‘ਵੌਇਸ ਆਫ ਵਿਕਟੋਰੀਆ’ ਫੋਰਮ ਦੌਰਾਨ ਪੰਜਾਬੀ ਭਾਈਚਾਰੇ ਦੇ ਮੁੱਦਿਆਂ ’ਤੇ ਵਿਚਾਰ-ਚਰਚਾ

Monday, Nov 23, 2026 - 01:09 PM (IST)

‘ਵੌਇਸ ਆਫ ਵਿਕਟੋਰੀਆ’  ਫੋਰਮ ਦੌਰਾਨ ਪੰਜਾਬੀ ਭਾਈਚਾਰੇ ਦੇ ਮੁੱਦਿਆਂ ’ਤੇ ਵਿਚਾਰ-ਚਰਚਾ

ਮੈਲਬੌਰਨ (ਮਨਦੀਪਸਿੰਘ ਸੈਣੀ ) - ਵਿਕਟੋਰੀਆ ਦੀਆਂ 28 ਨਵੰਬਰ ਨੂੰ ਹੋਣ ਵਾਲੀਆਂ ਸੂਬਾਈ ਚੋਣਾਂ ਦੇ ਮੱਦੇਨਜ਼ਰ ਪੰਜਾਬੀ ਭਾਈਚਾਰੇ ਦੇ ਮੁੱਦਿਆਂ ਨੂੰ ਸਾਂਝੇ ਮੰਚ ਤੋਂ ਉਭਾਰਨ ਦੇ ਉਦੇਸ਼ ਨਾਲ ‘ਵੌਇਸ ਆਫ ਵਿਕਟੋਰੀਆ’ ਵੱਲੋਂ ਕਰੇਗੀਬਰਨ ਦੇ ਨਿਊਬਰੀ ਕਮਿਊਨਿਟੀ ਸੈਂਟਰ ਵਿਖੇ ਭਾਈਚਾਰਕ ਫੋਰਮ ਕਰਵਾਇਆ ਗਿਆ। ਇਸ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਜੁੜੀਆਂ ਸ਼ਖ਼ਸੀਅਤਾਂ, ਸਮਾਜਿਕ ਕਾਰਕੁਨਾਂ, ਸੰਸਥਾਵਾਂ ਅਤੇ ਮੀਡੀਆ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ।

ਫੋਰਮ ਦੌਰਾਨ ਵਧ ਰਹੇ ਨਸਲਵਾਦ, ਸਕੂਲਾਂ ਵਿੱਚ ਪੰਜਾਬੀ ਭਾਸ਼ਾ ਦੀ ਪੜ੍ਹਾਈ, ਸਮਾਜਿਕ ਸੁਰੱਖਿਆ ਅਤੇ ਖੇਡਾਂ ਸਮੇਤ ਕਈ ਅਹਿਮ ਵਿਸ਼ਿਆਂ ’ਤੇ ਚਰਚਾ ਹੋਈ। ਬੁਲਾਰਿਆਂ ਨੇ ਕਿਹਾ ਕਿ ਪੰਜਾਬੀ ਭਾਈਚਾਰੇ ਨੂੰ ਆਪਣੇ ਹੱਕਾਂ ਅਤੇ ਮੰਗਾਂ ਲਈ ਸਿਆਸੀ ਪੱਧਰ ’ਤੇ ਇਕਜੁੱਟ ਹੋ ਕੇ ਆਵਾਜ਼ ਉਠਾਉਣੀ ਚਾਹੀਦੀ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਸਾਹਮਣੇ ਭਾਈਚਾਰੇ ਦੀਆਂ ਤਰਜੀਹਾਂ ਰੱਖਣ ਦੇ ਨਾਲ ਉਨ੍ਹਾਂ ਦੇ ਹੱਲ ਲਈ ਠੋਸ ਵਚਨਬੱਧਤਾ ਵੀ ਹਾਸਲ ਕੀਤੀ ਜਾਵੇ।

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਦੇ ਸਾਲਾਨਾ ਪੱਤਰਕਾਰਾਂ ਦੇ ਡਿਨਰ 'ਤੇ ਟਰੰਪ ਅਤੇ ਕਾਰਨੀ ਦੇ ਹਮਸ਼ਕਲ ਨੇ ਜਮਾਇਆ ਰੰਗ

ਇਸ ਮੌਕੇ ਚਰਨਜੀਤ ਸਿੰਘ, ਤੇਜਪ੍ਰੀਤ ਸਿੰਘ, ਸੁਰਿੰਦਰ ਸਿੰਘ ਕਲੇਰ, ਕੁਲਦੀਪ ਸਿੰਘ ਬਾਸੀ, ਤਕਦੀਰ ਸਿੰਘ ਦਿਓਲ, ਸਿੱਖ ਚਿੰਤਕ ਬੂਟਾ ਸਿੰਘ ਅਤੇ ਸੁਖਦੀਪ ਸਿੰਘ ਮੋਹੀ ਨੇ ਵੱਖ-ਵੱਖ ਸਮਾਜਿਕ, ਸਿਆਸੀ ਅਤੇ ਵਿੱਦਿਅਕ ਪਹਿਲੂਆਂ ’ਤੇ ਵਿਚਾਰ ਰੱਖੇ। ਮੀਡੀਆ ਖੇਤਰ ਤੋਂ ਪਰਮਵੀਰ ਸਿੰਘ ਆਹਲੂਵਾਲੀਆ, ਗੁਰਤੇਜ ਸਿੰਘ, ਖੁਸ਼ਪ੍ਰੀਤ ਸਿੰਘ ਸੁਨਾਮ, ਅਮਰਦੀਪ ਕੌਰ, ਅਵਤਾਰ ਸਿੰਘ ਟਹਿਣਾ, ਹਰਮਨਦੀਪ ਸਿੰਘ ਬੋਪਾਰਾਏ ਅਤੇ ਗੁਰਵਿੰਦਰ ਸਿੰਘ ਨੇ ਵੀ ਚਰਚਾ ਵਿੱਚ ਹਿੱਸਾ ਲਿਆ। ਸਮਾਗਮ ਦੇ ਪ੍ਰਬੰਧਾਂ ਵਿੱਚ ਪ੍ਰਭਜੋਤ ਸਿੰਘ ਸੱਗੂ, ਹਰਿੰਦਰ ਸਿੰਘ ਚਾਹਲ, ਵਿਕਰਮ ਸਿੰਘ ਖੰਡੇਬਾਦ, ਧਰਮਿੰਦਰ ਸਿੰਘ ਮੁੰਡੀ, ਗੁਰਚਰਨ ਸਿੰਘ ਭੰਗੂ ਅਤੇ ਨਿਰਮਲਜੀਤ ਸਿੰਘ ਖੰਡੇਬਾਦ ਦਾ ਵਿਸ਼ੇਸ਼ ਯੋਗਦਾਨ ਰਿਹਾ।

ਅੰਤ ਵਿੱਚ ਹਰਕਮਲ ਸਿੰਘ ਬਾਠ ਨੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਸਥਾ ਦੇ ਪਹਿਲੇ ਫੋਰਮ ਨੂੰ ਮਿਲਿਆ ਹੁੰਗਾਰਾ ਉਤਸ਼ਾਹਜਨਕ ਹੈ। ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਮੈਲਬੌਰਨ ਦੇ ਹੋਰਨਾਂ ਇਲਾਕਿਆਂ ਵਿੱਚ ਵੀ ਅਜਿਹੇ ਫੋਰਮ ਕਰਵਾਏ ਜਾਣਗੇ, ਤਾਂ ਜੋ ਭਾਈਚਾਰੇ ਨੂੰ ਆਪਣੇ ਮਸਲਿਆਂ ’ਤੇ ਵਿਚਾਰ ਕਰਨ ਅਤੇ ਉਨ੍ਹਾਂ ਦੇ ਹੱਲ ਲਈ ਸਾਂਝੀ ਰਣਨੀਤੀ ਤਿਆਰ ਕਰਨ ਦਾ ਮੌਕਾ ਮਿਲ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News