ਹੁਣ ਪੁਲਾੜ ’ਚ ਬਣਨਗੀਆਂ ਨਵੀਆਂ ਦਵਾਈਆਂ ਤੇ ਟੀਕੇ? ‘ਮਾਈਕ੍ਰੋਗ੍ਰੈਵਿਟੀ’ ਖੋਜ ਦੀ ਤਿਆਰੀ ’ਚ ਭਾਰਤ
Monday, Nov 23, 2026 - 08:59 AM (IST)
ਨਵੀਂ ਦਿੱਲੀ (ਏਜੰਸੀ) - ਭਾਰਤ ਹੁਣ ਆਪਣੀਆਂ ਪੁਲਾੜ ਸਮਰੱਥਾਵਾਂ ਦੀ ਵਰਤੋਂ ਦਵਾਈਆਂ ਦੇ ਖੇਤਰ ’ਚ ਨਵੀਆਂ ਸੰਭਾਵਨਾਵਾਂ ਤਲਾਸ਼ਣ ਲਈ ਕਰਨਾ ਚਾਹੁੰਦਾ ਹੈ। ਇਸ ਦਿਸ਼ਾ ’ਚ ਵਿਗਿਆਨੀਆਂ, ਬਾਇਓਟੈੱਕ ਕੰਪਨੀਆਂ ਅਤੇ ਸਟਾਰਟਅੱਪਸ ਨੇ ਮਾਈਕ੍ਰੋਗ੍ਰੈਵਿਟੀ ਭਾਵ ਬਹੁਤ ਘੱਟ ਗੁਰੂਤਾ-ਆਕਰਸ਼ਣ ਵਾਲੀ ਸਥਿਤੀ ’ਚ ਖੋਜ ਦੀ ਤਿਆਰੀ ਤੇਜ਼ ਕਰ ਦਿੱਤੀ ਹੈ। ਇਸ ਦਾ ਮਕਸਦ ਪੁਲਾੜ ’ਚ ਅਜਿਹੇ ਟੀਕੇ ਤੇ ਦਵਾਈਆਂ ਵਿਕਸਿਤ ਕਰਨਾ ਹੈ, ਜਿਨ੍ਹਾਂ ਨਾਲ ਭਵਿੱਖ ’ਚ ਇਲਾਜ ਦੇ ਬਿਹਤਰ ਬਦਲ ਮਿਲ ਸਕਣ।
ਇਹ ਵੀ ਪੜ੍ਹੋ: ਕੀ ਤੁਹਾਡਾ ਵੀ ਆਉਂਦੈ ਜ਼ਿਆਦਾ ਬਿਜਲੀ ਦਾ ਬਿੱਲ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਹੋਵੋਗੇ ਟੈਨਸ਼ਨ Free
ਵਿਗਿਆਨੀਆਂ ਦਾ ਮੰਨਣਾ ਹੈ ਕਿ ਪੁਲਾੜ ’ਚ ਮੌਜੂਦ ਮਾਈਕ੍ਰੋਗ੍ਰੈਵਿਟੀ ਦਾ ਵਾਤਾਵਰਣ ਦਵਾਈਆਂ ਦੇ ਵਿਕਾਸ ਨਾਲ ਜੁੜੇ ਕੁਝ ਅਜਿਹੇ ਪ੍ਰਯੋਗਾਂ ਦਾ ਮੌਕਾ ਦੇ ਸਕਦਾ ਹੈ, ਜਿਨ੍ਹਾਂ ਨੂੰ ਧਰਤੀ ’ਤੇ ਕਰਨਾ ਮੁਸ਼ਕਲ ਹੈ। ਦਰਅਸਲ, ਧਰਤੀ ਦਾ ਗੁਰੂਤਾ-ਆਕਰਸ਼ਣ ਪ੍ਰੋਟੀਨ ਕ੍ਰਿਸਟਲ ਬਣਨ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦਾ ਹੈ। ਇਹ ਕ੍ਰਿਸਟਲ ਪ੍ਰੋਟੀਨ ਦੀ ਅਣੂ ਬਣਤਰ ਨੂੰ ਸਮਝਣ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਪੁਲਾੜ ’ਚ ਗੁਰੂਤਾ-ਆਕਰਸ਼ਣ ਦਾ ਪ੍ਰਭਾਵ ਬਹੁਤ ਘੱਟ ਹੋਣ ਕਾਰਨ ਕੁਝ ਪ੍ਰੋਟੀਨ ਕ੍ਰਿਸਟਲ ਜ਼ਿਆਦਾ ਯੋਜਨਾਵੱਧ ਢੰਗ ਨਾਲ ਵਿਕਸਿਤ ਹੋ ਸਕਦੇ ਹਨ। ਇਸ ਨਾਲ ਵਿਗਿਆਨੀ ਉਨ੍ਹਾਂ ਦੀ ਬਣਤਰ ਦਾ ਜ਼ਿਆਦਾ ਬਾਰੀਕੀ ਨਾਲ ਅਧਿਐਨ ਕਰ ਸਕਦੇ ਹਨ। ਇਹ ਜਾਣਕਾਰੀ ਦਵਾਈਆਂ ਦੇ ਡਿਜ਼ਾਈਨ ਤੇ ਨਵੀਆਂ ਇਲਾਜ ਪ੍ਰਣਾਲੀਆਂ ਦੇ ਵਿਕਾਸ ’ਚ ਮਦਦਗਾਰ ਹੋ ਸਕਦੀ ਹੈ।
ਇਹ ਵੀ ਪੜ੍ਹੋ: ਜੀਵਨ ਸਾਥੀ ਦੀ ਚੋਣ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ, ਫੇਰ ਵਿਆਹ ਲਈ ਕਰੋ 'ਹਾਂ'
ਫਾਰਮਾ ਉਦਯੋਗ ਨੂੰ ਪੁਲਾੜ ਪ੍ਰੋਗਰਾਮ ਨਾਲ ਜੋੜਨ ਦੀ ਕੋਸ਼ਿਸ਼
ਬੈਂਗਲੁਰੂ ’ਚ ਆਯੋਜਿਤ ਟੈੱਕ ਸਮਿਟ ’ਚ ਪੁਲਾੜ ’ਚ ਦਵਾਈਆਂ ਦੇ ਨਿਰਮਾਣ ਅਤੇ ਪ੍ਰੀਖਣ ਦੀਆਂ ਸੰਭਾਵਨਾਵਾਂ ’ਤੇ ਵਿਸਥਾਰਤ ਚਰਚਾ ਹੋਈ। ਭਾਰਤ ਨੂੰ ਦੁਨੀਆ ਦੀ ਫਾਰਮੇਸੀ ਕਿਹਾ ਜਾਂਦਾ ਹੈ। ਦੇਸ਼ ਦੁਨੀਆ ਭਰ ’ਚ ਸਸਤੀਆਂ ਦਵਾਈਆਂ ਤੇ ਟੀਕਿਆਂ ਦੀ ਸਪਲਾਈ ਕਰਦਾ ਹੈ। ਹੁਣ ਇਸੇ ਮਜ਼ਬੂਤ ਫਾਰਮਾ ਉਦਯੋਗ ਨੂੰ ਪੁਲਾੜ ਪ੍ਰੋਗਰਾਮ ਨਾਲ ਜੋੜਨ ਦੀ ਕੋਸ਼ਿਸ਼ ਹੋ ਰਹੀ ਹੈ।
ਇਹ ਵੀ ਪੜ੍ਹੋ: 1 ਮਹੀਨੇ ਬਾਅਦ ਚਮਕ ਜਾਵੇਗੀ ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ ਦੀ ਕਿਸਮਤ! ਵਰ੍ਹੇਗਾ ਨੋਟਾਂ ਦਾ ਮੀਂਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
