ਕੈਨੇਡਾ ਪੁਲਸ ਇੰਟੈਲੀਜੈਂਸ ਮੁਖੀ ਗ੍ਰਿਫਤਾਰ, ਲੱਗੇ ਗੰਭੀਰ ਦੋਸ਼

09/15/2019 7:37:06 PM

ਓਟਾਵਾ (ਏਜੰਸੀ)- ਕੈਨੇਡਾ ਵਿਚ ਰਾਇਲ ਕੈਨੇਡੀਅਨ ਮਾਉਂਟਿਡ ਪੁਲਸ (ਆਰ.ਸੀ.ਐਮ.ਪੀ.) ਦੇ ਡਾਇਰੈਕਟਰ ਜਨਰਲ ਨੂੰ ਸਿਕਓਰਿਟੀ ਆਫ ਇਨਫਾਰਮੇਸ਼ਨ ਐਕਟ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਸੀ.ਟੀ.ਵੀ. ਨੇ ਇਹ ਜਾਣਕਾਰੀ ਦਿੱਤੀ ਹੈ। ਨਿਊਜ਼ ਏਜੰਸੀ ਮੁਤਾਬਕ ਡਾਇਰੈਕਟਰ ਜਨਰਲ ਕੈਮਰੌਨ ਓਰਟਿਸ 'ਤੇ ਸਕਿਓਰਿਟੀ ਆਫ ਇਨਫਾਰਮੇਸ਼ਨ ਐਕਟ ਦੇ ਤਿੰਨ ਹਿੱਸਿਆਂ ਅਤੇ ਕੈਨੇਡੀਆਈ ਚੋਣ ਜ਼ਾਫਤਾ ਦੇ ਦੋ ਹਿੱਸਿਆਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸਕਿਓਰਿਟੀ ਆਫ ਇਨਫਾਰਮੇਸ਼ਨ ਐਕਟ ਕੈਨੇਡਾ ਦਾ ਰਾਸ਼ਟਰੀ ਸੁਰੱਖਿਆ ਕਾਨੂੰਨ ਹੈ ਜਿਸ ਦੇ ਤਹਿਤ ਵਿਦੇਸ਼ੀ ਤਾਕਤਾਂ ਵਲੋਂ ਜਾਸੂਸੀ ਸਣੇ ਸੁਰੱਖਿਆ ਸਬੰਧਿਤ ਸਾਰੇ ਮਾਮਲਿਆਂ ਨੂੰ ਦੇਖਿਆ ਜਾਂਦਾ ਹੈ। ਆਰਟੀਜ਼ (47) ਦੇ ਖਿਲਾਫ ਦੋਸ਼ ਪੱਤਰ ਵਿਚ ਕੁਲ 7 ਦੋਸ਼ ਲਗਾਏ ਗਏ ਹਨ।

7 ਵਿਚੋਂ ਦੋ ਦੋਸ਼ ਜਨਵਰੀ 2015 ਤੋਂ ਲੈ ਕੇ ਵੀਰਵਾਰ ਨੂੰ ਉਨ੍ਹਾਂ ਦੀ ਗ੍ਰਿਫਤਾਰੀ ਵਿਚਾਲੇ ਦੀ ਹੈ। ਆਰਟਿਸ ਨੇ ਅਜੇ ਤੱਕ ਵਕੀਲ ਨਹੀਂ ਕੀਤੀ ਹੈ, ਪਰ ਉਹ ਸ਼ੁੱਕਰਵਾਰ ਦੁਪਹਿਰ ਨੂੰ ਓਟਾਵਾ ਕੋਰਟ ਹਾਊਸ ਵਿਚ ਵੀਡੀਓ ਲਿੰਕ ਰਾਹੀਂ ਪੇਸ਼ ਹੋਏ। ਪ੍ਰਾਸੀਕਿਊਟਰ ਜਾਨ ਮੈਕਫਾਰਲੇਨ ਨੇ ਸੁਣਵਾਈ ਤੋਂ ਬਾਅਦ ਕਿਹਾ ਉਨ੍ਹਾਂ 'ਤੇ ਦੋਸ਼ ਹੈ ਅਤੇ ਅਸੀਂ ਇਹ ਮੰਨਦੇ ਹਾਂ ਕਿ ਉਨ੍ਹਾਂ ਨੇ ਅਜਿਹੇ ਲੋਕਾਂ ਨੂੰ ਦੇਣ ਲਈ ਸੰਵੇਦਨਸ਼ੀਲ ਜਾਣਕਾਰੀ ਇਕੱਠੀ ਕੀਤੀ ਅਤੇ ਭੰਡਾਰ ਕੀਤੀ ਜਿਨ੍ਹਾਂ ਨੂੰ ਇਹ ਜਾਣਕਾਰੀ ਨਹੀਂ ਦਿੱਤੀ ਜਾਣੀ ਚਾਹੀਦੀ।

ਜਨ ਸੁਰੱਖਿਆ ਮੰਤਰੀ ਦੇ ਦਫਤਰ ਦੇ ਇਕ ਬੁਲਾਰੇ ਰਾਲਫ ਗੁਡੇਲ ਨੇ ਨਿਊਜ਼ ਨੂੰ ਈ-ਮੇਲ ਰਾਹੀਂ ਦਿੱਤੇ ਇਕ ਬਿਆਨ ਵਿਚ ਕਿਹਾ ਕਿ ਕੈਨੇਡਾਵਾਸੀ ਹੁਣ ਆਪਣੀ ਸੁਰੱਖਿਆ ਅਤੇ ਅਧਿਕਾਰਾਂ ਲਈ ਸਕਿਓਰਿਟੀ ਐਂਟ ਇੰਟੈਲੀਜੈਂਸ ਏਜੰਸੀਆਂ 'ਤੇ ਵਿਸ਼ਵਾਸ ਬਹਾਲ ਕਰ ਸਕਦੇ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਮਾਮਲੇ 'ਤੇ ਪੱਤਰਕਾਰਾਂ ਨੂੰ ਕਿਹਾ ਕਿ ਮੈਨੂੰ ਉਨ੍ਹਾਂ ਦੀ ਗ੍ਰਿਫਤਾਰੀ ਦੀ ਜਾਣਕਾਰੀ ਹੈ। ਮੈਂ ਤੁਹਾਨੂੰ ਭਰੋਸਾ ਦਿੰਦਾ ਹਾਂ ਕਿ ਪ੍ਰਸ਼ਾਸਨ ਇਸ ਨੂੰ ਬਹੁਤ ਹੀ ਗੰਭੀਰਤਾ ਨਾਲ ਲਵੇਗਾ।


Sunny Mehra

Content Editor

Related News