ਕੈਨੇਡਾ : ਖਾਲਸਾ ਕਮਿਊਨਿਟੀ ਸਕੂਲ ਦੇ ਵਿਦਿਆਰਥੀਆਂ ਨੇ ਤੀਰਅੰਦਾਜ਼ੀ 'ਚ ਜਿੱਤੇ 'ਤਗਮੇ'

Tuesday, Jul 26, 2022 - 10:09 AM (IST)

ਕੈਨੇਡਾ : ਖਾਲਸਾ ਕਮਿਊਨਿਟੀ ਸਕੂਲ ਦੇ ਵਿਦਿਆਰਥੀਆਂ ਨੇ ਤੀਰਅੰਦਾਜ਼ੀ 'ਚ ਜਿੱਤੇ 'ਤਗਮੇ'

ਨਿਊਯਾਰਕ/ਸ਼ਾਰਲੋਟਟਾਊਨ (ਰਾਜ ਗੋਗਨਾ): 22ਵੀਂ ਰਾਸ਼ਟਰੀ ਤੀਰਅੰਦਾਜ਼ੀ ਚੈਂਪੀਅਨਸ਼ਿਪ ਸ਼ਾਰਲੋਟਟਾਊਨ ਦੇ ਪ੍ਰਿੰਸ ਐਡਵਰਡ ਆਈਲੈਂਡ ਵਿਖੇ ਹੋਈ। ਇਸ ਮੁਕਾਬਲੇ ਵਿੱਚ ਤਿੰਨ ਗੁਰਸਿੱਖ ਤੀਰਅੰਦਾਜ਼ਾਂ ਨੇ ਭਾਗ ਲਿਆ ਸੀ ਅਤੇ ਹਰਕੰਵਰ ਤੇਜਾ ਨੇ ਸੋਨ ਤਗਮਾ, ਮਹਿਤਾਬ ਤੇਜਾ ਨੇ ਕੰਪਾਊਂਡ ਅੰਡਰ-13 ਵਿੱਚ ਚਾਂਦੀ ਅਤੇ ਜੁਝਾਰ ਧਾਲੀਵਾਲ ਨੇ ਰਿਕਰਵ ਅੰਡਰ-13 ਵਿੱਚ ਸੋਨ ਤਗਮਾ ਜਿੱਤਿਆ ਹੈ। ਓਪਨ ਟੂਰਨਾਮੈਂਟ ਵਿੱਚ ਜੁਝਾਰ ਧਾਲੀਵਾਲ ਨੇ ਸੋਨ ਅਤੇ ਹਰਕੰਵਰ ਤੇਜਾ ਨੇ ਚਾਂਦੀ ਦਾ ਤਗਮਾ ਜਿੱਤਿਆ ਹੈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਹੋਈ ਗੈਂਗਵਾਰ, ਗੈਂਗਸਟਰ ਮਨਿੰਦਰ ਸਮੇਤ ਦੋ ਪੰਜਾਬੀਆਂ ਦੀ ਮੌਤ (ਵੀਡੀਓ)

ਕੰਪਾਉਂਡ ਸੀਨੀਅਰ ਡਿਵੀਜ਼ਨ ਵਿੱਚ ਤਨੀਸ਼ਾ ਮਲਿਕ ਨੇ ਚੌਥਾ ਸਥਾਨ ਅਤੇ ਅਮਿਤ ਕੁਮਾਰ ਨੇ 11ਵਾਂ ਸਥਾਨ ਪ੍ਰਾਪਤ ਕੀਤਾ। ਦੋਵਾਂ ਨੇ ਆਪਣੇ ਈਵੈਂਟਸ ਵਿੱਚ ਚੰਗੀ ਸ਼ੂਟਿੰਗ ਕੀਤੀ। ਇਹ ਸਾਰੇ ਤੀਰਅੰਦਾਜ਼ ਪੀਲ ਤੀਰਅੰਦਾਜ਼ੀ ਕਲੱਬ ਬਰੈਂਪਟਨ ਵਿਖੇ ਰਾਸ਼ਟਰੀ ਕੋਚ ਜੀਵਨਜੋਤ ਸਿੰਘ ਤੇਜਾ ਦੇ ਸਿਖਾਏ ਹਨ ਅਤੇ ਉਹਨਾ ਦੀ ਨਿਗਰਾਨੀ ਹੇਠ ਅਭਿਆਸ ਕਰ ਰਹੇ ਹਨ। ਤਿੰਨੋਂ ਮੈਡਲ ਜੇਤੂ ਖਾਲਸਾ ਕਮਿਊਨਿਟੀ ਸਕੂਲ, ਬਰੈਂਪਟਨ, ਓਂਟਾਰੀਓ ਦੇ ਵਿਦਿਆਰਥੀ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News