ਕੈਨੇਡਾ ਨੂੰ ਭਾਰਤ ਨਾਲ ਵਿਵਾਦ ਪਿਆ ਮਹਿੰਗਾ, ਖਾਲਿਸਤਾਨੀ ਇਕੱਠ ਇਕ ਵਾਰ ਫਿਰ ਹੋਇਆ 'ਫਲਾਪ'
Monday, Oct 30, 2023 - 06:30 PM (IST)
ਇੰਟਰਨੈਸ਼ਨਲ ਡੈਸਕ : ਕੈਨੇਡਾ ਨੂੰ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ 'ਚ ਭਾਰਤ ਨਾਲ ਖੜ੍ਹਾ ਕੀਤਾ ਵਿਵਾਦ ਮਹਿੰਗਾ ਪੈਂਦਾ ਹੋਇਆ ਦਿਖ ਰਿਹਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਰਦੀਪ ਨਿੱਝਰ ਦੇ ਕਤਲ ਦਾ ਇਲਜ਼ਾਮ ਭਾਰਤ 'ਤੇ ਲਗਾਏ ਸਨ, ਜਿਸ ਕਾਰਨ ਖਾਲਿਸਤਾਨੀ ਸਮਰਥਕ ਕਾਫੀ ਖੁਸ਼ ਸਨ ਕਿ ਉਨ੍ਹਾਂ ਦਾ ਭਾਰਤ ਵਿਰੋਧੀ ਏਜੰਡਾ ਹੁਣ ਖੂਬ ਰੰਗ ਦਿਖਾਵੇਗਾ। ਪਰ ਹੁਣ ਅਜਿਹਾ ਲੱਗ ਰਿਹਾ ਹੈ ਕਿ ਕੈਨੇਡਾ ਸਰਕਾਰ ਵੱਲੋਂ ਸਮਰਥਨ ਦੇ ਬਾਵਜੂਦ ਉਨ੍ਹਾਂ ਦੀ ਇਹ ਯੋਜਨਾ ਨਾਕਾਮ ਹੁੰਦੀ ਦਿਖਾਈ ਦੇ ਰਹੀ ਹੈ।
ਇਹ ਵੀ ਪੜ੍ਹੋ : ਸਿਆਸੀ ਦਖਲਅੰਦਾਜ਼ੀ : ਨਗਰ ਨਿਗਮ ’ਚ ਗੜਬੜਾਇਆ ਇਮਾਰਤੀ ਇੰਸਪੈਕਟਰਾਂ ਦੀ ਪੋਸਟਿੰਗ ਦਾ ਗਣਿਤ
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਗੁਰਦੁਆਰੇ ਵਿੱਚ ਐਤਵਾਰ ਨੂੰ ਪੁਲਿਸ ਦੀ ਤਾਇਨਾਤੀ ਵਿਚਾਲੇ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਭਾਰਤ ਵਿਰੋਧੀ ਰਾਏਸ਼ੁਮਾਰੀ ਨੂੰ ਅਧਿਕਾਰਤ ਤੌਰ 'ਤੇ ਅਸਫਲ ਐਲਾਨ ਕਰ ਦਿੱਤਾ ਗਿਆ ਹੈ। ਇਸ ਰੈਫਰੈਂਡਮ ਰੈਲੀ ਨੂੰ ਲੈ ਕੇ ਕਾਫੀ ਸਮੇਂ ਤੋਂ ਮੁਹਿੰਮ ਚਲਾਈ ਜਾ ਰਹੀ ਸੀ ਪਰ ਇਸ ਵਿਚ ਬਹੁਤ ਘੱਟ ਲੋਕ ਇਕੱਠੇ ਹੋਏ। ਇਸ ਤੋਂ ਪਹਿਲਾਂ 10 ਸਤੰਬਰ ਨੂੰ ਹੋਏ ਆਖਰੀ ਜਨਮਤ ਸੰਗ੍ਰਹਿ ਵਿਚ 1.35 ਲੱਖ ਵੋਟਾਂ ਦਾ ਦਾਅਵਾ ਕੀਤਾ ਗਿਆ ਸੀ, ਪਰ ਅਸਲ ਵੋਟਿੰਗ ਸਿਰਫ 2398 ਵੋਟਾਂ ਪਈਆਂ ਸਨ। ਸਰੀ 'ਚ ਨਿਰਾਸ਼ਾਜਨਕ ਹੁੰਗਾਰੇ ਤੋਂ ਬਾਅਦ ਅਗਲੇ ਸਾਲ ਐਬਟਸਫੋਰਡ, ਐਡਮਿੰਟਨ, ਕੈਲਗਰੀ ਅਤੇ ਮਾਂਟਰੀਅਲ 'ਚ ਰੈਫਰੈਂਡਮ ਕਰਵਾਉਣ ਦੀ ਚਰਚਾ ਹੈ। ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਨੂੰ ਜੂਨ ਮਹੀਨੇ ਇਸ ਗੁਰਦੁਆਰੇ ਨੇੜੇ ਗੋਲੀ ਮਾਰ ਦਿੱਤੀ ਗਈ ਸੀ।
ਇਹ ਵੀ ਪੜ੍ਹੋ : ਟਰਾਂਸਪੋਰਟ ਨਗਰ ’ਚ ਟਰੱਕ ’ਚੋਂ ਕੈਮੀਕਲ ਡੁੱਲ੍ਹਿਆ, ਲੋਕਾਂ ਨੂੰ ਹੋਣ ਲੱਗੀ ਅੱਖਾਂ ’ਚ ਜਲਣ ਤੇ ਸਾਹ ਲੈਣ ’ਚ ਦਿੱਕਤ
ਰਿਪੋਰਟ ਮੁਤਾਬਕ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੋਸ਼ ਲਾਇਆ ਸੀ ਕਿ ਨਿੱਝਰ ਦੇ ਕਤਲ ਵਿੱਚ ਭਾਰਤ ਦੀ ਸ਼ਮੂਲੀਅਤ ਦੀ ਸੰਭਾਵਨਾ ਹੈ। ਭਾਰਤ ਸਰਕਾਰ ਨੇ ਨਿੱਝਰ ਦੀ ਮੌਤ ਸਬੰਧੀ ਦੋਸ਼ਾਂ ਦਾ ਸਖ਼ਤੀ ਨਾਲ ਖੰਡਨ ਕੀਤਾ ਸੀ। ਭਾਰਤ ਨੇ ਕੈਨੇਡਾ ਨੂੰ ਆਪਣੇ ਦਾਅਵਿਆਂ ਲਈ ਸਬੂਤ ਪੇਸ਼ ਕਰਨ ਲਈ ਵੀ ਕਿਹਾ ਸੀ, ਜਿਸ ਕਾਰਨ ਡਿਪਲੋਮੈਟਾਂ ਨੂੰ ਬਾਹਰ ਕੱਢਣਾ ਪਿਆ ਸੀ। ਭਾਰਤ ਇਸ ਮਾਮਲੇ ਵਿੱਚ ਲੰਬੇ ਸਮੇਂ ਤੋਂ ਕੈਨੇਡੀਅਨ ਸਰਕਾਰ 'ਤੇ ਦਬਾਅ ਬਣਾ ਰਿਹਾ ਹੈ ਅਤੇ ਉਨ੍ਹਾਂ ਨੂੰ ਆਪਣੇ ਦੇਸ਼ 'ਚ ਰਹਿ ਰਹੇ ਵਿਅਕਤੀਆਂ ਅਤੇ ਸਮੂਹਾਂ ਦੁਆਰਾ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਰੋਕਣ ਲਈ ਕਿਹਾ ਗਿਆ ਹੈ। ਦੱਸ ਦੇਈਏ ਕਿ ਨਿੱਝਰ ਦੇ ਕਤਲ ਦੇ ਦੋਸ਼ਾਂ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਰਿਸ਼ਤੇ ਵਿਗੜ ਗਏ ਹਨ ਅਤੇ ਭਾਰਤ ਨੇ 20 ਅਕਤੂਬਰ ਨੂੰ 40 ਕੈਨੇਡੀਅਨ ਡਿਪਲੋਮੈਟਾਂ ਨੂੰ ਦੇਸ਼ ਤੋਂ ਕੱਢ ਦਿੱਤਾ ਸੀ।
ਇਹ ਵੀ ਪੜ੍ਹੋ : ਸਿਆਸੀ ਦਖਲਅੰਦਾਜ਼ੀ : ਨਗਰ ਨਿਗਮ ’ਚ ਗੜਬੜਾਇਆ ਇਮਾਰਤੀ ਇੰਸਪੈਕਟਰਾਂ ਦੀ ਪੋਸਟਿੰਗ ਦਾ ਗਣਿਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8