ਕੈਨੇਡਾ ਦੇ ਹੈਮਿਲਟਨ ਸਥਿਤ ਗੁਰੂਘਰ ''ਚ ਪ੍ਰਬੰਧਕੀ ਵਿਵਾਦ ਮਗਰੋਂ ਹੋਈ ਝੜਪ, ਲੱਥੀਆਂ ਪੱਗਾਂ, ਵੀਡੀਓ ਵਾਇਰਲ
Monday, Nov 23, 2026 - 01:42 PM (IST)
ਇੰਟਰਨੈਸ਼ਨਲ ਡੈਸਕ- ਕੈਨੇਡਾ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਓਂਟਾਰੀਓ ਸੂਬੇ ਦੇ ਸ਼ਹਿਰ ਹੈਮਿਲਟਨ ਸਥਿਤ ਗੁਰਦੁਆਰਾ ਸ਼ਹੀਦਗੜ੍ਹ ਸਾਹਿਬ ਵਿਖੇ ਐਤਵਾਰ 22 ਨਵੰਬਰ ਨੂੰ ਪ੍ਰਬੰਧਕੀ ਮਤਭੇਦਾਂ ਕਾਰਨ 2 ਧਿਰਾਂ ਵਿਚਾਲੇ ਵਿਵਾਦ ਹੋ ਗਿਆ। ਇਸ ਵਿਵਾਦ ਮਗਰੋਂ ਝੜਪ ਦੌਰਾਨ ਹੋਈ ਧੱਕਾ-ਮੁੱਕੀ ਅਤੇ ਹੱਥੋਪਾਈ 'ਚ ਕਈ ਲੋਕਾਂ ਦੀਆਂ ਦਸਤਾਰਾਂ ਉੱਤਰ ਗਈਆਂ, ਜਿਸ ਦੀਆਂ ਵੀਡੀਓਜ਼ ਸਾਹਮਣੇ ਆਉਣ ਮਗਰੋਂ ਸਿੱਖ ਸੰਗਤਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਵੀਡੀਓਜ਼ 'ਚ ਕੁਝ ਵਿਅਕਤੀ ਆਪਸ 'ਚ ਉਲਝਦੇ ਅਤੇ ਧੱਕਾ-ਮੁੱਕੀ ਕਰਦੇ ਦਿਖਾਈ ਦੇ ਰਹੇ ਹਨ। ਫਿਲਹਾਲ ਇਸ ਮਾਮਲੇ ਵਿੱਚ ਕੈਨੇਡੀਅਨ ਪੁਲਸ ਵੱਲੋਂ ਕੋਈ ਕੇਸ ਦਰਜ ਕਰਨ ਜਾਂ ਕਿਸੇ ਗ੍ਰਿਫ਼ਤਾਰੀ ਸਬੰਧੀ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਇਹ ਵੀ ਪੜ੍ਹੋ- 'ਮੇਰੀ ਧੀ ਕੋਲ ਵਰਕ ਪਰਮਿਟ ਹੈ..!', ICE ਅਧਿਕਾਰੀਆਂ ਦੇ ਪੈਰ ਫੜ ਰੋਂਦੀ ਰਹੀ ਮਾਂ, US ਏਅਰਪੋਰਟ 'ਤੇ ਪਿਆ ਰੌਲ਼ਾ
ਸਥਾਨਕ ਲੋਕਾਂ ਮੁਤਾਬਕ ਪ੍ਰਬੰਧਕੀ ਫ਼ੈਸਲਿਆਂ 'ਚ ਆਪਣਾ ਪ੍ਰਭਾਵ ਕਾਇਮ ਰੱਖਣ ਦੀ ਹੋੜ ਨੇ ਇਸ ਵਿਵਾਦ ਨੂੰ ਹਿੰਸਕ ਰੂਪ ਦਿੱਤਾ ਹੈ। ਇਸ ਘਟਨਾ ਤੋਂ 2 ਦਿਨ ਪਹਿਲਾਂ ਹੀ ਕੈਨੇਡਾ ਦੇ ਕਿਚਨਰ ਸ਼ਹਿਰ ਸਥਿਤ ਗੁਰਦੁਆਰਾ ਸਾਹਿਬ ਵਿਖੇ ਵੀ ਪ੍ਰਬੰਧਕੀ ਕਮੇਟੀਆਂ ਵਿਚਾਲੇ ਵਿਵਾਦ ਦਾ ਮਾਮਲਾ ਸਾਹਮਣੇ ਆਇਆ ਸੀ। ਅਜਿਹੇ 'ਚ ਇਸ ਤਾਜ਼ਾ ਮਾਮਲੇ ਕਾਰਨ ਸੰਗਤਾਂ 'ਚ ਭਾਰੀ ਰੋਸ ਹੈ।
ਇਹ ਵੀ ਪੜ੍ਹੋ- ਅਮਰੀਕਾ 'ਚ ਪੰਜਾਬੀ ਮੁੰਡੇ ਦੇ ਨਾਂ 'ਤੇ ਬਣਿਆ ਕਾਨੂੰਨ, 150 ਸਾਲ ਪੁਰਾਣੀ ਰਵਾਇਤ ਹੋਵੇਗੀ ਖ਼ਤਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
