ਕੈਨੇਡੀਅਨ ਪੁਲਸ ਦਾ ਦਾਅਵਾ, ਪ੍ਰਭਲੀਨ ਦੇ ਦੋਸਤ ਨੇ ਹੀ ਕੀਤੀ ਸੀ ਹੱਤਿਆ

11/29/2019 11:37:12 AM

ਕੈਨੇਡਾ/ਜਲੰਧਰ (ਬਿਊਰੋ): ਕੈਨੇਡਾ ਦੇ ਸ਼ਹਿਰ ਸਰੀ ਵਿਚ 7 ਦਿਨ ਪਹਿਲਾਂ ਜਲੰਧਰ ਦੇ ਲਾਂਬੜਾ ਦੀ ਕੁੜੀ ਪ੍ਰਭਲੀਨ ਕੌਰ ਦੇ ਹੱਤਿਆ ਮਾਮਲੇ ਵਿਚ ਨਵਾਂ ਖੁਲਾਸਾ ਕੀਤਾ ਗਿਆ ਹੈ। ਪ੍ਰਭਲੀਨ ਦੀ ਹੱਤਿਆ ਦੇ ਮਾਮਲੇ ਵਿਚ ਕੈਨੇਡੀਅਨ ਪੁਲਸ ਕਿਸੇ ਦੋਸ਼ੀ ਦੀ ਤਲਾਸ਼ ਵਿਚ ਨਹੀਂ ਹੈ। ਪੁਲਸ ਨੂੰ ਘਟਨਾਸਥਲ ਤੋਂ ਦੋ ਲਾਸ਼ਾਂ ਮਿਲੀਆਂ ਸਨ। ਇਕ ਲਾਂਬੜਾ ਦੀ ਰਹਿਣ ਵਾਲੀ 21 ਸਾਲਾ ਪ੍ਰਭਲੀਨ ਕੌਰ ਮਠਾਰੂ ਪੁੱਤਰੀ ਗੁਰਦਿਆਲ ਸਿੰਘ ਮਠਾਰੂ ਦੀ ਅਤੇ ਦੂਜੀ ਲੋਵਰ ਮੈਨਲੈਂਡ ਦੇ ਵਸਨੀਕ 18 ਸਾਲ ਨੌਜਵਾਨ ਦੀ। 

ਹੱਤਿਆ ਦੇ ਮਾਮਲੇ ਦੀ ਜਾਂਚ ਕਰਨ ਵਾਲੀ ਕੈਨੇਡੀਅਨ ਪੁਲਸ ਦੀ ਈਕਾਈ ਆਈ.ਐੱਚ.ਆਈ.ਟੀ. ਦੇ ਮੀਡੀਆ ਰਿਲੇਸ਼ਨ ਅਫਸਰ ਕਾਂਸਟੇਬਲ ਹੈਰੀਸਨ ਨੇ ਦੱਸਿਆ ਕਿ ਦੋਹਾਂ ਲਾਸ਼ਾਂ ਨੂੰ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਇਕ ਦੀ ਹੱਤਿਆ ਕੀਤੀ ਗਈ ਅਤੇ ਫਿਰ ਕਾਤਲ ਨੇ ਖੁਦਕੁਸ਼ੀ ਕਰ ਲਈ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਦੋਵੇਂ ਮ੍ਰਿਤਕ ਇਕ-ਦੂਜੇ ਨੂੰ ਜਾਣਦੇ ਸਨ ਅਤੇ ਉਹ ਇਸ ਮਾਮਲੇ ਵਿਚ ਕਿਸੇ ਦੋਸ਼ੀ ਦੀ ਤਲਾਸ਼ ਵਿਚ ਨਹੀਂ ਹਨ। ਜਾਣਕਾਰੀ ਮੁਤਾਬਕ ਪ੍ਰਭਲੀਨ ਦੇ ਪਰਿਵਾਰ ਨੇ ਉਸ ਦਾ ਅੰਤਿਮ ਸੰਸਕਾਰ ਕੈਨੇਡਾ ਵਿਚ ਹੀ ਕਰਨ ਦਾ ਫੈਸਲਾ ਲਿਆ ਹੈ।

ਪ੍ਰਭਲੀਨ ਦੀ ਯਾਦ 'ਚ ਕੱਲ ਕੱਢਿਆ ਜਾਵੇਗਾ ਕੈਂਡਲ ਮਾਰਚ
ਜ਼ਿਕਰਯੋਗ ਹੈ ਕਿ ਤਿੰਨ ਸਾਲ ਪਹਿਲਾਂ ਸਟੱਡੀ ਵੀਜ਼ੇ 'ਤੇ ਕੈਨੇਡਾ ਗਈ ਪ੍ਰਭਲੀਨ ਕੌਰ ਦੀ 21 ਨਵੰਬਰ ਦੀ ਉਸ ਦੇ ਕਿਰਾਏ ਦੇ ਮਕਾਨ 'ਚ ਹੱਤਿਆ ਕਰ ਦਿੱਤੀ ਗਈ ਸੀ। ਸਰੀ ਦੇ 102-ਏ ਐਵੀਨਿਊ ਦੇ 1400 ਬਲਾਕ ਵਿਚ ਸਥਿਤ ਉਕਤ ਕਿਰਾਏ ਦੇ ਮਕਾਨ ਤੋਂ ਪੁਲਿਸ ਨੇ ਦੋਹਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਸਨ। ਪੁਲਿਸ ਨੇ ਸ਼ੁਰੂਆਤੀ ਜਾਂਚ ਵਿਚ ਇਹ ਸਾਫ ਕਰ ਦਿੱਤਾ ਸੀ ਕਿ ਇਹ ਮਾਮਲਾ ਆਮ ਤੌਰ 'ਤੇ ਸਰੀ ਦੇ ਰਹਿਣ ਵਾਲੇ ਕਿਸੇ ਵੀ ਗੈਂਗਵਾਰ ਨਾਲ ਨਹੀਂ ਜੁੜਿਆ ਹੈ, ਸਗੋਂ ਇਹ ਦੋ ਲੋਕਾਂ ਦੀ ਨਿੱਜੀ ਜ਼ਿੰਦਗੀ ਨਾਲ ਜੁੜਿਆ ਸੀ।

ਪ੍ਰਭਲੀਨ ਕੌਰ ਦੀ ਯਾਦ ਵਿਚ 30 ਨਵੰਬਰ ਨੂੰ ਸ਼ਾਮ 5 ਵਜੇ ਸਰੀ ਦੇ ਹਾਲੈਂਡ ਪਾਰਕ ਵਿਚ ਕੈਂਡਲ ਮਾਰਚ ਕੱਢਿਆ ਜਾਵੇਗਾ। ਇਹ ਮਾਰਚ 'ਵਨ ਵਾਇਸ ਕੈਨੇਡਾ' ਐੱਨ.ਜੀ.ਓ. ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਐੱਨ.ਜੀ.ਓ. ਦਾ ਗਠਨ ਇਸੇ ਸਾਲ ਕੈਨੇਡਾ ਵਿਚ ਰਹਿੰਦੇ ਵਿਦੇਸ਼ੀ ਵਿਦਿਆਰਥੀਆਂ ਦੀ ਮਦਦ ਲਈ ਕੀਤਾ ਗਿਆ ਸੀ। 


Vandana

Content Editor

Related News