ਕੈਨੇਡਾ ਤੋਂ ਪੰਜਾਬ ਲਈ ਰਵਾਨਾ ਜੱਥੇ ਦਾ ਇਟਲੀ ''ਚ ਨਿੱਘਾ ਸਵਾਗਤ

Saturday, Apr 13, 2019 - 03:39 PM (IST)

ਮਿਲਾਨ , (ਸਾਬੀ ਚੀਨੀਆ)—  ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਕੈਨੇਡਾ ਤੋਂ ਮੋਟਰ ਸਾਈਕਲਾਂ 'ਤੇ ਪੰਜਾਬ ਲਈ ਰਵਾਨਾ ਹੋਏ 6 ਮੈਂਬਰੀ ਜੱਥੇ ਦਾ ਇਟਲੀ ਪੁੱਜਣ 'ਤੇ ਜ਼ੋਰਦਾਰ ਸਵਾਗਤ ਕੀਤਾ ਗਿਆ। ਸੰਗਤਾਂ ਨੇ ਗੁਰੂ ਸਾਹਿਬ ਦੇ ਜੈਕਾਰੇ ਲਗਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਦੱਸਣਯੋਗ ਹੈ ਕਿ ਇਹ ਜੱਥਾ ਕੈਨੇਡਾ ਤੋਂ ਬਾ-ਰਾਸਤਾ ਮੋਟਰ ਸਾਈਕਲਾਂ 'ਤੇ ਸਵਾਰ 40 ਦਿਨਾਂ 'ਚ ਵਾਹਗਾ ਬਾਰਡਰ ਰਾਹੀਂ ਪੰਜਾਬ ਦੀ ਪਵਿੱਤਰ ਧਰਤੀ ਨੂੰ ਸਿਜਦਾ ਕਰੇਗਾ। ਅੱਜ ਜਦੋਂ ਮੋਟਰ ਸਾਈਕਲਾਂ 'ਤੇ ਸਵਾਰ ਜੈਕਟਾਂ ਪਾਈ ਜੱਥਾ ਸਵਿਟਜ਼ਰਲੈਂਡ ਦੇ ਰਸਤੇ ਇਟਲੀ ਦਾਖਲ ਹੋਇਆ ਤਾਂ ਨਜ਼ਾਰਾ ਵੇਖਿਆ ਹੀ ਬਣਦਾ ਸੀ।


ਜੱਥੇ ਵਲੋਂ ਇਕ ਰਾਤ ਇਟਲੀ ਗੁਜ਼ਾਰਨ ਤੋਂ ਬਾਅਦ ਸਿਲਵੀਨੀਆ ਅਤੇ ਆਸਟਰੀਆ ਚਾਲੇ ਪਾਏ ਗਏ। ਇੱਥੋਂ ਦੇ ਕਸਬਾ ਸੁਜਾਰਾ ਅਤੇ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਵਿਖੇ ਗੱਲਬਾਤ ਕਰਦਿਆਂ ਮੈਂਬਰਾਂ ਨੇ ਦੱਸਿਆ ਕਿ ਉਹ ਹੁਣ ਤੱਕ ਬਿਨਾ ਹੈਲਮਟ ਪਾਏ ਸਿਰਾਂ 'ਤੇ ਦਸਤਾਰਾਂ ਸਜਾ ਕੇ ਮੋਟਰ ਸਾਈਕਲ ਚਲਾਉਂਦੇ ਤਾਂ ਰਹੇ ਹਨ ਪਰ ਫਿਰ ਵੀ ਰਸਤੇ ਵਿਚ ਜੇ ਕਿਸੇ ਦੇਸ਼ ਦੀ ਪੁਲਸ ਨੇ ਉਨ੍ਹਾਂ ਨੂੰ ਹੈਲਮਟ ਪਾਉਣ ਲਈ ਨਾ ਮਜਬੂਰ ਕੀਤਾ ਤਾਂ ਉਹ ਸਿਰਾਂ ' ਤੇ ਦਸਤਾਰਾਂ ਸਜਾ ਕੇ ਹੀ ਪੰਜਾਬ ਪੁੱਜਣਗੇ । ਜੇ ਅਜਿਹਾ ਹੁੰਦਾ ਹੈ ਤਾਂ ਇਹ ਵੀ ਇਕ ਨਵਾਂ ਇਤਿਹਾਸ ਹੋਵੇਗਾ।


Related News