ਝਗੜੇ ਤੋਂ ਬਾਅਦ ਦੋਸਤ ਨੂੰ ਸੱਦਿਆ ਘਰ, ਫਿਰ ਕੁੱਟਮਾਰ ਕਰ ਸਾੜ ''ਤਾ ਜ਼ਿੰਦਾ
Friday, Apr 05, 2024 - 11:16 PM (IST)
 
            
            ਛਪਰਾ - ਬਿਹਾਰ ’ਚ ਸਾਰਨ ਜ਼ਿਲੇ ਦੇ ਹਰਿਹਰਨਾਥ ਥਾਣਾ ਖੇਤਰ ਵਿਚ ਇਕ ਵਿਅਕਤੀ ਨੇ ਝਗੜੇ ਤੋਂ ਬਾਅਦ ਆਪਣੇ ਦੋਸਤ ਦਾ ਕਤਲ ਕਰ ਦਿੱਤਾ। ਪੁਲਸ ਸੂਤਰਾਂ ਨੇ ਸ਼ੁੱਕਰਵਾਰ ਨੂੰ ਇਥੇ ਦੱਸਿਆ ਕਿ ਅਹੀਰਪੱਟੀ ਵਾਰਡ ਨੰਬਰ 09 ਨਿਵਾਸੀ ਅਵਦੇਸ਼ ਸਿੰਘ ਦੇ ਪੁੱਤਰ ਨਿਖਿਲ ਕੁਮਾਰ ਉਰਫ ਮੋਨੂੰ (30) ਨੂੰ ਉਸਦਾ ਦੋਸਤ ਲਾਲਾ ਵੀਰਵਾਰ ਦੀ ਸ਼ਾਮ ਨੂੰ ਸੱਦ ਕੇ ਆਪਣੇ ਘਰ ਲੈ ਗਿਆ। ਇਸ ਤੋਂ ਬਾਅਦ ਲਾਲਾ ਨੇ ਮੋਨੂੰ ਦੀ ਕੁੱਟਮਾਰ ਕਰ ਕੇ ਉਸ ਨੂੰ ਜ਼ਿੰਦਾ ਸਾੜ ਦਿੱਤਾ। ਘਟਨਾ ਦੀ ਜਾਣਕਾਰੀ ਪਰਿਵਾਰਕ ਮੈਂਬਰਾਂ ਨੂੰ ਸ਼ੁੱਕਰਵਾਰ ਸਵੇਰੇ ਮਿਲੀ, ਜਦੋਂ ਉਸਦੀ ਸੜੀ ਹੋਈ ਲਾਸ਼ ਲਾਲਾ ਦੇ ਘਰੋਂ ਬਰਾਮਦ ਹੋਈ।
ਇਹ ਵੀ ਪੜ੍ਹੋ- ਬੈਂਗਲੁਰੂ 'ਚ ਭਿਆਨਕ ਅੱਗ ਲੱਗਣ ਕਾਰਨ ਹੋਇਆ ਵੱਡਾ ਨੁਕਸਾਨ, 25 ਵਾਹਨ ਸੜ ਕੇ ਹੋਏ ਸੁਆਹ
ਦੂਜੇ ਪਾਸੇ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸ਼ੁੱਕਰਵਾਰ ਨੂੰ ਛਪਰਾ ਸਦਰ ਹਸਪਤਾਲ 'ਚ ਪੋਸਟਮਾਰਟਮ ਕਰਵਾਇਆ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ। ਸਥਾਨਕ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਿਵਾਰਕ ਮੈਂਬਰਾਂ ਨੂੰ ਜਿਵੇਂ ਹੀ ਇਸ ਘਟਨਾ ਦਾ ਪਤਾ ਲੱਗਾ ਕਿ ਉਨ੍ਹਾਂ ਦੇ ਲੜਕੇ ਦਾ ਕਤਲ ਹੋ ਗਿਆ ਹੈ ਤਾਂ ਉਨ੍ਹਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਘਰ 'ਚ ਹਫੜਾ-ਦਫੜੀ ਮਚ ਗਈ। ਮ੍ਰਿਤਕ ਨੌਜਵਾਨ ਦੇ ਮਾਤਾ-ਪਿਤਾ ਅਤੇ ਰਿਸ਼ਤੇਦਾਰ ਇਹ ਸਮਝਣ ਤੋਂ ਅਸਮਰੱਥ ਹਨ ਕਿ ਉਨ੍ਹਾਂ ਦੇ ਪੁੱਤਰ ਦੀ ਆਪਣੇ ਦੋਸਤ ਨਾਲ ਕਿਹੜੀ ਦੁਸ਼ਮਣੀ ਸੀ ਅਤੇ ਉਸ ਦਾ ਕਤਲ ਕਿਉਂ ਕੀਤਾ ਗਿਆ।
ਇਹ ਵੀ ਪੜ੍ਹੋ- ਇਸ ਸੂਬੇ ਦੇ ਸਾਬਕਾ ਮੁੱਖ ਮੰਤਰੀ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ, ਅਦਾਲਤ ਨੇ ਦਿੱਤਾ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            