕਰੇਨ ਦੀ ਮਦਦ ਕਰਨ ਦਾ ਫ਼ੈਸਲਾ ਲਿਆ ਹੈ।

ਯੂਕਰੇਨ ਨੂੰ ਦੇਵੇਗਾ ਮਾਰੂ ਹਥਿਆਰ
ਕੈਨੇਡਾ ਯੂਕਰੇਨ ਨੂੰ 70 ਲੱਖ ਡਾਲਰ ਤੋਂ ਵੱਧ ਦੇ ਮਾਰੂ ਹਥਿਆਰ ਭੇਜੇਗਾ। ਕੈਨੇਡਾ ਸਰਕਾਰ ਨੋ ਸੋਮਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਕੈਨੇਡਾ ਯੂਕਰੇਨ ਦੇ ਹਥਿਆਰਬੰਦ ਬਲਾਂ ਨੂੰ 70 ਲੱਖ ਡਾਲਰ ਤੋਂ ਵੱਧ ਦੇ ਮਾਰੂ ਹਥਿਆਰ ਅਤੇ ਸਹਾਇਤਾ ਸਮਗੱਰੀ ਪ੍ਰਦਾਨ ਕਰੇਗਾ। ਹਥਿਆਰਾਂ ਵਿਚ ਮਸ਼ੀਨਗਨ, ਪਿਸਤੌਲ, ਕਾਰਬਾਇਨ, 1.5 ਮਿਲੀਅਨ ਰਾਉਂਡ ਗੋਲਾ ਬਾਰੂਦ, ਸਨਾਇਪਰ ਰਾਇਫਸਲ ਅਤੇ ਵਿਭਿੰਨ ਸਬੰਧਤ ਉਪਕਰਨ ਸ਼ਾਮਲ ਹਨ। ਕੈਨੇਡਾ ਨੇ ਯੂਕਰੇਨ ਦੀ ਸਰਕਾਰ ਨੂੰ ਵਾਧੂ ਮਿਲਟਰੀ ਸਹਾਇਤਾ ਦਾ ਵੀ ਭਰੋਸਾ ਦਿੱਤਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਨੇ ਦਿੱਤੀ ਚਿਤਾਵਨੀ, ਜੇਕਰ ਰੂਸ ਨੇ ਹਮਲਾ ਕੀਤਾ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ

ਇਕ ਪ੍ਰੈੱਸ ਬਿਆਨ ਵਿਚ ਕਿਹਾ ਗਿਆ ਕਿ ਕੈਨੇਡਾ ਯੂਕਰੇਨ ਦੀ ਪ੍ਰਭੂਸੱਤਾ, ਖੇਤਰੀ ਅਖੰਡਤਾ ਅਤੇ ਸੁਤੰਤਰਤਾ ਦੇ ਸਮਰਥਨ ਵਿਚ ਦ੍ਰਿੜ੍ਹ ਹੈ। ਕੈਨੇਡਾ ਰੂਸ ਦੇ ਹਮਲੇ ਦੀ ਨਿੰਦਾ ਕਰਦਾ ਹੈ। ਬਿਆਨ ਵਿਚ ਅੱਗੇ ਕਿਹਾ ਗਿਆ ਕਿ ਕੈਨੇਡਾ ਇਕ ਡਿਪਲੋਮੈਟਿਕ ਹੱਲ ਲਈ ਵਚਨਬੱਧ ਹੈ ਅਤੇ ਰੂਸ ਨੂੰ ਸਾਰਥਕ ਗੱਲਬਾਤ ਵਿਚ ਸ਼ਾਮਲ ਹੋਣ ਲਈ ਬੁਲਾਉਂਦਾ ਹੈ। ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ ਕਿ ਰੂਸ ਵੱਲੋਂ ਕਿਸੇ ਵੀ ਤਰ੍ਹਾਂ ਦੇ ਹਮਲੇ ਦਾ ਸਾਹਮਣਾ ਕੀਤਾ ਜਾਵੇਗਾ, ਜਿਸ ਵਿਚ ਤਾਲਮੇਲ ਪਾਬੰਦੀਆਂ ਸ਼ਾਮਲ ਹਨ।

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਪ੍ਰਦਰਸ਼ਨਾਂ ਨਾਲ ਨਜਿੱਠਣ ਲਈ ਟਰੂਡੋ ਨੇ ਐਮਰਜੈਂਸੀ ਐਕਟ ਕੀਤਾ ਲਾਗੂ

ਪ੍ਰੈੱਸ ਬਿਆਨ ਵਿਚ ਇਹ ਵੀ ਕਿਹਾ ਗਿਆ ਕਿ ਕੈਨੇਡਾ ਆਪਣੇ ਸਹਿਯੋਗੀਆਂ ਅਤੇ ਹਿੱਸੇਦਾਰਾਂ ਨਾਲ ਹੀ ਯੂਕਰੇਨ ਅਤੇ ਉਸ ਦੇ ਲੋਕਾਂ ਦਾ ਸਮਰਥਨ ਕਰਨ ਲਈ ਵਚਨਬੱਧ ਹੈ ਕਿਉਂਕਿ ਉਹ ਰੂਸ ਦੀਆਂ ਅਸਥਿਰ ਕਾਰਵਾਈਆਂ ਖ਼ਿਲਾਫ਼ ਖੁਦ ਦਾ ਬਚਾਅ ਕਰ ਰਹੇ ਹਨ। ਕੈਨੇਡਾ ਦੇ ਰੱਖਿਆ ਮੰਤਰੀ ਨੇ ਕਿਹਾ ਕਿ ਕੈਨੇਡਾ ਯੂਕਰੇਨ ਅਤੇ ਉਸ ਦੇ ਆਲੇ-ਦੁਆਲੇ ਰੂਸ ਦੇ ਮਿਲਟਰੀ ਨਿਰਮਾਣ ਤੋਂ ਬਹੁਤ ਚਿੰਤਤ ਹੈ ਜੋ ਅੰਤਰਰਾਸ਼ਟਰੀ ਸਰਹੱਦਾਂ ਲਈ ਵੀ ਵੱਡਾ ਖਤਰਾ ਹੈ। ਸਾਡੇ ਯੂਕਰੇਨੀ ਹਿੱਸੇਦਾਰਾਂ ਨਾਲ ਗੱਲਬਾਤ ਦੇ ਬਾਅਦ ਅਤੇ ਮੇਰੀ ਹਾਲ ਹੀ ਯੂਕਰੇਨ ਯਾਤਰਾ ਦੌਰਾਨ ਕੈਨੇਡਾ ਵਿਚ ਯੂਕੇਰਨ ਨੂੰ ਉਸ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਰੱਖਿਆ ਵਿਚ ਸਹਾਇਤਾ ਕਰਨ ਲਈ ਰੱਖਿਆਤਮਕ ਹਥਿਆਰਾਂ ਦੀ ਵਿਵਸਥਾ ਨੂੰ ਅਧਿਕਾਰਤ ਕੀਤਾ ਹੈ। ਮੈਂ ਆਪਣੇ ਯੂਕਰੇਨੀ ਹਮਰੁਤਬਾ ਰੇਜਨਿਕੋਵ ਨਾਲ ਸੰਪਰਕ ਵਿਚ ਹਾਂ। ਆਪਣੇ ਸਹਿਯੋਗੀਆਂ ਨਾਲ ਅਸੀਂ ਯੂਕਰੇਨ ਦਾ ਸਮਰਥਨ ਕਰਨਾ ਜਾਰੀ ਰੱਖਾਂਗੇ ਕਿਉਂਕਿ ਇਹ ਖੁਦ ਦੀ ਰੱਖਿਆ ਕਰ ਰਿਹਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News