ਖਾਲਿਸਤਾਨੀਆਂ ਅਤੇ ਗੈਂਗਸਟਰਾਂ ਦੀ ਪਨਾਹਗਾਹ ਬਣਿਆ ਕੈਨੇਡਾ, ਹਰਦੀਪ ਨਿੱਝਰ 'ਤੇ 10 ਲੱਖ ਦਾ ਹੈ ਇਨਾਮ

Thursday, Jul 28, 2022 - 09:48 AM (IST)

ਖਾਲਿਸਤਾਨੀਆਂ ਅਤੇ ਗੈਂਗਸਟਰਾਂ ਦੀ ਪਨਾਹਗਾਹ ਬਣਿਆ ਕੈਨੇਡਾ, ਹਰਦੀਪ ਨਿੱਝਰ 'ਤੇ 10 ਲੱਖ ਦਾ ਹੈ ਇਨਾਮ

ਜਲੰਧਰ (ਨੈਸ਼ਨਲ ਡੈਸਕ)- ਪੰਜਾਬ ਦੇ ਗੈਂਗਸਟਰਾਂ ਅਤੇ ਖਾਲਿਸਤਾਨੀ ਅੱਤਵਾਦੀਆਂ ਲਈ ਕੈਨੇਡਾ ਇਕ ਵੱਡਾ ਪਨਾਹਗਾਰ ਬਣਿਆ ਹੋਇਆ ਹੈ। ਖੁਫੀਆ ਏਜੰਸੀਆਂ ਦੇ ਸੂਤਰਾਂ ਦੇ ਹਵਾਲੇ ਤੋਂ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੂਬੇ ਦੇ ਏ ਸ਼੍ਰੇਣੀ ਦੇ 7 ਗੈਂਗਸਟਰਾਂ ਵਿਚੋਂ ਅਜੇ ਵੀ 5 ਅਜਿਹੇ ਹਨ ਜੋ ਕਈ ਮਾਮਲਿਆਂ ਵਿਚ ਭਾਰਤ ਵਿਚ ਲੋੜੀਂਦੇ ਹਨ, ਪਰ ਵਾਰਦਾਤਾਂ ਨੂੰ ਕੈਨੇਡਾ ਵਿਚ ਬੈਠ ਕੇ ਅੰਜ਼ਾਮ ਦੇਣ ਵਿਚ ਲੱਗੇ ਹੋਏ ਹਨ। ਅਜਿਹਾ ਕਿਹਾ ਜਾ ਰਿਹਾ ਹੈ ਕਿ ਉਹ ਕਥਿਤ ਤੌਰ ’ਤੇ ਅੱਤਵਾਦੀ ਸੰਗਠਨਾਂ ਲਈ ਕੰਮ ਕਰ ਰਹੇ ਹਨ ਅਤੇ ਪੰਜਾਬ ਵਿਚ ਮਾਹੌਲ ਖਰਾਬ ਕਰਨ ਲਈ ਅੱਤਵਾਦੀ ਮੁਹਿੰਮਾਂ ਅਤੇ ਹੱਤਿਆਵਾਂ ਨੂੰ ਵੀ ਅੰਜ਼ਾਮ ਦੇ ਰਹੇ ਹਨ। ਹਾਲ ਹੀ ਵਿਚ ਐੱਨ. ਆਈ. ਏ. ਨੇ ਜਲੰਧਰ ਵਿਚ ਇਕ ਹਿੰਦੂ ਪੁਜਾਰੀ ਦੀ ਹੱਤਿਆ ਦੇ ਮਾਮਲੇ ਵਿਚ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਹਰਦੀਪ ਸਿੰਘ ਨਿੱਝਰ ’ਤੇ 10 ਲੱਖ ਰੁਪਏ ਦਾ ਇਨਾਮ ਐਲਾਨ ਕੀਤਾ ਸੀ।

ਇਹ ਵੀ ਪੜ੍ਹੋ: ਅਮਰੀਕਾ ਦਾ ਬਾਰਡਰ ਟੱਪ ਗਏ 5 ਲੱਖ ਪ੍ਰਵਾਸੀ, ਦੇਖਦੇ ਰਹਿ ਗਏ ਅਫ਼ਸਰ

ਗੈਂਗਸਟਰਾਂ ਅਤੇ ਅੱਤਵਾਦੀਆਂ ਵਿਚ ਗਠਜੋੜ

ਇਸ ਤੋਂ ਇਲਾਵਾ ਜ਼ਬਰਦਸਤੀ ਵਸੂਲੀ ਦਾ ਉਨ੍ਹਾਂ ਦਾ ਕਾਰੋਬਾਰ ਵੀ ਕੈਨੇਡਾ ਤੋਂ ਹੀ ਚੱਲ ਰਿਹਾ ਹੈ। ਸਿੱਧੂ ਮੂਸੇਵਾਲਾ ਅਤੇ ਕੈਨੇਡਾ ਵਿਚ ਹੋਈ ਰਿਪੁਦਮਨ ਮਲਿਕ ਦੀਆਂ ਹੱਤਿਆਵਾਂ ਨੇ ਗੈਂਗਸਟਰਾਂ ਅਤੇ ਕੱਟੜਪੰਥੀ ਤੱਤਾਂ ਵਿਚਾਲੇ ਗਠਜੋੜ ਨੂੰ ਉਜਾਗਰ ਕੀਤਾ ਹੈ। ਪੁਲਸ ਨੇ ਗੈਂਗਸਟਰਾਂ ਨੂੰ ਤਿੰਨ ਹਾਲੀਆ ਮਾਮਲਿਆਂ ਵਿਚ ਦੋਦਸ਼ੀ ਦੇ ਰੂਪ ਵਿਚ ਨਾਮਜ਼ਦ ਕੀਤਾ ਹੈ। ਜਿਨ੍ਹਾਂ ਵਿਚ 9 ਮਈ ਨੂੰ ਮੁਹਾਲੀ ’ਚ ਖੁਫੀਆ ਹੈੱਡਕੁਆਰਟਰ ’ਦੇ ਹਮਲਾ, 29 ਮਈ ਨੂੰ ਸਿੱਧੂ ਮੂਸੇਵਾਲਾ ਦੀ ਹੱਤਿਆ ਅਤੇ 14 ਜੁਲਾਈ ਨੂੰ ਕੈਨੇਡਾ ਦੇ ਸਰੀਂ ਵਿਚ ਰਿਪੁਦਮਨ ਸਿੰਘ ਮਲਿਕ ਦੀ ਹੱਤਿਆ ਸ਼ਾਮਲ ਹੈ।

ਜਾਰੀ ਕੀਤਾ ਜਾ ਚੁੱਕਿਆ ਹੈ ਰੈੱਡ ਕਾਰਨਰ ਨੋਟਿਸ

ਭਾਰਤ ਸਰਕਾਰ ਨੇ ਇਨ੍ਹਾਂ ਵਿਚੋਂ 4 ਦੇ ਖਿਲਾਫ ਰੈੱਡ ਕਾਰਨਰ ਨੋਟਿਸ (ਆਰ. ਸੀ. ਐੱਨ.) ਜਾਰੀ ਕੀਤਾ ਹੈ, ਜਦਕਿ ਹੋਰ ਨੂੰ ਨੋਟਿਸ ਜਾਰੀ ਕਰਨ ਲਈ ਪ੍ਰਕਿਰਿਆ ਜਾਰੀ ਹੈ। ਕੈਨੇਡਾ ਦੇ ਅਧਿਕਾਰੀਆਂ ਵਲੋਂ ਦੋਸ਼ੀਆਂ ਦੇ ਆਪਣੇ ਦੇਸ਼ ਵਿਚ ਹੋਣ ਦੀ ਪੁਸ਼ਟੀ ਕਰਨ ਤੋਂ ਬਾਅਦ ਹਵਾਲਗੀ ਦੀ ਕਾਰਵਾਈ ਸ਼ੁਰੂ ਹੋ ਜਾਏਗੀ। ਇਕ ਦੇਸ਼ ਸੁਰੱਖਿਆ ਏਜੰਸੀਆਂ, ਹਵਾਈ ਅੱਡਿਆਂ ਅਤੇ ਹੋਰ ਟਰਾਂਸਪੋਰਟ ਅਧਿਕਾਰੀਆਂ ਨੂੰ ਕਿਸੇ ਮਾਮਲੇ ਵਿਚ ਲੋੜੀਂਦੇ ਵਿਅਕਤੀ ਦੀ ਭਾਲ ਕਰਨ ਲਈ ਇਕ ਲੁਕਆਊਟ ਸਰਕੁਲਰ ਜਾਰੀ ਕਰਦਾ ਹੈ। ਹਵਾਲਗੀ ਕਾਰਵਾਈ ਸ਼ੁਰੂ ਕਰਨ ਲਈ ਰੈੱਡ ਕਾਰਨਰ ਨੋਟਿਸ (ਆਰ. ਸੀ. ਐੱਨ.) ਜ਼ਰੂਰੀ ਹੈ। ਆਰ. ਸੀ. ਐੱਨ. ਜਾਰੀ ਹੋਣ ਤੋਂ ਬਾਅਦ ਪੁਲਸ ਆਪਣੇ ਦੇਸ਼ ਵਿਚ ਦੋਸ਼ੀਆਂ ਦੀ ਪਛਾਣ ਅਤੇ ਟਿਕਾਣੇ ਦੀ ਪੁਸ਼ਟੀ ਕਰਦੀ ਹੈ। ਇਕ ਵਾਰ ਇਹ ਸਥਾਪਿਤ ਹੋ ਜਾਣ ਤੋਂ ਬਾਅਦ ਹਵਾਲਗੀ ਦੀ ਕਾਰਵਾਈ ਸ਼ੁਰੂ ਹੁੰਦੀ ਹੈ। ਹਾਲਾਂਕਿ ਇਹ ਪ੍ਰਕਿਰਿਆ ਮੁਸ਼ਕਲ ਹੈ ਅਤੇ ਨੌਕਰਸ਼ਾਹੀ ਦੀ ਤਕਰਾਰ ਅਤੇ ਵਿਵਾਦਾਂ ਵਿਚ ਫਸ ਜਾਂਦੀ ਹੈ।

ਇਹ ਵੀ ਪੜ੍ਹੋ: ਰੇਡ ਪਾਉਣ ਗਏ ਕਬੱਡੀ ਖਿਡਾਰੀ ਨਾਲ ਵਾਪਰਿਆ ਭਾਣਾ, ਲਾਈਵ ਮੈਚ ਦੌਰਾਨ ਹੋਈ ਮੌਤ (ਵੀਡੀਓ)

ਰੈੱਡ ਕਾਰਨਰ ਨੋਟਿਸ ’ਤੇ ਸੂਬੇ ਅਤੇ ਕੇਂਦਰ ਵਿਚ ਨਹੀਂ ਹੈ ਤਾਲਮੇਲ

ਹਾਲ ਹੀ ਵਿਚ ਮੂਸੇਵਾਲਾ ਦੀ ਹੱਤਿਆ ਦੀ ਜ਼ਿੰਮੇਵਾਰੀ ਲੈਣ ਵਾਲੇ ਗੋਲਡੀ ਬਰਾੜ ਦੇ ਖਿਲਾਫ ਆਰ. ਸੀ. ਐੱਨ. ਨੂੰ ਲੈ ਕੇ ਪੰਜਾਬ ਪੁਲਸ ਅਤੇ ਗ੍ਰਹਿ ਮੰਤਰਾਲਾ ਵਿਚਾਲੇ ਖਿੱਚ-ਧੂਹ ਹੋਈ ਹੈ। ਪੰਜਾਬ ਪੁਲਸ ਨੇ ਦਾਅਵਾ ਕੀਤਾ ਕਿ ਗੈਂਗਸਟਰਾਂ ਦੇ ਖਿਲਾਫ ਆਰ. ਸੀ. ਐੱਨ. ਜਾਰੀ ਕਰਨ ’ਤੇ ਕੇਂਦਰ ਤੇਜ਼ੀ ਨਾਲ ਪ੍ਰਤੀਕਿਰਿਆ ਨਹੀਂ ਦੇ ਰਿਹਾ ਹੈ। ਪੁਲਸ ਨੇ ਕਿਹਾ ਕਿ ਗੋਲਡੀ ਬਰਾੜ ਸਬੰਧੀ ਇਕ ਅਪੀਲ ਦੋ ਵਾਰ ਭੇਜੀ ਗਈ ਸੀ। ਇਸ ਵਿਚ ਪਹਿਲਾਂ ਨਵੰਬਰ 2021 ਵਿਚ ਅਤੇ ਫਿਰ ਦੂਸਰਾ ਇਸ ਸਾਲ 19 ਮਈ ਨੂੰ ਮੂਸੇਵਾਲਾ ਦੀ ਹੱਤਿਆ ਤੋਂ 10 ਦਿਨ ਪਹਿਲਾਂ ਭੇਜਿਆ ਗਿਆ ਸੀ। ਹਾਲਾਂਕਿ ਸੀ. ਬੀ. ਆਈ. ਨੇ ਦਾਅਵਾ ਕੀਤਾ ਹੈ ਕਿ ਹੱਤਿਆ ਦੇ ਇਕ ਦਿਨ ਬਾਅਦ 30 ਮਈ ਨੂੰ ਅਪੀਲ ਮਿਲੀ ਸੀ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਹਵਾਲਗੀ ਦੀ ਕਾਰਵਾਈ ਦੀਦ ਗੱਲ ਆਉਂਦੀ ਹੈ ਤਾਂ ਕੈਨੇਡਾ ਸਰਕਾਰ ਸਹਿਯੋਗ ਨਹੀਂ ਕਰਦੀ ਹੈ। ਜੱਸੀ ਆਨਰ ਕਿਲਿੰਗ ਇਸੇ ਦਾ ਇਕ ਉਦਾਹਰਣ ਹੈ। ਕੈਨੇਡਾ ਨੇ ਅਪਰਾਧ ਦੇ 18 ਸਾਲ ਬਾਅਦ ਦੋ ਦੋਸ਼ੀਆਂ ਨੂੰ ਹਵਾਲਗੀ ਨਹੀਂ ਦਿੱਤੀ ਹੈ।

ਕੈਨੇਡਾ ’ਚ ਵੀ ਅਪਰਾਧਾਂ ’ਚ ਸ਼ਾਮਲ ਹੋਣ ਦਾ ਖਦਸ਼ਾ

ਅਧਿਕਾਰੀਆਂ ਨੂੰ ਉਮੀਦ ਹੈ ਕਿ ਹੁਣ ਸਥਿਤੀ ਬਦਲ ਸਕਦੀ ਹੈ। ਹਾਲ ਹੀ ਵਿਚ ਕੈਨੇਡਾ ਸਰਕਾਰ ਟਾਰਗੈੱਟ ਹੱਤਿਆਵਾਂ, ਨਸ਼ੀਲੀਆਂ ਦਵਾਈਆਂ ਦੀ ਸਮਗਲਿੰਗ ਅਤੇ ਗਿਰੋਹਾਂ ਦੇ ਝਗੜਿਆਂ ਦਾ ਸਾਹਮਣਾ ਕਰ ਰਹੀ ਹੈ। ਇਨ੍ਹਾਂ ਘਟਨਾਵਾਂ ਵਿਚ 7 ਗੈਂਗਸਟਰਾਂ ਅਤੇ ਕੱਟੜਪੰਥੀਆਂ ਦੇ ਸ਼ਾਮਲ ਹੋਣ ਦਾ ਸ਼ੱਕ ਹੈ। ਕੈਨੇਡਾ ਨੂੰ ਵੀ ਇਸਦਾ ਖਾਮਿਆਜ਼ਾ ਭੁਗਤਣਾ ਪੈ ਰਿਹਾ ਹੈ, ਅਧਿਕਾਰੀਆਂ ਦਾ ਕਹਿਣਾ ਹੈ ਕਿ ਅਸੀਂ ਉਮੀਦ ਕਰ ਰਹੇ ਹਾਂ ਕਿ ਉਨ੍ਹਾਂ ਦੀ ਹਵਾਲਗੀ ਦੀ ਭਾਰਤ ਦੀ ਲਗਾਤਾਰ ਮੰਗ ’ਤੇ ਉਥੋਂ ਦੇ ਅਧਿਕਾਰੀ ਹਾਂ-ਪੱਖੀ ਪ੍ਰਤੀਕਿਰਿਆ ਦੇਣਗੇ। ਕੈਨੇਡਾ ਦੇ ਅਧਿਕਾਰੀ ਰਿਪੁਦਮਨ ਸਿੰਘ ਮਲਿਕ ਦੀ ਹੱਤਿਆ ਦਾ ਜ਼ਿਕਰ ਕਰ ਰਹੇ ਹਨ, ਕੱਟੜਪੰਥੀ ਨੇਤਾ ਹਰਦੀਪ ਨਿੱਝਰ ਅਤੇ ਗੈਂਗਸਟਰ ਅਰਸ਼ਦੀਪ ਡਾਲਾ ਦੀ ਭੂਮਿਕਾ ਸ਼ੱਕੀ ਹੈ। ਕੈਨੇਡਾ ਦੀ ਪੁਲਸ ਨੇ ਪਿਛਲੇ ਸਾਲ ਆਪਣੇ ਸਭ ਤੋਂ ਵੱਡੀ ਡਰੱਗ-ਵਿਰੋਧੀ ਮੁਹਿੰਮ ਵਿਚ 20 ਤੋਂ ਜ਼ਿਆਦਾ ਪੰਜਾਬੀ ਮੂਲ ਦੇ ਡਰੱਗ ਸਮੱਗਲਰਾਂ-ਸਹਿ-ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਸੀ।

ਇਹ ਵੀ ਪੜ੍ਹੋ: ਪਤਨੀ ਵੱਲੋਂ TikTok ਵੀਡੀਓ ਬਣਾਉਣ 'ਤੇ ਖ਼ਫ਼ਾ ਹੋਇਆ ਪਾਕਿਸਤਾਨੀ ਪਤੀ, ਅਮਰੀਕਾ ਜਾ ਕੇ ਕੀਤਾ ਕਤਲ

ਕੈਨੇਡਾ ’ਚ ਲੁਕੇ ਹਨ 7 ਲੋੜੀਂਦੇ ਗੈਂਗਸਟਰ

ਇਕ ਰਿਪੋਰਟ ਦੀ ਮੰਨੀਏ ਤਾਂ ਏ-ਸੂਚੀਬੱਧ 7 ਗੈਂਗਸਟਰਾਂ ਵਿਚੋਂ ਲੱਖਬੀਰ ਸਿੰਘ ਉਰਫ ਲਾਂਡਾ, ਮੂਸੇਵਾਲਾ ਹੱਤਿਆਕਾਂਡ ਵਿਚ ਲੋੜੀਂਦੇ ਗੋਲਡੀ ਬਰਾੜ, ਚਰਨਜੀਤ ਸਿੰਘ ਉਰਫ ਰਿੰਕੂ ਰੰਧਾਵਾ, ਅਰਸ਼ਦੀਪ ਸਿੰਘ ਉਰਫ ਅਰਸ਼ ਡਾਲਾ ਅਤੇ ਰਮਨਦੀਪ ਸਿੰਘ ਉਰਫ ਰਮਨ ਜੱਜ ਇਸ ਸਮੇਂ ਕੈਨੇਡਾ ਵਿਚ ਲੁਕੇ ਹੋਏ ਹਨ। ਇਸ ਤੋਂ ਇਲਾਵਾ ਹੋਰ ਦੋ ਗੈਂਗਸਟਰ ਗੁਰਪਿੰਦਰ ਸਿੰਘ ਉਰਫ ਬਾਬਾ ਡੱਲਾ ਅਤੇ ਸੁਖਦੁਲ ਸਿੰਘ ਉਰਫ ਸੁੱਖਾ ਦੁਨੇਕੇ ਹਨ। ਦੋਨੋਂ ਅਨ-ਕਲਾਸੀਫਾਈਡ ਹਨ ਅਤੇ ਟਾਰਗੈੱਟ ਹੱਤਿਆਵਾਂ ਦੇ ਮਾਮਲਿਆਂ ਵਿਚ ਲੋੜੀਂ ਦੇ ਹਨ। ਪੁਲਸ ਦੇ ਡੋਜੀਅਰ ਵਿਚ ਕਿਹਾ ਗਿਆ ਹੈ ਕਿ ਸਾਰੇ ਸੱਤੇ ਗੈਂਗਸਟਰਾਂ ਨੇ ਛੋਟੇ ਸਮੇਂ ਦੇ ਅਪਰਾਧੀਆਂ ਦੇ ਰੂਪ ਵਿਚ ਸ਼ੁਰੂਆਤ ਕੀਤੀ ਅਤੇ ਸਮੇਂ ਦੇ ਨਾਲ ਕੱਟੜਪੰਥੀ ਗੈਂਗਸਟਰ ਬਣ ਗਏ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News