ਕੈਨੇਡਾ ਸਟੂਡੈਂਟ ਵੀਜ਼ਾ : ਕਿਸੇ ਵੀ ਬੈਚਲਰ ਡਿਗਰੀ ਤੋਂ ਬਾਅਦ ਕੀਤੀ ਜਾ ਸਕਦੀ ਹੈ MBA
Monday, Oct 05, 2020 - 06:53 PM (IST)
ਕੁਲਵਿੰਦਰ ਕੌਰ ਸੋਸਣ
ਇਮੀਗ੍ਰੇਸ਼ਨ ਤੇ ਇੰਟਰਨੈਸ਼ਨਲ ਐਜੂਕੇਸ਼ਨ ਮਾਹਰ
ਕੈਨੇਡਾ ‘ਚ ਪੜ੍ਹਨ ਜਾਣ ਵਾਲੇ ਬਹੁਤੇ ਵਿਦਿਆਰਥੀਆਂ ਦਾ ਇੱਕੋ-ਇੱਕ ਮਕਸਦ, ਉੱਥੇ ਪੱਕੇ ਹੋਣ ਦਾ ਹੁੰਦਾ ਹੈ। ਪੜ੍ਹਾਈ ਤਾਂ ਕੈਨੇਡਾ ’ਚ ਪੱਕੇ ਹੋਣ ਦਾ ਬੱਸ ਇੱਕ ਸਾਧਨ ਹੈ। ਬਹੁਤ ਘੱਟ ਵਿਦਿਆਰਥੀ ਹਨ, ਜਿਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਹੁੰਦੀ ਹੈ ਕਿ ਉਨ੍ਹਾਂ ਨੇ ਕੈਨੇਡਾ ‘ਚ ਪੜ੍ਹਾਈ ਕਰਨ ਤੋਂ ਬਾਅਦ ਆਪਣਾ ਭਵਿੱਖ ਵਧੀਆ ਖੇਤਰ ‘ਚ ਬਣਾਉਣਾ ਹੈ। ਕੰਸਲਟੈਂਟ ਜਾਂ ਏਜੰਟ ਵੀ ਵਿਦਿਆਰਥੀਆਂ ਨੂੰ ਜ਼ਿਆਦਾ ਚੋਣ ਨਹੀਂ ਦਿੰਦੇ, ਕਿਉਂਕਿ ਇਸ ਨਾਲ ਉਨ੍ਹਾਂ ਦੀ ਸਿਰ-ਖਪਾਈ ਵਧ ਜਾਂਦੀ ਹੈ ਤੇ ਵਿਦਿਆਰਥੀ ਵੀ ਬਹੁਤੀ ਪੁੱਛ ਪੜਤਾਲ ਨਹੀਂ ਕਰਦੇ।
ਪੜ੍ਹੋ ਇਹ ਵੀ ਖਬਰ- ਅਕਤੂਬਰ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰਾਂ ਬਾਰੇ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ
ਕੈਨੇਡਾ ‘ਚ ਬਹੁਤ ਸਾਰੀਆਂ ਪ੍ਰੋਫੈਸ਼ਨਲ ਡਿਗਰੀਆਂ ਵਿੱਚੋਂ ਐੱਮ.ਬੀ.ਏ. ਇੱਕ ਬਹੁਤ ਹੀ ਆਲ੍ਹਾ ਕਿਸਮ ਦੀ ਡਿਗਰੀ ਹੈ, ਜੋ ਪੜ੍ਹਾਈ ਤੋਂ ਬਾਅਦ ਵਧੀਆ ਨੌਕਰੀ ਦਿਵਾਉਣ ‘ਚ ਸਹਾਈ ਹੁੰਦੀ ਹੈ। ਕੈਨੇਡਾ ਦੀਆਂ ਬਹੁਤ ਸਾਰੀਆਂ ਯੂਨੀਵਰਸਟੀਆਂ ‘ਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਐੱਮ.ਬੀ.ਏ. ਦੀ ਪੜ੍ਹਾਈ ਕਰਵਾਈ ਜਾਂਦੀ ਹੈ। ਕੁਝ ਕੁ ਨੂੰ ਛੱਡ ਕੇ ਐੱਮ.ਬੀ.ਏ. ਦਾ ਖਰਚਾ ਬੜਾ ਵਾਜਿਬ ਹੈ ਤੇ ਸਮਾਂ ਵੀ ਸਿਰਫ ਦੋ ਸਾਲ ਹੀ ਹੈ।
ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਜ਼ਰੂਰੀ ਨਹੀਂ ਕਿ ਵਿਦਿਆਰਥੀ ਨੇ ਐੱਮ.ਬੀ.ਏ. ਦੀ ਪੜ੍ਹਾਈ ਤੋਂ ਪਹਿਲਾਂ ਬੀ.ਬੀ.ਏ. ਜਾਂ ਬੀ.ਕਾਮ ਹੀ ਕੀਤੀ ਹੋਵੇ। ਸਗੋਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਕਿਸੇ ਵੀ ਤਰ੍ਹਾਂ ਦੇ ਵਿਸ਼ਿਆਂ ਨਾਲ ਬੈਚਲਰ ਡਿਗਰੀ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਐੱਮ.ਬੀ.ਏ. ‘ਚ ਦਾਖਲਾ ਦੇ ਦਿੰਦਿਆਂ ਹਨ।
ਪੜ੍ਹੋ ਇਹ ਵੀ ਖਬਰ- Health Tips : ਖਾਣਾ ਖਾਂਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਕੰਮ, ਘਰੋਂ ਚਲੀ ਜਾਵੇਗੀ ਬਰਕਤ
ਭਾਰਤੀ ਖਾਸਕਰ ਪੰਜਾਬੀ ਵਿਦਿਆਰਥੀਆਂ ਲਈ ਕੈਨੇਡਾ ਦੀ ਪੜ੍ਹਾਈ ਲਈ ਕੋਰਸ ਲੈਣ ਵੇਲੇ ਦੋ ਗੱਲਾਂ ਹੀ ਮੁੱਖ ਹੁੰਦੀਆਂ ਹਨ, ਪਹਿਲੀ ਕਿ ਦੋ ਸਾਲ ਦੀ ਪੜ੍ਹਾਈ ਤੇ ਦੂਜੀ ਤਿੰਨ ਸਾਲ ਦਾ ਵਰਕ ਪਰਮਿਟ ਮਿਲ ਜਾਵੇ। ਐੱਮ.ਬੀ.ਏ. ‘ਚ ਇਹ ਦੋਨੋ ਗੱਲਾਂ ਸ਼ਾਮਲ ਹਨ। ਮਤਲਬ ਕਿ ਦੋ ਸਾਲ ਦੀ ਪੜ੍ਹਾਈ ਵੀ ਤੇ ਤਿੰਨ ਸਾਲਾਂ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਵੀ। ਪਰ ਵਾਧਾ ਇਹ ਹੈ ਕਿ ਪੋਸਟ ਗ੍ਰੈਜੂਏਟ ਡਿਪਲੋਮੇ ਦੀ ਬਜਾਏ ਵਿਦਿਆਰਥੀ ਕੋਲ ਮਾਸਟਰ ਡਿਗਰੀ ਹੋਵੇਗੀ।
ਪੜ੍ਹੋ ਇਹ ਵੀ ਖਬਰ- Health tips : ਕੌਫ਼ੀ ਪੀਣ ਦੇ ਸ਼ੌਕੀਨ ਲੋਕਾਂ ਲਈ ਖਾਸ ਖ਼ਬਰ, ਹੋਣਗੇ ਇਹ ਫਾਇਦੇ
ਐੱਮ.ਬੀ.ਏ. ਦੀ ਪੜ੍ਹਾਈ ਕਰਨ ਤੋਂ ਬਾਅਦ ਜਦੋਂ ਬੱਚਾ ਕੰਮ ਮੰਗਣ ਲਈ ਕੈਨੇਡਾ ਦੀ ਮਾਰਕੀਟ ‘ਚ ਜਾਂਦਾ ਹੈ ਤਾਂ ਉਸਨੂੰ ਬਿਨਾ ਕੋਈ ਖਾਸ ਤਰੱਦਦ ਦੇ ਚੰਗੀ ਬਿਜਨਿਸ ਕੰਪਨੀ ‘ਚ ਬੈਠ ਕੇ ਦਫਤਰੀ ਕੰਮ ਕਰਨ ਵਾਲੀ ਨੌਕਰੀ ਮਿਲ ਜਾਂਦੀ ਹੈ। ਜਦਕਿ ਡਿਪਲੋਮਾ ਹੋਲਡਰ ਨੂੰ ਓਨੀ ਪਹਿਲ ਨਹੀਂ ਦਿੱਤੀ ਜਾਂਦੀ, ਜਿੰਨੀ ਐੱਮ.ਬੀ.ਏ. ਵਾਲੇ ਨੂੰ। ਦੂਜੀ ਗੱਲ ਇਹ ਕਿ ਐੱਮ.ਬੀ.ਏ. ਕਰਨ ਤੋਂ ਬਾਅਦ ਵਿਦਿਆਰਥੀ ਕੋਲ ਵਿਕਲਪ ਵੀ ਵਧ ਜਾਂਦੇ ਹਨ, ਕਿਉਂਕਿ ਹਰ ਕੰਪਨੀ ਜਾਂ ਫੈਕਟਰੀ ‘ਚ ਮੈਨੇਜਮੈਂਟ ਲੈਵਲ ਦੀਆਂ ਪੋਸਟਾਂ ਹੁੰਦੀਆਂ ਹਨ। ਉਨ੍ਹਾਂ ਨੂੰ ਐੱਮ.ਬੀ.ਏ. ਪਾਸ ਵਿਦਿਆਰਥੀਆਂ ਦਾ ਸੀ.ਵੀ. (Resume) ਜ਼ਿਆਦਾ ਆਕਰਸ਼ਿਤ ਕਰਦਾ ਹੈ ਅਤੇ ਨੌਕਰੀ ਮਿਲਣ ਦੇ ਚਾਂਸ ਵਧ ਜਾਂਦੇ ਹਨ।
ਪੀ.ਆਰ. ਕੇਸ ਲਾਉਣ ਵੇਲੇ ਪੋਸਟ ਗ੍ਰੈਜੂਏਟ ਡਿਪਲੋਮੇ ਦੀ ਨਿਸਬਤ ਐੱਮ.ਬੀ.ਏ. ਨੂੰ ਮਾਸਟਰ ਡਿਗਰੀ ਮੰਨ ਕੇ ਐਸਪ੍ਰੈੱਸ ਐਂਟਰੀ ‘ਚ ਪੁਆਇੰਟ ਕਿਤੇ ਵੱਧ ਮਿਲਦੇ ਹਨ ਅਤੇ ਪੀ.ਆਰ. ਸੌਖੀ ਹੋ ਜਾਂਦੀ ਹੈ। ਇਸੇ ਤਰ੍ਹਾਂ ਪੀ.ਐੱਨ.ਪੀ. ‘ਚ ਮਾਸਟਰ ਡਿਗਰੀ ਦੀ ਮਹੱਤਤਾ ਵੱਧ ਹੁੰਦੀ ਹੈ। ਵਿਦਿਆਰਥੀਆਂ ਨੂੰ ਪੀ.ਆਰ. ਅਪਲਾਈ ਕਰਨ ਵੇਲੇ ਹੋਰ ਸੂਬੇ ‘ਚ ਜਾਣ ਦੀ ਲੋੜ ਨਹੀਂ ਪੈਂਦੀ।
ਪੜ੍ਹੋ ਇਹ ਵੀ ਖਬਰ- ਅਟਲ ਸੁਰੰਗ ਤੋਂ ਬਾਅਦ ਹੁਣ ਹਿਮਾਚਲ ਦੇ ਸੈਲਾਨੀਆਂ ਨੂੰ ਮਿਲੇਗਾ ਰੋਪ ਵੇਅ ਦਾ ਤੋਹਫਾ (ਵੀਡੀਓ)
ਇੱਕ ਹੋਰ ਮਹੱਤਵਪੂਰਨ ਗੱਲ ਇਹ ਹੈ ਕਿ ਪੜ੍ਹਾਈ ਖਤਮ ਹੋਣ ਤੋਂ ਬਾਅਦ ਵਿਦਿਆਰਥੀਆਂ ਨੂੰ ਆਪਣਾ ਸਪਾਊਸ ਕੈਨੇਡਾ ਬੁਲਾਉਣ ਵੇਲੇ ਨੌਕ (National Occupation Classification) ਲੈਵਲ ਸਿਫਰ, ਏ ਜਾਂ ਬੀ ‘ਚ ਨੌਕਰੀ ਕਰਦੇ ਹੋਣਾ ਚਾਹੀਦਾ ਹੈ ਅਤੇ ਤਿੰਨ ਸੈਲਰੀ ਸਲਿੱਪਾਂ ਜ਼ਰੂਰੀ ਹੁੰਦੀਆਂ ਹਨ। ਐੱਮ.ਬੀ.ਏ. ਪਾਸ ਨੂੰ ਇਨ੍ਹਾਂ ਤਿੰਨਾਂ ਲੈਵਲਾਂ ‘ਚੋਂ ਕਿਸੇ ਨਾ ਕਿਸੇ ਲੈਵਲ ‘ਚ ਨੌਕਰੀ ਮਿਲ ਹੀ ਜਾਂਦੀ ਹੈ, ਜਿਸ ਕਰਕੇ ਵਿਦਿਆਰਥੀ ਆਪਣੇ ਸਪਾਊਸ (ਜੀਵਨ ਸਾਥੀ) ਨੂੰ ਆਸਾਨੀ ਨਾਲ ਕੈਨੇਡਾ ਬੁਲਾ ਸਕਦੇ ਹਨ। ਸਪਾਊਸ ਨੂੰ ਓਪਨ ਵਰਕ ਪਰਮਿਟ ਮਿਲ ਜਾਂਦਾ ਹੈ। ਬਹੁਤੇ ਸਪਾਊਸ ਕੇਸ ਇਸੇ ਵਜ੍ਹਾ ਨਾਲ ਹੀ ਰਿਫਿਊਜ਼ ਹੋ ਰਹੇ ਹਨ।
ਐੱਮ.ਬੀ.ਏ. ਦਾ ਨਾਂ ਵੱਡਾ ਸੁਣ ਵਿਦਿਆਰਥੀ ਔਖੀ ਪੜ੍ਹਾਈ ਸਮਝ ਕੇ ਇਸ ਤੋਂ ਪਾਸਾ ਵੱਟ ਜਾਂਦੇ ਹਨ ਪਰ ਇਹ ਇੰਨੀ ਜ਼ਿਆਦਾ ਔਖੀ ਨਹੀਂ ਬਲਕਿ ਇਸ ‘ਚ ਪ੍ਰੈਕਟੀਕਲ ਕੰਮ ਜ਼ਿਆਦਾ ਹੁੰਦਾ ਹੈ, ਜਿਸ ਨਾਲ ਵਿਦਿਆਰਥੀਆਂ ‘ਚ ਕੰਮ ਦੀ ਮੁਹਾਰਤ ਪੈਦਾ ਹੁੰਦੀ ਹੈ ਤੇ ਇਹ ਉਨ੍ਹਾਂ ਨੂੰ ਕੰਮ ਲੱਭਣ ਵੇਲੇ ਬਹੁਤ ਸਹਾਈ ਹੁੰਦੀ ਹੈ। ਉਦਾਹਰਨ ਵਜੋਂ ਐੱਚ.ਆਰ. ਮੈਨੇਜਮੈਂਟ ਦਾ ਡਿਪਲੋਮਾ ਕਰਨ ਜਾਣ ਵਾਲੇ ਵਿਦਿਆਰਥੀ ਕਿਸੇ ਵੀ ਕੋਰਸ ‘ਚ ਬਹੁਤ ਘੱਟ ਫੇਲ੍ਹ ਹੁੰਦੇ ਹਨ ਬਲਕਿ ਉਨ੍ਹਾਂ ਦੇ ਅੰਕ ਵੀ ਚੰਗੇ ਆਉਂਦੇ ਹਨ। ਇਸੇ ਤਰ੍ਹਾਂ ਐੱਮ.ਬੀ.ਏ. ਦੀ ਪੜ੍ਹਾਈ ਹੁੰਦੀ ਹੈ ਤੇ ਵਿਦਿਆਰਥੀ ਦੇ ਫੇਲ੍ਹ ਹੋਣ ਜਾਂ ਘੱਟ ਅੰਕ ਆਉਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ।
ਪੜ੍ਹੋ ਇਹ ਵੀ ਖਬਰ- ਜੇਕਰ ਤੁਸੀਂ ਵੀ ਪਹਿਲੀ ਵਾਰ ਬਾਗਬਾਨੀ ਕਰ ਰਹੇ ਹੋ ਤਾਂ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ
ਆਇਲਟਸ ‘ਚੋਂ ਕਿੰਨੇ ਬੈਂਡ ਹੋਣ?
ਬਹੁਤੀਆਂ ਯੂਨੀਵਰਸਿਟੀਆਂ ਓਵਰਆਲ 6.5 ਤੇ ਹਰੇਕ ਮਡਿਊਲ ‘ਚੋਂ 6.0 ਬੈਂਡ ਲੈਣ ਵਾਲੇ ਵਿਦਿਆਰਥੀਆਂ ਨੂੰ ਦਾਖਲਾ ਦੇ ਦਿੰਦੀਆਂ ਹਨ ਪਰ ਕੁਝ ਕੁ ਯੂਨੀਵਰਸਿਟੀਆਂ 7.0 ਓਵਰਆਲ ਬੈਂਡ ਸਕੋਰ ਦੀ ਮੰਗ ਕਰਦੀਆਂ ਹਨ। University Canada West ਤਾਂ ਘੱਟ ਸਕੋਰ ‘ਤੇ ਵੀ ਦਾਖਲਾ ਦੇ ਦਿੰਦੀ ਹੈ ਬਸ਼ਰਤੇ ਬੱਚੇ ਦੇ ਪੜ੍ਹਾਈ ‘ਚੋਂ ਚੰਗੇ ਅੰਕ ਹੋਣ।