ਕੈਨੇਡਾ ਜਾਣ ਦੇ ਸੁਫ਼ਨੇ ਸਜਾਈ ਬੈਠੇ ਭਾਰਤੀਆਂ ਲਈ ਵੱਡੀ ਖ਼ਬਰ, ਸਾਲਾਨਾ 5 ਲੱਖ ਪ੍ਰਵਾਸੀਆਂ ਨੂੰ ਮਿਲ ਸਕਦੈ ਮੌਕਾ

04/09/2021 6:13:48 PM

ਟੋਰਾਂਟੋ (ਬਿਊਰੋ): ਕੈਨੇਡਾ ਜਾਣ ਦੇ ਚਾਹਵਾਨ ਭਾਰਤੀਆਂ ਲਈ ਇਕ ਵੱਡੀ ਖ਼ਬਰ ਹੈ। 1980-90 ਦੇ ਦਹਾਕੇ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਰਹੇ ਬ੍ਰਾਇਨ ਮੁਲਰੋਨੀ ਨੇ ਕਿਹਾ ਹੈ ਕਿ ਸਰਕਾਰ ਦੀ ਇਮੀਗ੍ਰੇਸ਼ਨ ਨੀਤੀ ਅਜਿਹੀ ਹੋਵੇ ਜਿਸ ਨਾਲ ਸਾਲ 2100 ਤੱਕ ਦੇਸ਼ ਦੀ ਆਬਾਦੀ 10 ਕਰੋੜ (ਹੁਣ ਤੋਂ ਤਿੱਗਣੀ) ਹੋ ਜਾਵੇ। ਉਹਨਾਂ ਕਿਹਾ ਕਿ ਖੁਸ਼ਹਾਲ ਕੈਨੇਡਾ ਦਾ ਨਿਰਮਾਣ ਪਰਵਾਸ ਨੀਤੀ ਨੂੰ ਉਤਸ਼ਾਹਿਤ ਕਰ ਕੇ ਕੀਤਾ ਜਾ ਸਕਦਾ ਹੈ। 

ਮੁਲਰੋਨੀ ਦੀ ਆਪਣੀ ਸਰਕਾਰ ਦੌਰਾਨ ਦੇਸ਼ ਵਿਚ ਸਲਾਨਾ ਪ੍ਰਵਾਸੀਆਂ ਦੀ ਗਿਣਤੀ ਤਿੰਨ ਗੁਣਾ ਵਧਾ ਦਿੱਤੀ ਗਈ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਮੌਜੂਦਾ ਦੌਰ ਵਿਚ ਕੈਨੇਡਾ ਵਿਚ ਬੱਚਿਆਂ ਦੀ ਜਨਮ ਦਰ ਤੋਂ ਸਪਸ਼ੱਟ ਹੈ ਕਿ ਵਿਦੇਸ਼ਾਂ ਤੋਂ ਲੋਕਾਂ ਨੂੰ ਆਉਣ ਦਾ ਮੌਕਾ ਦਿੱਤੇ ਬਿਨਾਂ ਦੇਸ ਨੂੰ ਅੱਗੇ ਨਹੀਂ ਵਧਾਇਆ ਜਾ ਸਕਦਾ ਕਿਉਂਕਿ ਦੇਸ਼ ਵਿਚ ਬਜ਼ੁਰਗਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਕੈਨੇਡਾ ਵੱਲੋਂ 2021 ਤੋਂ 2023 ਤੱਕ 12 ਲੱਖ ਤੋਂ ਵੱਧ ਵਿਦੇਸ਼ੀਆਂ ਨੂੰ ਪੱਕੇ ਵੀਜ਼ੇ ਜਾਰੀ ਕਰਨ ਦਾ ਟੀਚਾ ਰੱਖਿਆ ਹੋਇਆ ਹੈ ਪਰ ਮੁਲਰੋਨੀ ਨੇ ਕਿਹਾ ਕਿ ਇਸ ਸਦੀ ਦਾ ਟੀਚਾ ਪੂਰਾ ਕਰਨ ਲਈ ਹੋਰ ਜਿ਼ਆਦਾ ਵੀਜ਼ੇ ਦਿੱਤੇ ਜਾਣੇ ਚਾਹੀਦੇ ਹਨ। 

ਪੜ੍ਹੋ ਇਹ ਅਹਿਮ ਖਬਰ - ਬਾਈਡੇਨ ਨੇ ਬੰਦੂਕ ਹਿੰਸਾ ਨਾਲ ਨਜਿੱਠਣ ਲਈ ਕਾਰਵਾਈ ਦੇ ਦਿੱਤੇ ਆਦੇਸ਼

ਇਹ ਵੀ ਕਿਹਾ ਕਿ 2026 ਤੱਕ ਹੀ ਇਮੀਗ੍ਰੇਸ਼ਨ ਦਾ ਹਰੇਕ ਸਾਲ ਦਾ ਸਾਲਾਨਾ ਟੀਚਾ 5 ਲੱਖ ਪ੍ਰਵਾਸੀਆਂ ਤੱਕ ਪੁੱਜ ਜਾਣ ਦੀ ਸੰਭਾਵਨਾ ਹੈ। ਵੱਧ ਜਨਮ ਦਰ ਦੇ ਲਿਹਾਜ ਨਾਲ ਭਾਰਤ ਸਮੇਤ ਏਸ਼ੀਆ ਤੇ ਅਫਰੀਕਾ ਵਿਚ ਆਬਾਦੀ ਵੱਧ ਰਹੀ ਹੈ ਅਤੇ ਹੋਰ ਮਹਾਂਦੀਪਾਂ ਵਿਚ ਨਵੇਂ ਬੱਚਿਆਂ ਦੀ ਜਨਮ ਦਰ ਓਨੀ ਤਸੱਲੀਬਖਸ਼ ਨਹੀਂ ਹੈ ਜਿਸ ਨਾਲ ਸਥਾਨਕ ਆਰਥਿਕਤਾਵਾਂ ਦਾ ਵਿਕਾਸ ਕੀਤਾ ਜਾ ਸਕਦਾ ਹੋਵੇ।ਕੈਨੇਡਾ ਇਸ ਸਮੇਂ ਦੁਨੀਆ ਦਾ 18ਵਾਂ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ ਪਰ ਜੇਕਰ ਆਬਾਦੀ ਵਿਚ ਤੇਜ਼ ਗਤੀ ਨਾਲ ਵਾਧਾ ਨਾ ਕੀਤਾ ਜਾ ਸਕਿਆ ਤਾਂ 80 ਸਾਲਾਂ ਬਾਅਦ ਉਸ ਦੇਸ਼ ਦਾ ਆਬਾਦੀ ਪੱਖੋਂ ਨੰਬਰ 48ਵੇਂ ਨੰਬਰ 'ਤੇ ਹੋ ਜਾਵੇਗਾ। ਇਸ ਸਮੇਂ ਦੌਰਾਨ ਅਮਰੀਕਾ ਦੀ ਆਬਾਦੀ 45 ਕਰੋੜ ਹੋ ਜਾਣ ਦੀ ਆਸ ਹੈ ਜੋ ਕਿ ਇਸ ਸਮੇਂ ਧਰਤੀ 'ਤੇ ਤੇਜ਼ੀ ਨਾਲ ਆਬਦੀ ਵੱਧਣ ਵਾਲੇ 10 ਪ੍ਰਮੁੱਖ ਦੇਸ਼ਾਂ ਵਿਚ ਸ਼ਾਮਲ ਹੈ। ਰੁਜ਼ਗਾਰ ਮਾਰਕੀਟ ਵਿਚ ਬਾਲਗਾਂ ਦੀ ਮਹੱਤਤਾ ਹੁੰਦੀ ਹੈ ਜੋ ਕਿ ਦੇਸ਼ ਦੇ ਟੈਕਸ ਦਾਤਾ ਬਣਦੇ ਹਨ ਤਾਂ ਕਿ ਬਜ਼ੁਰਗਾਂ ਨੂੰ ਪੈਨਸ਼ਨ ਦੇ ਕੇ ਉਹਨਾਂ ਨੂੰ ਚੰਗਾ ਸੇਵਾ ਮੁਕਤ ਜੀਵਨ ਪ੍ਰਦਾਨ ਕੀਤਾ ਜਾ ਸਕੇ।

ਨੋਟ- ਕੈਨੇਡਾ ਜਾਣ ਦੇ ਸੁਫ਼ਨੇ ਸਜਾਈ ਬੈਠੇ ਭਾਰਤੀਆਂ ਲਈ ਵੱਡੀ ਖ਼ਬਰ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News