ਸਰੀਰਕ ਦੂਰੀ, ਮਾਸਕ ਅਤੇ ਅੱਖਾਂ ਦੀ ਰੱਖਿਆ ਨਾਲ ਹੋ ਸਕਦਾ ਹੈ ਕੋਵਿਡ-19 ਤੋਂ ਬਚਾਅ

06/02/2020 6:20:13 PM

ਟੋਰਾਂਟੇ (ਭਾਸ਼ਾ): ਕੋਵਿਡ-19 ਮਹਾਮਾਰੀ ਦੇ ਇਨਫੈਕਸ਼ਨ ਤੋਂ ਬਚਾਅ ਲਈ ਬਹੁਤ ਸਾਰੀਆਂ ਹਿਦਾਇਤਾਂ ਦਿੱਤੀਆਂ ਗਈਆਂ ਹਨ। ਇਹ ਗੱਲ ਵਿਭਿੰਨ ਅਧਿਐਨਾਂ ਦੀ ਸਮੁੱਚੀ ਸਮੀਖਿਆ ਵਿਚ ਸਾਹਮਣੇ ਆਈ ਹੈ ਕਿ 1 ਮੀਟਰ ਜਾਂ ਉਸ ਨਾਲੋਂ ਵੱਧ ਦੀ ਸਰੀਰਕ ਦੂਰੀ ਕੋਰੋਨਾਵਾਇਰਸ ਇਨਫੈਕਸ਼ਨ ਨੂੰ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਫੈਲਣ ਵਿਚ ਬਚਾਅ ਸਕਦੀ ਹੈ। ਇਸ ਅਧਿਐਨ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਸਰੀਰਕ ਦੂਰੀ ਦੇ ਨਾਲ ਮਾਸਕ ਅਤੇ ਅੱਖਾਂ ਦੀ ਸੁਰੱਖਿਆ ਨਾਲ ਵੀ ਇਨਫੈਕਸ਼ਨ ਦਾ ਖਤਰਾ ਕਾਫੀ ਹੱਦ ਤੱਕ ਘੱਟ ਹੋ ਜਾਂਦਾ ਹੈ। ਇਹ ਸਮੀਖਿਆ ਲਾਂਸੇਟ ਜਨਰਲ ਵਿਚ ਪ੍ਰਕਾਸ਼ਿਤ ਹੋਈ ਹੈ।

ਖੋਜ ਕਰਤਾਵਾਂ ਨੇ ਦੱਸਿਆ ਕਿ ਮੌਜੂਦਾ ਸਬੂਤਾਂ ਇਹ ਵਿਵਸਥਿਤ ਸਮੀਖਿਆ ਵਿਸ਼ਵ ਸਿਹਤ ਸੰਗਠਨ ਵੱਲੋਂ ਕਰਵਾਈ ਗਈ ਹੈ। ਕੈਨੈਡਾ ਦੀ ਮੈਕਮਾਸਟਰ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਸਮੀਖਿਆ ਦੇ ਮੁੱਖ ਲੇਖਕ ਹੋਲਗਰ ਸ਼ੂਨੇਮਨ ਨੇ ਕਿਹਾ,''ਸਰੀਰਕ ਦੂਰੀ ਨਾਲ ਕੋਵਿਡ-19 ਦੇ ਮਾਮਲੇ ਵਿਚ ਕਮੀ ਆਉਣ ਦੀ ਸੰਭਾਵਨਾ ਹੈ।'' ਸ਼ੂਨੇਮਨ ਵਿਸ਼ਵ ਸਿਹਤ ਸੰਗਠਨ ਦੇ ਛੂਤਕਾਰੀ ਰੋਗਾਂ, ਰਿਸਰਚ ਦੇ ਤਰੀਕੇ ਅਤੇ ਸਿਫਾਰਿਸ਼ਾਂ ਵਾਲੇ ਤਾਲਮੇਲ ਕੇਂਦਰ ਦੇ ਸਹਿ-ਨਿਦੇਸ਼ਕ ਵੀ ਹਨ। ਉਹਨਾਂ ਨੇ ਕਿਹਾ,''ਭਾਵੇਂਕਿ ਸਿੱਧੇ ਸਬੂਤ ਸੀਮਤ ਹਨ। ਭਾਈਚਾਰੇ ਵਿਚ ਮਾਸਕ ਦੀ ਵਰਤੋਂ ਸੁਰੱਖਿਆ ਪ੍ਰਦਾਨ ਕਰਦੀ ਹੈ ਅਤੇ ਸੰਭਵ ਤੌਰ 'ਤੇ ਐੱਨ95 ਜਾਂ ਸਿਹਤ ਕਰਮੀਆਂ ਵੱਲੋਂ ਪਹਿਨੇ ਜਾਣ ਵਾਲੇ ਮਾਸਕ ਦੀ ਵਰਤੋਂ ਹੋਰ ਮਾਸਕ ਦੀ ਬਜਾਏ ਇਸ ਨਾਲੋਂ ਜ਼ਿਆਦਾ ਸੁਰੱਖਿਆ ਪ੍ਰਦਾਨ ਕਰਦੀ ਹੈ।'' 

ਪੜ੍ਹੋ ਇਹ ਅਹਿਮ ਖਬਰ- ਕਾਂਗੋ 'ਚ 11ਵੀਂ ਵਾਰ ਫੈਲਿਆ ਇਬੋਲਾ ਦਾ ਪ੍ਰਕੋਪ, 4 ਲੋਕਾਂ ਦੀ ਮੌਤ

ਖੋਜ ਕਰਤਾਵਾਂ ਨੇ ਕਿਹਾ ਕਿ ਅੱਖਾਂ ਦੀ ਸੁਰੱਖਿਆ ਨਾਲ ਵਾਧੂ ਫਾਇਦਾ ਮਿਲ ਸਕਦਾ ਹੈ। ਅੰਤਰਰਾਸ਼ਟਰੀ ਪੱਧਰ 'ਤੇ ਇਕ-ਦੂਜੇ ਦਾ ਸਹਿਯੋਗ ਕਰ ਰਹੇ ਖੋਜ ਕਰਤਾਵਾਂ ਨੇ ਕੋਵਿਡ-19 ਦੇ ਸਿੱਧੇ ਸਬੂਤਾਂ ਅਤੇ Severe acute respiratory syndrome (SARS) ਅਤੇ ਮਿਡਲ ਈਸਟ ਰੈਸਪੀਰੇਟਰੀ ਸਿੰਡਰੋਮ (MERS) ਨਾਲ ਸਬੰਧਤ ਕੋਰੋਨਾਵਾਇਰਸ ਦੇ ਅਸਿੱਧੇ ਜਾਂ ਜੁੜੇ ਸਬੂਤਾਂ 'ਤੇ ਕੰਮ ਕੀਤਾ ਹੈ। ਖੋਜ ਕਰਤਾਵਾਂ ਨੇ ਕਿਹਾ ਹੈ ਕਿ ਇਸ ਵਿਚ ਗਲੋਬਲ ਪੱਧਰ 'ਤੇ ਸਹਿਯੋਗ ਵਧਾਉਣ ਅਤੇ ਵਿਭਿੰਨ ਨਿੱਜੀ ਸੁਰੱਖਿਆ ਦੀਆਂ ਰਣਨੀਤੀਆਂ 'ਤੇ ਚੰਗੇ ਢੰਗ ਨਾਲ ਅਧਿਐਨ ਕਰਨ ਦੀ ਲੋੜ ਹੈ।


Vandana

Content Editor

Related News