ਕੈਨੇਡਾ ਦਾ ਭਾਰਤ 'ਤੇ ਨਵਾਂ 'ਵਾਰ', ਹੁਣ Air India ਬੰਬ ਧਮਾਕੇ 'ਚ ਬਰੀ ਰਿਪੁਦਮਨ ਦੇ ਬੇਟੇ ਦੀ ਜਾਨ ਨੂੰ ਦੱਸਿਆ ਖ਼ਤਰਾ

Thursday, May 23, 2024 - 05:01 PM (IST)

ਕੈਨੇਡਾ ਦਾ ਭਾਰਤ 'ਤੇ ਨਵਾਂ 'ਵਾਰ', ਹੁਣ Air India ਬੰਬ ਧਮਾਕੇ 'ਚ ਬਰੀ ਰਿਪੁਦਮਨ ਦੇ ਬੇਟੇ ਦੀ ਜਾਨ ਨੂੰ ਦੱਸਿਆ ਖ਼ਤਰਾ

ਇੰਟਰਨੈਸ਼ਨਲ ਡੈਸਕ : ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਜਰ ਦੀ ਮੌਤ ਨੂੰ ਲੈ ਕੇ ਭਾਰਤ 'ਤੇ ਦੋਸ਼ ਲਾਉਣ ਤੋਂ ਬਾਅਦ ਕੈਨੇਡਾ ਨੇ ਹੁਣ ਫਿਰ ਭਾਰਤ 'ਤੇ ਨਿਸ਼ਾਨਾ ਲਾਇਆ ਹੈ। ਕੈਨੇਡਾ ਹੁਣ ਏਅਰ ਇੰਡੀਆ ਬੰਬ ਧਮਾਕੇ ਵਿਚ ਬਰੀ ਹੋਏ ਰਿਪੁਦਮਨ ਸਿੰਘ ਮਲਿਕ ਦੇ ਬੇਟੇ ਹਰਦੀਪ ਮਲਿਕ ਦੀ ਜਾਨ ਦੇ ਖ਼ਤਰੇ ਨੂੰ ਲੈ ਕੇ ਭਾਰਤ 'ਤੇ ਉਂਗਲ ਚੁੱਕੀ ਹੈ। ਰਾਇਲ ਕੈਨੇਡੀਅਨ ਮਾਊਂਟੇਡ ਪੁਲਸ ਨੇ ਹਰਦੀਪ ਮਲਿਕ ਦੀ ਜਾਨ ਨੂੰ ਖ਼ਤਰੇ ਨੂੰ ਲੈ ਕੇ ਅਲਰਟ ਕੀਤਾ।

ਇਹ ਵੀ ਪੜ੍ਹੋ - ਮਾਂ ਦਾ ਪ੍ਰੇਮੀ ਬਣਿਆ ਹੈਵਾਨ, 1 ਸਾਲ ਦੇ ਬੱਚੇ ਨੂੰ ਬੇਰਹਿਮੀ ਨਾਲ ਕੁੱਟਿਆ, ਅੱਖਾਂ 'ਚੋਂ ਵਗਦਾ ਰਿਹਾ ਖੂਨ, ਹੋਈ ਦਰਦਨਾਕ ਮੌਤ

ਰਾਇਲ ਕੈਨੇਡੀਅਨ ਮਾਊਂਟੇਡ ਪੁਲਸ (RCMP) ਨੇ ਡਿਊਟੀ ਟੂ ਵਾਰਨ ਨੋਟਿਸ ਭੇਜਿਆ ਹੈ। ਇਹ ਪੱਤਰ ਕੈਨੇਡਾ ਪੁਲਸ ਵੱਲੋਂ ਪਿਛਲੇ ਹਫ਼ਤੇ ਫਰਂਸ ਯਾਤਰਾ ਦੌਰਾਨ ਭੇਜਿਆ ਗਿਆ ਸੀ, ਜਿਸ ਵਿਚ ਲਿਖਿਆ ਕਿ ਅਪਰਾਧਕ ਸਾਜਿਸ਼ ਕਾਰਨ ਹਰਦੀਪ ਮਲਿਕ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਹਰਦੀਪ ਮਲਿਕ ਸਮੇਤ ਬ੍ਰਿਟਿਸ਼ ਕੋਲੰਬੀਆ ਵਿਚ ਸਿੱਖ ਵੱਖਵਾਦੀ ਅੰਦੋਲਨ ਨਾਲ ਜੁੜੇ ਕਈ ਲੋਕਾਂ ਨੂੰ 'ਡਿਊਟੀ ਟੂ ਵਾਰਨ' ਪੱਤਰ ਪ੍ਰਾਪਤ ਹੋਏ ਹਨ ਜਿਹੜੇ ਲੋਕਾਂ ਨੂੰ ਉਨ੍ਹਾਂ ਦੀ ਸੁਰੱਖਿਆ ਲਈ ਖ਼ਤਰੇ ਦੇ ਬਾਰੇ ਵਿਚ ਜਾਗਰੂਕ ਹੋਣ 'ਤੇ ਸੂਚਿਤ ਕਰਦੇ ਹਨ। ਕੈਨੇਡਾ ਪੁਲਸ ਵਲੋਂ ਹਾਲ ਦੇ ਦਿਨਾਂ 'ਚ ਬ੍ਰਿਟਿਸ਼ ਕੋਲੰਬੀਆ ਵਿਚ ਖਾਲਿਸਤਾਨੀ ਅੰਦੋਲਨ ਨਾਲ ਜੁੜੇ ਕਈ ਲੋਕਾਂ ਨੂੰ ਅਜਿਹੇ ਨੋਟਿਸ ਮਿਲੇ ਹਨ, ਜਿਨ੍ਹਾਂ ਵਿਚ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਦੱਸਿਆ ਗਿਆ ਹੈ। ਜੂਨ 2023 ਵਿਚ ਹੱਤਿਆ ਤੋਂ ਪਹਿਲਾਂ ਨਿੱਜਰ ਨੂੰ ਵੀ ਇਕ ਅਜਿਹਾ ਪੱਤਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ - ਵਿਆਹ ਦੀ ਵਰ੍ਹੇਗੰਢ ਮੌਕੇ ਪਤੀ ਵੱਲੋਂ ਦਿੱਤੇ ਤੋਹਫ਼ੇ ਨੇ ਪਤਨੀ ਦੀ ਬਦਲ ਦਿੱਤੀ ਕਿਸਮਤ, ਬਣੀ ਕਰੋੜਪਤੀ

ਹਰਦੀਪ ਮਲਿਕ ਦੀ ਜਾਨ ਨੂੰ ਖ਼ਤਰੇ ਅਤੇ ਰਿਪੁਦਮਨ ਸਿੰਘ ਦੀ ਹੱਤਿਆ ਦੀ ਜਾਂਚ ਨਾਲ ਕੈਨੇਡਾ ਨੇ ਇਹ ਸੰਕੇਤ ਵੀ ਦਿੱਤਾ ਹੈ ਕਿ ਨਿੱਜਰ ਦੀ ਹੱਤਿਆ ਤੋਂ ਪਹਿਲਾਂ ਦੀਆਂ ਘਟਨਾਵਾਂ ਵਿਚ ਵੀ ਉਹ ਭਾਰਤ ਦਾ ਹੱਥ ਮੰਨਦਾ ਹੈ। ਕੈਨੇਡਾ ਵੱਲੋਂ ਇਸ ਤਰ੍ਹਾਂ ਦੇ ਦੋਸ਼ਾਂ ਤੋਂ ਬਾਅਦ ਹਾਲੀਆ ਸਮੇਂ ਵਿਚ ਦੋਵੇਂ ਦੇਸ਼ਾਂ ਦੇ ਰਿਸ਼ਤੇ ਵੀ ਖ਼ਰਾਬ ਹੋਏ ਹਨ। ਕੈਨੇਡਾ ਨੇ ਹਾਲ ਦੇ ਸਮੇਂ ਵਿਚ ਭਾਰਤ 'ਤੇ ਲਗਾਤਾਰ ਗੰਭੀਰ ਦੋਸ਼ ਲਾਏ ਸਨ। ਖ਼ਾਸ ਤੌਰ ਨਾਲ ਹਰਦੀਪ ਨਿੱਜਰ ਦੀ ਹੱਤਿਆ ਵਿਚ ਕੈਨੇਡਾ ਸਰਕਾਰ ਨੇ ਭਾਰਤ ਸਰਕਾਰ ਦਾ ਹੱਥ ਹੋਣ ਦੀ ਗੱਲ ਕਹੀ ਹੈ, ਜਿਸ ਨਾਲ ਦੋਵੇਂ ਦੇਸ਼ਾਂ ਵਿਚਾਲੇ ਖਟਾਸ ਪੈਦਾ ਕੀਤੀ ਹੈ।

ਇਹ ਵੀ ਪੜ੍ਹੋ - ਅਗਲੇ 15 ਦਿਨਾਂ 'ਚ ਲੱਖਾਂ SIM Card ਬੰਦ ਕਰਨ ਜਾ ਰਹੀ ਹੈ 'ਸਰਕਾਰ', ਹੋ ਸਕਦੀ ਹੈ ਕਾਨੂੰਨੀ ਕਾਰਵਾਈ

ਇਸ ਮਾਮਲੇ ਵਿਚਾਲੇ ਹੁਣ ਕੈਨੇਡਾ ਸਰਕਾਰ ਨੇ ਰਿਪੁਦਮਨ ਸਿੰਘ ਦਾ ਮਾਮਲਾ ਚੁੱਕ ਲਿਆ ਹੈ। ਕੈਨੇਡਾ ਪੁਲਸ ਨੇ ਆਪਣੇ ਇਕ ਹੋਰ ਸਿੱਖ ਨਾਗਰਿਕ ਦੇ ਜੀਵਨ ਨੂੰ ਖ਼ਤਰਾ ਦੱਸਦੇ ਹੋਏ ਭਾਰਤ ਵੱਲ ਸੰਕੇਤ ਕੀਤਾ ਹੈ, ਨਾਲ ਹੀ ਪਿਤਾ ਦੀ ਹੱਤਿਆ ਵਿਚ ਭਾਰਤ ਦੇ ਰੋਲ ਦੀ ਜਾਂਚ ਕਰਨ ਦੀ ਗੱਲ ਵੀ ਕਹੀ ਹੈ। ਕੈਨੇਡਾ ਪੁਲਸ ਨੇ ਸਾਲ 1985 ਵਿਚ ਏਅਰ ਇੰਡੀਆ ਦੇ ਜਹਾਜ਼ ਵਿਚ ਹੋਏ ਘਾਤਕ ਬੰਬ ਧਮਾਕੇ ਦੇ ਦੋਸ਼ੀ ਰਹੇ ਰਿਪੁਦਮਨ ਸਿੰਘ ਮਲਿਕ ਦੇ ਬੇਟੇ ਦੀ ਜਾਨ ਨੂੰ ਖ਼ਤਰਾ ਦੱਸਿਆ ਹੈ। ਰਾਇਲ ਕੈਨੇਡੀਅਨ ਮਾਊਂਟੇਡ ਪੁਲਸ ਵੱਲੋਂ ਅਧਿਕਾਰਤ ਤੌਰ 'ਤੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਹਰਦੀਪ ਮਲਿਕ ਦੇ ਜੀਵਨ ਨੂੰ ਕਿਸੇ ਸਾਜਿਸ਼ ਕਾਰਨ ਖ਼ਤਰਾ ਹੋ ਸਕਦਾ ਹੈ। ਹਰਦੀਪ ਮਲਿਕ ਕੈਨੇਡਾ ਦੇ ਸਰੀ ਵਿਚ ਰਹਿੰਦਾ ਹੈ ਅਤੇ ਵੱਡੇ ਵਪਾਰੀ ਰਹੇ ਰਿਪੁਦਮਨ ਸਿੰਘ ਮਲਿਕ ਦਾ ਬੇਟਾ ਹੈ। ਰਿਪੁਦਮਨ ਸਿੰਘ ਮਲਿਕ ਦੀ ਸਰੀ ਦੇ ਨਿਊਟਨ ਇਲਾਕੇ ਵਿਚ ਗੋਲ਼ੀਬਾਰੀ ਵਿਚ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ - ਅਮਰੀਕਾ 'ਚ ਵਾਪਰਿਆ ਭਿਆਨਕ ਹਾਦਸਾ: ਕਾਰ ਪਲਟਣ ਕਾਰਨ 3 ਭਾਰਤੀ ਵਿਦਿਆਰਥੀਆਂ ਦੀ ਮੌਤ

ਰਿਪੁਦਮਨ ਸਿੰਘ 'ਤੇ 23 ਜੂਨ 1985 ਨੂੰ ਕੈਨੇਡਾ ਤੋਂ ਲੰਡਨ ਹੁੰਦੇ ਹੋਏ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਵਿਚ ਆਇਰਿਸ਼ ਤੱਟ ਕੋਲ ਧਮਾਕਾ ਕਰਵਾਉਣ ਦਾ ਦੋਸ਼ ਲੱਗਾ ਸੀ। ਇਸ ਜਹਾਜ਼ ਵਿਚ ਸਵਾਰ ਸਾਰੇ 329 ਲੋਕ ਮਾਰੇ ਗਏ ਸਨ। ਕੈਨੇਡਿਆਈ ਜਾਂਚਕਰਤਾਵਾਂ ਨੇ ਕਿਹਾ ਸੀ ਕਿ ਬੰਬ ਧਮਾਕਿਆਂ ਦੀ ਯੋਜਨਾ ਸਿੱਖ ਵੱਖਵਾਦੀਆਂ ਨੇ ਬਣਾਈ ਸੀ ਜਿਹੜੇ 1984 ਵਿਚ ਗੋਲਡਨ ਟੈਂਪਲ 'ਤੇ ਭਾਰਤੀ ਫੌਜ ਦੇ ਘਾਤਕ ਹਮਲੇ ਦਾ ਬਦਲਾ ਲੈਣਾ ਚਾਹੁੰਦੇ ਸਨ। ਹਾਲਾਂਕਿ ਰਿਪੁਦਮਨ ਸਿੰਘ 'ਤੇ ਦੋਸ਼ ਸਾਬਿਤ ਨਹੀਂ ਹੋਏ ਅਤੇ ਕੋਰਟ ਤੋਂ ਉਹ ਬਰੀ ਹੋ ਗਿਆ। ਰਿਪੁਦਮਨ ਸਿੰਘ ਮਲਿਕ ਦੀ 14 ਜੁਲਾਈ 2022 ਨੂੰ ਸਰੀ ਵਿਚ ਉਸ ਦੇ ਦਫ਼ਤਰ ਬਾਹਰ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਇਹ ਵੀ ਪੜ੍ਹੋ - ਵਿਦੇਸ਼ ਜਾਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ: ਜੂਨ ਤੋਂ ਮਹਿੰਗਾ ਹੋ ਰਿਹਾ 'ਸ਼ੈਂਨੇਗਨ ਵੀਜ਼ਾ'

ਦੂਜੇ ਪਾਸੇ RCMP ਅਫਸਰ ਇਸ ਗੱਲ ਦੀ ਜਾਂ ਕਰ ਰਹੇ ਹਨ ਕਿ ਕੀ ਰਿਪੁਦਮਨ ਸਿੰਘ ਦੀ ਹੱਤਿਆ ਦੇ ਪਿੱਛੇ ਭਾਰਤ ਸਰਕਾਰ ਦਾ ਹੱਥ ਸੀ। ਆਰਸੀਐੱਮਪੀ ਦਾ ਮੰਨਣਾ ਹੈ ਕਿ ਭਾਰਤ ਸਰਕਾਰ ਪਿਛਲੇ ਸਾਲ ਪ੍ਰਮੁੱਖ ਸਿੰਘ ਵੱਖਵਾਦੀ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਵਿਚ ਸ਼ਾਮਿਲ ਸੀ। ਸਿੰਘ ਮਲਿਕ ਦੀ ਪਤਨੀ ਅਤੇ ਪਰਿਵਾਰ ਦੇ ਦੂਜੇ ਹੋਰ ਮੈਂਬਰ ਪਿਛਲੇ ਹਫ਼ਤੇ ਫਰਾਂਸ ਵਿਚ ਯਾਤਰਾ ਕਰ ਰਹੇ ਸਨ। ਇਸ ਦੌਰਾਨ RCMP ਨੇ ਹਰਦੀਪ ਮਲਿਕ ਨੂੰ ਲੇਟਰ ਦਿੰਦੇ ਹੋਏ ਚਿਤਾਵਨੀ ਦਿੱਤੀ ਕਿ ਅਪਰਾਧਕ ਸਾਜਿਸ਼ ਨਾਲ ਉਸ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਆਰਸੀਐੱਮਪੀ ਦਾ ਇਹ ਪੱਤਰ ਕਿਸੇ ਨੂੰ ਉਸ ਦੀ ਸੁਰੱਖਿਆ ਲਈ ਖ਼ਤਰੇ ਦੇ ਬਾਰੇ ਵਿਚ ਜਾਗਰੂਕ ਹੋਣ ਦੇ ਬਾਰੇ ਵਿਚ ਕਹਿੰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

rajwinder kaur

Content Editor

Related News