ਸਿੰਘੂ ਸਰਹੱਦ ’ਤੇ ਕਤਲ ਕੀਤੇ ਨੌਜਵਾਨ ਦੇ ਮਾਮਲੇ ’ਤੇ ਜਸਬੀਰ ਨਰਵਾਲ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ

Saturday, Oct 16, 2021 - 11:11 AM (IST)

ਸਿੰਘੂ ਸਰਹੱਦ ’ਤੇ ਕਤਲ ਕੀਤੇ ਨੌਜਵਾਨ ਦੇ ਮਾਮਲੇ ’ਤੇ ਜਸਬੀਰ ਨਰਵਾਲ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ

ਇੰਟਰਨੈਸ਼ਨਲ ਡੈਸਕ: ਦਿੱਲੀ-ਹਰਿਆਣਾ ਸਰਹੱਦ ’ਤੇ ਬੀਤੇ ਦਿਨ ਕਿਸਾਨਾਂ ਦੇ ਕੁੰਡਲੀ ਸਥਿਤ ਪ੍ਰਦਰਸ਼ਨ ਸਥਾਨ ਦੇ ਨੇੜੇ ਇਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਕਾਫ਼ੀ ਭਖਿਆ ਹੋਇਆ ਹੈ। ਇਸ ’ਤੇ ਹਰ ਕੋਈ ਆਪਣੀ ਪ੍ਰਤੀਕਿਰਿਆ ਦੇ ਰਿਹਾ ਹੈ। ਉਥੇ ਹੀ ਕੈਨੇਡਾ ਦੇ ਇਕ ਸਕੂਲ ਦੇ ਪ੍ਰਿੰਸੀਪਲ ਅਤੇ ਰੇਡੀਓ ਹੋਸਟ ਜਸਬੀਰ ਨਰਵਾਲ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਸਿੰਘੂ ਸਰਹੱਦ ’ਤੇ ਵਾਪਰੇ ਇਸ ਘਟਨਾਕ੍ਰਮ ਨੂੰ ਲੈ ਕੇ ਇਕ ਫੇਸਬੁੱਕ ਪੋਸਟ ਸਾਂਝੀ ਕੀਤੀ ਹੈ। 

ਇਹ ਵੀ ਪੜ੍ਹੋ : ਕੈਨੇਡਾ 'ਚ ਕਾਰ ਅਤੇ ਰੇਲ ਵਿਚਾਲੇ ਭਿਆਨਕ ਟੱਕਰ,ਮ੍ਰਿਤਕਾਂ ਅਤੇ ਜ਼ਖ਼ਮੀਆਂ 'ਚ ਪੰਜਾਬਣ ਵਿਦਿਆਰਥਣਾਂ ਵੀ ਸ਼ਾਮਲ

PunjabKesari

ਉਨ੍ਹਾਂ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਸਿਹ ਅਤੇ ਨਿੰਦਣਯੋਗ ਹੈ। ਜੇਕਰ ਕੋਈ ਇਹ ਘਿਣਾਉਣਾ ਅਪਰਾਧ ਕਰਦਾ ਹੈ ਤਾਂ ਉਸ ਨੂੰ ਫੜ ਕੇ ਪੁਲਸ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਹੈ, ਉਸ ਨੂੰ ਕਾਨੂੰਨ ਵੱਲੋਂ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਪਰ ਸਿੰਘੂ ਸਰਹੱਦ ’ਤੇ ਇਸ ਸਖ਼ਸ ਦਾ ਕਤਲ ਨਿੰਦਣਯੋਗ ਹੈ। ਇਸ ਬੇਰਹਿਮ ਕਤਲ ਦਾ ਸਮਰਥਨ ਕਰਨਾ ਭਾਈਚਾਰੇ ਦੀ ਕਾਇਰਤਾ ਦੇ ਇਲਾਵਾ ਹੋਰ ਕੁੱਝ ਨਹੀਂ ਹੋਵੇਗਾ ਅਤੇ ਇਹ ਮੋਦੀ ਭਗਤਾਂ ਦੇ ਪਛੜੇਪਨ ਅਤੇ ਕਾਇਰਤਾ ਜਿੰਨਾ ਹੀ ਬੁਰਾ ਹੋਵੇਗਾ ਹੋਰ ਕੁੱਝ ਵੀ ਨਹੀਂ। ਸਾਨੂੰ ਇਕ ਭਾਈਚਾਰੇ ਦੇ ਰੂਪ ਵਿਚ ਇਹ ਜਾਣਨਾ ਚਾਹੀਦਾ ਹੈ ਕਿ ਕੋਈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਨਹੀਂ ਕਰ ਸਕਦਾ ਹੈ। ਅਸੀਂ ਸਰਬਤ ਦੇ ਭਲੇ ਵਿਚ ਵਿਸ਼ਵਾਸ ਰੱਖਦੇ ਹਾਂ। 

ਇਹ ਵੀ ਪੜ੍ਹੋ : Pok ’ਚ ਐਕਟਿਵ ਹਨ 3000 ਅਫ਼ਗਾਨੀ ਸਿਮ ਕਾਰਡ, ਜੈਸ਼ ਤੇ ਲਸ਼ਕਰ ਦੇ ਨਿਸ਼ਾਨੇ ’ਤੇ ਜੰਮੂ-ਕਸ਼ਮੀਰ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News