ਚੀਨੀ ਹੈਕਰਾਂ ਨੇ 11 ਮਿੰਟਾਂ ''ਚ ਹੈਕ ਕਰ ਲਿਆ ਮੋਨਾਈ ਲੇਬਲ ! Loophole ਲੱਭ ਕੇ...
Monday, Nov 23, 2026 - 09:44 AM (IST)
ਇੰਟਰਨੈਸ਼ਨਲ ਡੈਸਕ- ਐਮਾਜ਼ਾਨ ਦੀ ਖ਼ੁਫ਼ੀਆ ਸਾਈਬਰ ਟੀਮ ਨੇ ਖੁਲਾਸਾ ਕੀਤਾ ਹੈ ਕਿ ਚੀਨ ਨਾਲ ਜੁੜੇ ਹੈਕਰਾਂ ਵੱਲੋਂ ਚਲਾਏ ਜਾ ਰਹੇ ਆਟੋਨੋਮਸ AI ਏਜੰਟਾਂ Cairn AI ਨੇ ਮੈਡੀਕਲ ਇਮੇਜਿੰਗ ਲਈ ਵਰਤੇ ਜਾਣ ਵਾਲੇ ਓਪਨ-ਸੋਰਸ ਸਾਫਟਵੇਅਰ 'ਮੋਨਾਈ ਲੇਬਲ' ਵਿੱਚ ਇੱਕ ਗੰਭੀਰ 'ਜ਼ੀਰੋ-ਡੇਅ' ਸੁਰੱਖਿਆ ਖ਼ਾਮੀ ਲੱਭ ਕੇ ਉਸ ਦੀ ਦੁਰਵਰਤੋਂ ਕੀਤੀ ਹੈ।
ਸਤੰਬਰ 'ਚ ਫੜੀ ਗਈ ਇਸ ਕਾਰਵਾਈ ਦੌਰਾਨ AI ਏਜੰਟਾਂ ਨੇ ਪੂਰਬੀ ਏਸ਼ੀਆ ਦੀਆਂ ਯੂਨੀਵਰਸਿਟੀਆਂ ਨੂੰ ਨਿਸ਼ਾਨਾ ਬਣਾਇਆ। ਏਜੰਟਾਂ ਨੇ ਮਹਿਜ਼ 11 ਮਿੰਟਾਂ ਵਿੱਚ ਸਾਫਟਵੇਅਰ ਦੀ ਕਮਜ਼ੋਰੀ ਲੱਭ ਕੇ ਸਰਵਰ 'ਤੇ ਕੰਟਰੋਲ ਲੈ ਲਿਆ।
MONAI Label ਦੇ ਡਿਵੈਲਪਰਾਂ ਨੇ ਇਸ ਕਮਜ਼ੋਰੀ ਨੂੰ ਬੇਹੱਦ ਗੰਭੀਰ ਦੱਸਦਿਆਂ ਦੱਸਿਆ ਹੈ ਕਿ ਇਹ ਵਰਜ਼ਨ 0.8.5 ਅਤੇ ਇਸ ਤੋਂ ਪੁਰਾਣੇ ਵਰਜ਼ਨਾਂ ਨੂੰ ਪ੍ਰਭਾਵਿਤ ਕਰਦੀ ਹੈ। ਇਸ ਨੂੰ ਠੀਕ ਕਰਨ ਲਈ ਨਵਾਂ ਅਪਡੇਟ ਤਿਆਰ ਕਰ ਲਿਆ ਗਿਆ ਹੈ।
