ਕੈਨੇਡਾ ''ਚ ਓਮੀਕਰੋਨ ਦੇ 87 ਮਾਮਲਿਆਂ ਦੀ ਪੁਸ਼ਟੀ, ਕੋਰੋਨਾ ਮਾਮਲਿਆਂ ''ਚ ਵੀ ਵਾਧਾ

Sunday, Dec 12, 2021 - 10:52 AM (IST)

ਕੈਨੇਡਾ ''ਚ ਓਮੀਕਰੋਨ ਦੇ 87 ਮਾਮਲਿਆਂ ਦੀ ਪੁਸ਼ਟੀ, ਕੋਰੋਨਾ ਮਾਮਲਿਆਂ ''ਚ ਵੀ ਵਾਧਾ

ਓਟਾਵਾ (ਆਈਏਐੱਨਐੱਸ): ਕੈਨੇਡਾ ਵਿਚ ਕੋਰੋਨਾ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ। ਕੈਨੈਡਾ ਵਿਚ ਜਿੱਥੇ ਨਵੇਂ ਵੇਰੀਐਂਟ ਉਮੀਕਰੋਨ ਦੇ ਹੁਣ ਤੱਕ 87 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਉੱਥੇ ਬਹੁਤ ਸਾਰੇ ਖੇਤਰਾਂ ਵਿੱਚ ਉੱਚ ਸੰਕਰਮਣ ਦਰਾਂ ਦੇ ਨਾਲ ਰੋਜ਼ਾਨਾ ਕੇਸਾਂ ਦੀ ਗਿਣਤੀ ਵੱਧ ਰਹੀ ਹੈ। ਹਾਲ ਹੀ ਵਿਚ ਕੈਨੇਡਾ ਵਿਚ ਕੋਵਿਡ-19 ਦੇ 3,589 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹਨਾਂ ਮਾਮਲਿਆਂ ਨਾਲ ਦੇਸ਼ ਵਿਚ ਕੁੱਲ ਕੇਸ 1,831,344 ਹੋ ਗਏ ਹਨ, ਜਿਨ੍ਹਾਂ ਵਿੱਚ 29,909 ਮੌਤਾਂ ਵੀ ਸ਼ਾਮਲ ਹਨ। ਸੀਟੀਵੀ ਨੇ ਇਹ ਜਾਣਕਾਰੀ ਸਾਂਝੀ ਕੀਤੀ। 

ਕਿਊਬਿਕ ਸੂਬਾ, ਜਿਸਦੀ ਆਬਾਦੀ 8.4 ਮਿਲੀਅਨ ਹੈ, ਵਿੱਚ ਸ਼ਨੀਵਾਰ ਸਵੇਰੇ 1,982 ਨਵੇਂ ਕੋਵਿਡ-19 ਕੇਸ ਸਾਹਮਣੇ ਆਏ ਜਦੋਂ ਕਿ 14 ਮਿਲੀਅਨ ਦੇ ਨਾਲ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਓਂਟਾਰੀਓ ਵਿੱਚ 1,607 ਨਵੇਂ ਕੇਸਾਂ ਦੀ ਪੁਸ਼ਟੀ ਹੋਈ।ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਦੋਹਾਂ ਸੂਬਿਆਂ ਵਿੱਚ ਪਿਛਲੇ ਹਫ਼ਤੇ ਤੋਂ ਰੋਜ਼ਾਨਾ ਨਵੇਂ ਕੇਸਾਂ ਵਿੱਚ ਵਾਧਾ ਹੋਇਆ ਹੈ।ਕਿਊਬਿਕ ਵਿੱਚ ਸ਼ਨੀਵਾਰ ਨੂੰ ਸਾਹਮਣੇ ਆਏ ਨਵੇਂ ਮਾਮਲਿਆਂ ਵਿੱਚੋਂ 1,010 ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਨਹੀਂ ਕੀਤਾ ਗਿਆ ਸੀ। ਸੂਬੇ ਦੇ ਕੁੱਲ ਕੇਸ 464,228 ਹੋ ਗਏ ਹਨ, ਜਿਨ੍ਹਾਂ ਵਿੱਚ 11,607 ਮੌਤਾਂ ਵੀ ਸ਼ਾਮਲ ਹਨ। ਓਂਟਾਰੀਓ ਦੇ ਨਵੇਂ ਕੇਸਾਂ ਵਿੱਚੋਂ, 743 ਕੇਸਾਂ ਵਿੱਚ ਉਹ ਲੋਕ ਸ਼ਾਮਲ ਸਨ, ਜਿਨ੍ਹਾਂ ਦਾ ਟੀਕਾਕਰਨ ਨਹੀਂ ਕੀਤਾ ਗਿਆ ਸੀ, ਅੰਸ਼ਕ ਤੌਰ 'ਤੇ ਟੀਕਾਕਰਨ ਕੀਤਾ ਗਿਆ ਸੀ ਜਾਂ ਉਨ੍ਹਾਂ ਦੀ ਟੀਕਾਕਰਨ ਸਥਿਤੀ ਅਣਜਾਣ ਸੀ। ਬਾਕੀ 864 ਲਾਗਾਂ ਵਿੱਚ ਉਹ ਲੋਕ ਸ਼ਾਮਲ ਸਨ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਸੀ। ਸ਼ਨੀਵਾਰ ਤੱਕ ਓਂਟਾਰੀਓ ਦੇ ਕੁੱਲ ਕੇਸ 630,671 ਹੋ ਗਏ, ਜਿਨ੍ਹਾਂ ਵਿੱਚ 10,070 ਮੌਤਾਂ ਵੀ ਸ਼ਾਮਲ ਹਨ।

ਪੜ੍ਹੋ ਇਹ ਅਹਿਮ ਖਬਰ -ਨਿਊਜ਼ੀਲੈਂਡ 'ਚ ਸ਼ਖਸ ਨੇ 24 ਘੰਟੇ ਦੇ ਅੰਦਰ 10 ਵਾਰ ਲਗਵਾਈ ਕੋਰੋਨਾ ਵੈਕਸੀਨ, ਮਾਹਰਾਂ ਨੇ ਕਹੀ ਇਹ ਗੱਲ

ਡਾਕਟਰੀ ਮਾਹਿਰਾਂ ਨੇ ਕਿਹਾ ਕਿ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਵਿਅਕਤੀਆਂ ਵਿੱਚ ਸੰਕਰਮਣ ਦੀ ਗਿਣਤੀ ਵਧੇਗੀ।ਸ਼ੁੱਕਰਵਾਰ ਨੂੰ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਮੁਤਾਬਕ 3 ਤੋਂ 9 ਦਸੰਬਰ ਦੇ ਵਿਚਕਾਰ ਸੱਤ ਦਿਨਾਂ ਦੀ ਮਿਆਦ ਦੌਰਾਨ, ਰੋਜ਼ਾਨਾ ਔਸਤਨ 3,450 ਨਵੇਂ ਕੇਸ ਸਾਹਮਣੇ ਆਏ, ਜੋ ਕਿ ਪਿਛਲੇ ਹਫ਼ਤੇ ਦੇ ਮੁਕਾਬਲੇ 22 ਪ੍ਰਤੀਸ਼ਤ ਦਾ ਵਾਧਾ ਸੀ।ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਰਾਸ਼ਟਰੀ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 3-9 ਦਸੰਬਰ ਨੂੰ ਹਰ ਦਿਨ ਕੈਨੇਡੀਅਨ ਹਸਪਤਾਲਾਂ ਵਿੱਚ ਕੋਵਿਡ-19 ਵਾਲੇ ਔਸਤਨ 1,457 ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਸੀ, ਜੋ ਕਿ ਪਿਛਲੇ ਹਫ਼ਤੇ ਨਾਲੋਂ ਪੰਜ ਫੀਸਦੀ ਘੱਟ ਸੀ।ਇਸ ਵਿੱਚ ਔਸਤਨ 458 ਲੋਕ ਸ਼ਾਮਲ ਹਨ, ਜਿਨ੍ਹਾਂ ਦਾ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਇਲਾਜ ਕੀਤਾ ਜਾ ਰਿਹਾ ਸੀ, ਜੋ ਕਿ ਪਿਛਲੇ ਹਫ਼ਤੇ ਨਾਲੋਂ 1.6 ਪ੍ਰਤੀਸ਼ਤ ਘੱਟ ਹੈ ਅਤੇ 3-9 ਦਸੰਬਰ ਨੂੰ ਰੋਜ਼ਾਨਾ ਔਸਤਨ 20 ਮੌਤਾਂ ਦਰਜ ਕੀਤੀਆਂ ਗਈਆਂ ਸਨ।ਜਦੋਂ ਕਿ ਡੈਲਟਾ ਕੈਨੇਡਾ ਵਿੱਚ ਕੋਵਿਡ-19 ਦੇ ਜ਼ਿਆਦਾਤਰ ਮਾਮਲਿਆਂ ਦੀ ਨੁਮਾਇੰਦਗੀ ਕਰਨਾ ਜਾਰੀ ਰੱਖਦਾ ਹੈ।

9 ਦਸੰਬਰ ਤੱਕ, ਦੇਸ਼ ਵਿੱਚ ਸੱਤ ਸੂਬਿਆਂ ਅਤੇ ਖੇਤਰਾਂ ਵਿੱਚ 87 ਓਮੀਕਰੋਨ ਕੇਸ ਰਿਪੋਰਟ ਕੀਤੇ ਗਏ ਸਨ।ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ ਸ਼ੁੱਕਰਵਾਰ ਨੂੰ ਨਵਾਂ ਡਾਟਾ ਜਾਰੀ ਕੀਤਾ, ਜਿਸ ਨੇ ਦਿਖਾਇਆ ਕਿ ਡੈਲਟਾ ਇਨਫੈਕਸ਼ਨਾਂ ਦੀ ਚੱਲ ਰਹੀ ਲਹਿਰ ਅਤੇ  ਓਮੀਕਰੋਨ ਦੇ ਵੱਧ ਰਹੇ ਖ਼ਤਰੇ ਦੇ ਵਿਚਕਾਰ ਆਉਣ ਵਾਲੇ ਹਫ਼ਤਿਆਂ ਵਿੱਚ ਕੋਵਿਡ-19 ਦੇ ਮਾਮਲੇ ਵਧ ਸਕਦੇ ਹਨ।ਓਮੀਕਰੋਨ ਦੀ ਦਹਿਸ਼ਤ ਵਿਚਕਾਰ ਕੈਨੇਡਾ ਵਿੱਚ ਵਿਆਪਕ ਬੂਸਟਰਾਂ ਦੀ ਮੰਗ ਵਧੀ ਹੈ। 9 ਦਸੰਬਰ ਤੱਕ ਕੈਨੇਡਾ ਨੇ ਕੋਵਿਡ-19 ਵੈਕਸੀਨ ਦੀਆਂ 62.7 ਮਿਲੀਅਨ ਤੋਂ ਵੱਧ ਖੁਰਾਕਾਂ ਦਾ ਪ੍ਰਬੰਧਨ ਕੀਤਾ ਸੀ।ਅੰਕੜੇ ਦਰਸਾਉਂਦੇ ਹਨ ਕਿ ਕੁੱਲ ਆਬਾਦੀ ਦੇ 81 ਪ੍ਰਤੀਸ਼ਤ ਤੋਂ ਵੱਧ ਨੇ ਕੋਵਿਡ-19 ਵੈਕਸੀਨ ਦੀ ਘੱਟੋ ਘੱਟ ਇੱਕ ਖੁਰਾਕ ਪ੍ਰਾਪਤ ਕੀਤੀ ਸੀ ਅਤੇ 76 ਪ੍ਰਤੀਸ਼ਤ ਤੋਂ ਵੱਧ ਨੇ ਦੋਵੇਂ ਡੋਜ਼ ਲਗਵਾਈਆਂ। 5-11 ਸਾਲ ਦੀ ਉਮਰ ਦੇ ਬੱਚਿਆਂ ਵਿੱਚੋਂ 17 ਪ੍ਰਤੀਸ਼ਤ ਨੂੰ ਕੋਵਿਡ-19 ਵੈਕਸੀਨ ਦੀ ਘੱਟੋ-ਘੱਟ ਇੱਕ ਖੁਰਾਕ ਦਿੱਤੀ ਗਈ।


author

Vandana

Content Editor

Related News