ਹੋਰ ਸਖ਼ਤ ਹੋ ਗਏ ਕੈਨੇਡਾ ਦੇ ਨਿਯਮ ! 80 ਫ਼ੀਸਦੀ ਭਾਰਤੀਆਂ ਵਿਦਿਆਰਥੀਆਂ ਦੇ ਵੀਜ਼ੇ ਹੋਏ ਰੱਦ

Saturday, Sep 06, 2025 - 04:04 PM (IST)

ਹੋਰ ਸਖ਼ਤ ਹੋ ਗਏ ਕੈਨੇਡਾ ਦੇ ਨਿਯਮ ! 80 ਫ਼ੀਸਦੀ ਭਾਰਤੀਆਂ ਵਿਦਿਆਰਥੀਆਂ ਦੇ ਵੀਜ਼ੇ ਹੋਏ ਰੱਦ

ਇੰਟਰਨੈਸ਼ਨਲ ਡੈਸਕ- ਕੈਨੇਡਾ ਸਰਕਾਰ ਨੇ ਵਿਦਿਆਰਥੀ ਵੀਜ਼ਿਆਂ ਲਈ ਨਵੇਂ ਸਖ਼ਤ ਨਿਯਮ ਲਾਗੂ ਕੀਤੇ ਹਨ, ਜਿਸ ਕਾਰਨ 2025 'ਚ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਲੱਗਾ ਹੈ। ਸਰਕਾਰੀ ਡਾਟਾ ਮੁਤਾਬਕ ਇਸ ਸਾਲ ਲਗਭਗ 62 ਫੀਸਦੀ ਵੀਜ਼ਾ ਅਰਜ਼ੀਆਂ ਰੱਦ ਹੋਈਆਂ, ਜਦੋਂਕਿ ਭਾਰਤੀ ਵਿਦਿਆਰਥੀਆਂ ਲਈ ਇਹ ਅੰਕੜਾ ਹੋਰ ਵੀ ਚਿੰਤਾਜਨਕ ਹੈ-ਉਨ੍ਹਾਂ 'ਚੋਂ ਕਰੀਬ 80 ਫੀਸਦੀ ਦੀਆਂ ਅਰਜ਼ੀਆਂ ਖ਼ਾਰਜ ਕਰ ਦਿੱਤੀਆਂ ਗਈਆਂ।

ਨਵੀਆਂ ਸ਼ਰਤਾਂ ਅਨੁਸਾਰ ਹੁਣ ਵਿਦਿਆਰਥੀਆਂ ਨੂੰ ਆਪਣੀ ਆਰਥਿਕ ਸਥਿਤੀ ਸਾਬਿਤ ਕਰਨ ਲਈ ਘੱਟੋ-ਘੱਟ 20,635 ਕੈਨੇਡੀਅਨ ਡਾਲਰ ਦਿਖਾਉਣੇ ਪੈਂਦੇ ਹਨ। ਨਾਲ ਹੀ ਪੜ੍ਹਾਈ ਦੀ ਸਪਸ਼ਟ ਯੋਜਨਾ ਅਤੇ ਸਾਰੇ ਕਾਗਜ਼ਾਤ ਬਿਨਾ ਗਲਤੀ ਦੇ ਪੇਸ਼ ਕਰਨੇ ਲਾਜ਼ਮੀ ਹੋ ਗਏ ਹਨ। ਪਹਿਲਾਂ ਮੌਜੂਦ 'ਸਟੂਡੈਂਟ ਡਾਇਰੈਕਟ ਸਟ੍ਰੀਮ' ਵਰਗੀ ਤੇਜ਼ ਪ੍ਰਕਿਰਿਆ ਵੀ ਹੁਣ ਬੰਦ ਕਰ ਦਿੱਤੀ ਗਈ ਹੈ, ਜਿਸ ਨਾਲ ਅਰਜ਼ੀਆਂ ਦੇ ਨਤੀਜੇ ਆਉਣ 'ਚ ਹੋਰ ਸਮਾਂ ਲੱਗਣ ਲੱਗਾ ਹੈ।

ਕੈਨੇਡਾ ਸਰਕਾਰ ਨੇ 2025 ਲਈ ਵੀਜ਼ਿਆਂ ਦੀ ਗਿਣਤੀ ਵੀ ਘਟਾ ਦਿੱਤੀ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਲਗਭਗ 10 ਫੀਸਦੀ ਘੱਟ, ਯਾਨੀ 4.37 ਲੱਖ ਪਰਮਿਟ ਜਾਰੀ ਕਰਨ ਦੀ ਯੋਜਨਾ ਬਣਾਈ ਗਈ ਹੈ। ਨਾਲ ਹੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਮਿਲਣ ਵਾਲੇ ਵਰਕ ਪਰਮਿਟ ਲਈ ਭਾਸ਼ਾ ਦੀ ਯੋਗਤਾ ਨੂੰ ਵੀ ਕਾਫ਼ੀ ਸਖ਼ਤ ਕਰ ਦਿੱਤਾ ਗਿਆ ਹੈ। ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਹੁਣ B2 ਲੈਵਲ ਅਤੇ ਕਾਲਜ ਵਿਦਿਆਰਥੀਆਂ ਲਈ ਘੱਟੋ-ਘੱਟ B1 ਲੈਵਲ ਲਾਜ਼ਮੀ ਕੀਤਾ ਗਿਆ ਹੈ।

ਇਹ ਨਵੀਆਂ ਪਾਬੰਦੀਆਂ ਭਾਰਤੀ ਵਿਦਿਆਰਥੀਆਂ ਅਤੇ ਕੈਨੇਡਾ ਦੀਆਂ ਸਿੱਖਿਆ ਸੰਸਥਾਵਾਂ ਦੋਵਾਂ ਲਈ ਚੁਣੌਤੀ ਬਣ ਰਹੀਆਂ ਹਨ। ਪਿਛਲੇ ਸਾਲ ਕੈਨੇਡਾ 'ਚ ਇਕ ਮਿਲੀਅਨ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਸਨ, ਜਿਨ੍ਹਾਂ 'ਚੋਂ ਸਭ ਤੋਂ ਵੱਡਾ ਹਿੱਸਾ ਭਾਰਤ ਤੋਂ ਸੀ। ਹੁਣ ਵੀਜ਼ਾ ਰੱਦ ਹੋਣ ਨਾਲ ਕਈ ਪਰਿਵਾਰਾਂ ਦੇ ਸੁਪਨੇ ਟੁੱਟ ਰਹੇ ਹਨ ਅਤੇ ਯੂਨੀਵਰਸਿਟੀਆਂ ਨੂੰ ਵੀ ਆਪਣੇ ਦਾਖ਼ਲਿਆਂ 'ਚ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News