ਕੈਨੇਡਾ ਨੇ ਇਜ਼ਰਾਈਲ ਲਈ 30 ਹਥਿਆਰ ਵਿਕਰੀ ਪਰਮਿਟ ਨੂੰ ਕੀਤਾ ਮੁਅੱਤਲ
Wednesday, Sep 11, 2024 - 02:18 PM (IST)
ਓਟਾਵਾ - ਕੈਨੇਡਾ ਦੀ ਵਿਦੇਸ਼ ਮੰਤਰੀ ਮੇਲੋਨੀ ਜੋਲੀ ਨੇ ਮੰਗਲਵਾਰ ਨੂੰ ਕਿਹਾ ਕਿ ਓਟਾਵਾ ਨੇ ਇਜ਼ਰਾਇਲ ਲਈ ਲਗਭਗ 30 ਮੌਜੂਦਾ ਹਥਿਆਰ ਵਿਕਰੀ ਪਰਮਿਟਾਂ ਨੂੰ ਮੁਅੱਤਲ ਕਰ ਦਿੱਤਾ ਜਿਸ ਦੀ ਜਾਣਕਾਰੀ ਸਥਾਨਕ ਮੀਡੀਆ ਨੇ ਦਿੱਤੀ। ਰਿਪੋਰਟਾਂ ਅਨੁਸਾਰ ਸ਼੍ਰੀਮਤੀ ਜੋਲੀ ਨੇ ਕਿਹਾ ਕਿ ਓਟਾਵਾ ਦੀ ਨੀਤੀ ਹੈ ਕਿ ਕੈਨੇਡਾ ਵੱਲੋਂ ਤਿਆਰ ਕੀਤੇ ਗਏ ਹਥਿਆਰਾਂ ਅਤੇ ਹਿੱਸਿਆਂ ਦੀ ਵਰਤੋਂ ਗਾਜ਼ਾ ਪੱਟੀ ’ਚ ਨਹੀਂ ਕੀਤੀ ਜਾਣੀ ਚਾਹੀਦੀ, ਭਾਵੇਂ ਉਹ ਇਜ਼ਰਾਇਲ ਨੂੰ ਕਿਸੇ ਵੀ ਤਰੀਕੇ ਨਾਲ ਭੇਜੇ ਗਏ ਹੋਣ। ਦੱਸ ਦਈਏ ਕਿ ਕੈਨੇਡਾ ਨੇ ਜਨਵਰੀ ’ਚ ਇਜ਼ਰਾਇਲ ਲਈ ਨਵੇਂ ਹਥਿਆਰ ਪਰਮਿਟਾਂ ਨੂੰ ਮਨਜ਼ੂਰੀ ਦੇਣਾ ਬੰਦ ਕਰ ਦਿੱਤਾ ਸੀ।ਹਾਲਾਂਕਿ ਸ਼ੁਰੂਆਤੀ ਮਹੀਨਿਆਂ ’ਚ ਮਨਜ਼ੂਰ ਕੀਤੇ ਗਏ ਪਰਮਿਟ ਅਜੇ ਵੀ ਕਿਰਿਆਸ਼ੀਲ ਸਨ।
ਪੜ੍ਹੋ ਇਹ ਖ਼ਬਰ-ਇਮੀਗ੍ਰੇਸ਼ਨ, ਨੌਕਰੀਆਂ ਤੇ ਗਰਭਪਾਤ ਸਮੇਤ 10 ਵੱਡੇ ਮੁੱਦਿਆਂ 'ਤੇ ਟਰੰਪ ਅਤੇ ਕਮਲਾ ਹੈਰਿਸ ਵਿਚਾਲੇ ਤਿੱਖੀ ਬਹਿਸ
ਸ਼੍ਰੀਮਤੀ ਜੋਲੀ ਦੇ ਹਵਾਲੇ ਨਾਲ ਕਿਹਾ ਗਿਆ, "ਸਾਡੇ ਕਿਸੇ ਵੀ ਕਿਸਮ ਦੇ ਹਥਿਆਰ ਗਾਜ਼ਾ ਨੂੰ ਨਹੀਂ ਭੇਜੇ ਜਾਣਗੇ। ਇਹ ਅਹਿਮ ਨਹੀਂ ਹੈ ਕਿ ਉਨ੍ਹਾਂ ਨੂੰ ਕਿਵੇਂ ਅਤੇ ਕਿੱਥੇ ਭੇਜਿਆ ਜਾ ਰਿਹਾ ਹੈ।" ਰਿਪੋਰਟਾਂ ਦੇ ਅਨੁਸਾਰ, ਕੈਨੇਡਾ ਕਿਊਬੈਕ ਸ਼ਹਿਰ ’ਚ ਤਿਆਰ ਕੀਤੇ ਗਏ ਗੋਲਾ-ਬਾਰੂਦ ਨੂੰ ਇਜ਼ਰਾਈਲੀ ਰੱਖਿਆ ਬਲਾਂ ਨੂੰ ਭੇਜਣ ਲਈ ਅਮਰੀਕੀ ਸਰਕਾਰ ਨਾਲ ਹੋਏ ਇਕ ਰਸਮੀ ਸਮਝੌਤੇ ਨੂੰ ਵੀ ਰੋਕ ਰਿਹਾ ਹੈ, ਜਿਸ ਦਾ ਐਲਾਨ ਵਾਸ਼ਿੰਗਟਨ ਨੇ ਹਫ਼ਤਿਆਂ ਪਹਿਲਾਂ ਕੀਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।