ਅਮਰੀਕਾ ''ਚ ਪੰਜਾਬੀ ਮੁੰਡੇ ਦੇ ਨਾਂ ''ਤੇ ਬਣਿਆ ਕਾਨੂੰਨ, 150 ਸਾਲ ਪੁਰਾਣੀ ਰਵਾਇਤ ਹੋਵੇਗੀ ਖ਼ਤਮ

Monday, Nov 23, 2026 - 12:22 PM (IST)

ਅਮਰੀਕਾ ''ਚ ਪੰਜਾਬੀ ਮੁੰਡੇ ਦੇ ਨਾਂ ''ਤੇ ਬਣਿਆ ਕਾਨੂੰਨ, 150 ਸਾਲ ਪੁਰਾਣੀ ਰਵਾਇਤ ਹੋਵੇਗੀ ਖ਼ਤਮ

ਇੰਟਰਨੈਸ਼ਨਲ ਡੈਸਕ- ਅਮਰੀਕਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਨਿਊਯਾਰਕ ਸਿਟੀ ਦੇ ਮੇਅਰ ਜ਼ੋਹਰਾਨ ਮਮਦਾਨੀ ਨੇ ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਨਾਲ ਸਬੰਧਤ 18 ਸਾਲਾ ਨੌਜਵਾਨ ਰੋਮਾਂਚ ਮਹਾਜਨ ਦੇ ਨਾਂ 'ਤੇ ਬਣੇ ਇਤਿਹਾਸਕ ਕਾਨੂੰਨ 'ਰੋਮਾਂਚ ਲਾਅ' 'ਤੇ ਦਸਤਖ਼ਤ ਕਰ ਦਿੱਤੇ ਹਨ। ਇਸ ਕਾਨੂੰਨ ਦੇ ਲਾਗੂ ਹੋਣ ਨਾਲ ਨਿਊਯਾਰਕ ਦੇ ਮਸ਼ਹੂਰ ਸੈਂਟਰਲ ਪਾਰਕ 'ਚ 1863 ਤੋਂ ਚੱਲੀ ਆ ਰਹੀ 150 ਸਾਲਾਂ ਤੋਂ ਪੁਰਾਣੀ ਘੋੜਾ-ਗੱਡੀ ਸਵਾਰੀ ਦੀ ਰਵਾਇਤ ਖ਼ਤਮ ਹੋ ਜਾਵੇਗੀ।

ਪੰਜਾਬ ਦੇ ਪਠਾਨਕੋਟ ਜ਼ਿਲ੍ਹੇ 'ਚ ਪੈਂਦੇ ਇੰਦਰਾ ਕਲੋਨੀ ਦਾ ਰਹਿਣ ਵਾਲਾ ਰੋਮਾਂਚ ਮਹਾਜਨ ਆਪਣੀ ਹਾਈ ਸਕੂਲ ਗ੍ਰੈਜੂਏਸ਼ਨ ਕੰਪਲੀਟ ਹੋਣ ਦੀ ਖੁਸ਼ੀ 'ਚ ਆਪਣੇ ਮਾਤਾ-ਪਿਤਾ ਦੀਪਕ ਤੇ ਪ੍ਰਿਆ ਮਹਾਜਨ ਅਤੇ ਛੋਟੇ ਭਰਾ ਮਾਣਿਕ ਨਾਲ ਨਿਊਯਾਰਕ ਘੁੰਮਣ ਗਿਆ ਹੋਇਆ ਸੀ। 17 ਜੂਨ, 2026 ਨੂੰ ਸੈਂਟਰਲ ਪਾਰਕ ਦੇ ਚੈਰੀ ਹਿੱਲ ਨੇੜੇ ਉਹ ਇਕ ਘੋੜਾ-ਗੱਡੀ ਦੀ ਸਵਾਰੀ ਕਰ ਰਹੇ ਸਨ। ਉਹ ਫੋਟੋਆਂ ਖਿਚਵਾਉਣ ਲਈ ਇਕ ਥਾਂ 'ਤੇ ਰੁਕੇ ਤੇ ਡਰਾਈਵਰ ਥੋੜ੍ਹਾ ਪਾਸੇ ਹੋ ਕੇ ਖੜ੍ਹਾ ਹੋ ਗਿਆ। ਇਸੇ ਦੌਰਾਨ ਉਨ੍ਹਾਂ ਦਾ ਘੋੜਾ ਅਚਾਨਕ ਬੇਕਾਬੂ ਹੋ ਕੇ ਭੱਜ ਪਿਆ, ਜਿਸ ਕਾਰਨ ਰੋਮਾਂਚ ਦੀ ਮਾਂ ਹੇਠਾਂ ਡਿੱਗ ਪਈ। ਆਪਣੀ ਮਾਂ ਨੂੰ ਬਚਾਉਣ ਲਈ ਰੋਮਾਂਚ ਨੇ ਵੀ ਚੱਲਦੀ ਗੱਡੀ 'ਚੋਂ ਛਾਲ ਮਾਰ ਦਿੱਤੀ। ਇਸ ਦੌਰਾਨ ਸਿਰ 'ਚ ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਸੀ। ਇਸ ਦੁਖਦਾਈ ਘਟਨਾ ਨੇ ਯਾਤਰੀਆਂ ਦੀ ਸੁਰੱਖਿਆ ਅਤੇ ਜਾਨਵਰਾਂ ਦੀ ਭਲਾਈ ਨੂੰ ਲੈ ਕੇ ਘੋੜਾ-ਗੱਡੀਆਂ 'ਤੇ ਪਾਬੰਦੀ ਲਗਾਉਣ ਦੀ ਮੰਗ ਨੂੰ ਹੋਰ ਤੇਜ਼ ਕਰ ਦਿੱਤਾ ਸੀ।

ਇਹ ਵੀ ਪੜ੍ਹੋ- ਕੀਮਤਾਂ ਘਟਦਿਆਂ ਹੀ ਤੁਹਾਡੇ ਲਈ ਖ਼ੁਦ ਸ਼ਾਪਿੰਗ ਕਰੇਗਾ Amazon ! ਆ ਰਿਹੈ Auto-Buy ਦਾ ਫੀਚਰ

ਇਸ ਹਾਦਸੇ ਮਗਰੋਂ ਸਿਟੀ ਕੌਂਸਲ ਮੈਂਬਰ ਕ੍ਰਿਸਟੋਫਰ ਮਾਰਟੇ ਵੱਲੋਂ ਪੇਸ਼ ਕੀਤੇ ਗਏ ਇਸ ਬਿੱਲ ਨੂੰ 22 ਅਕਤੂਬਰ ਨੂੰ ਨਿਊਯਾਰਕ ਸਿਟੀ ਕੌਂਸਲ ਨੇ 40 ਵੋਟਾਂ ਨਾਲ ਪਾਸ ਕੀਤਾ ਸੀ ਅਤੇ 19 ਨਵੰਬਰ ਨੂੰ ਮੇਅਰ ਮਮਦਾਨੀ ਨੇ ਇਸ 'ਤੇ ਦਸਤਖ਼ਤ ਕੀਤੇ। ਇਸ ਕਾਨੂੰਨ ਤਹਿਤ 1 ਜੂਨ, 2028 ਤੱਕ ਨਿਊਯਾਰਕ ਦੀਆਂ ਸੜਕਾਂ 'ਤੇ ਘੋੜਾ-ਗੱਡੀਆਂ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਜਾਵੇਗਾ। ਮੇਅਰ ਮਮਦਾਨੀ ਨੇ ਰੋਮਾਂਚ ਦੇ ਮਾਪਿਆਂ ਨਾਲ ਹੋਈ ਗੱਲਬਾਤ ਦਾ ਜ਼ਿਕਰ ਕਰਦਿਆਂ ਉਸ ਨੂੰ ਇੱਕ ਬੇਹੱਦ ਦਿਆਲੂ, ਲੋਕਾਂ ਦੀ ਮਦਦ ਕਰਨ ਵਾਲਾ ਅਤੇ ਸਨੀਕਰਾਂ ਦਾ ਸ਼ੌਕੀਨ ਨੌਜਵਾਨ ਦੱਸਿਆ, ਜਿਸ ਦੀ ਯਾਦ ਹੁਣ ਜਨਤਕ ਸੁਰੱਖਿਆ ਦੇ ਸੁਧਾਰਾਂ ਦਾ ਪ੍ਰਤੀਕ ਬਣ ਗਈ ਹੈ।

ਪ੍ਰਸ਼ਾਸਨ ਦੇ ਇਸ ਫ਼ੈਸਲੇ ਨਾਲ ਲਗਭਗ 200 ਕਾਮੇ, ਜਿਨ੍ਹਾਂ 'ਚ ਘੋੜਾ ਗੱਡੀਆਂ ਦੇ ਡਰਾਈਵਰ, ਅਸਤਬਲ ਕਾਮੇ ਅਤੇ ਲਾਇਸੈਂਸ ਮਾਲਕ ਪ੍ਰਭਾਵਿਤ ਹੋਣਗੇ। ਪ੍ਰਸ਼ਾਸਨ ਨੇ ਅਪ੍ਰੈਲ 2027 ਤੱਕ ਇਨ੍ਹਾਂ ਕਾਮਿਆਂ ਲਈ ਵਿੱਤੀ ਸਹਾਇਤਾ, ਲਾਇਸੈਂਸ ਵਾਪਸੀ, ਹੋਰ ਕੰਮਾਂ ਦੀ ਟ੍ਰੇਨਿੰਗ ਅਤੇ ਰੁਜ਼ਗਾਰ ਦੀ ਯੋਜਨਾ ਲਿਆਉਣ ਦਾ ਐਲਾਨ ਕੀਤਾ ਹੈ, ਜਦਕਿ ਘੋੜਿਆਂ ਨੂੰ ਪਸ਼ੂ ਭਲਾਈ ਸੰਸਥਾਵਾਂ ਹਵਾਲੇ ਕੀਤਾ ਜਾਵੇਗਾ। ਸੈਂਟਰਲ ਪਾਰਕ 'ਚ ਇਲੈਕਟ੍ਰਿਕ ਗੱਡੀਆਂ ਅਤੇ ਈ-ਸਾਈਕਲਾਂ ਦੇ ਬਦਲ ਵੀ ਵਿਚਾਰੇ ਜਾ ਰਹੇ ਹਨ। ਹਾਲਾਂਕਿ, ਜਾਨਵਰ ਪ੍ਰੇਮੀ ਸੰਸਥਾਵਾਂ ਵੱਲੋਂ ਇਸ ਕਾਨੂੰਨ ਦੇ ਸਵਾਗਤ ਦੇ ਬਾਵਜੂਦ, ਗੱਡੀ ਚਾਲਕਾਂ ਅਤੇ 'ਟ੍ਰਾਂਸਪੋਰਟ ਵਰਕਰਜ਼ ਯੂਨੀਅਨ' ਨੇ ਰੁਜ਼ਗਾਰ ਤੇ ਜਾਇਦਾਦ ਦੇ ਅਧਿਕਾਰਾਂ ਦਾ ਹਵਾਲਾ ਦਿੰਦਿਆਂ ਇਸ ਪਾਬੰਦੀ ਨੂੰ ਫੈਡਰਲ ਅਦਾਲਤ 'ਚ ਚੁਣੌਤੀ ਦਿੱਤੀ ਹੈ।

ਇਹ ਵੀ ਪੜ੍ਹੋ- 'ਮੇਰੀ ਧੀ ਕੋਲ ਵਰਕ ਪਰਮਿਟ ਹੈ..!', ICE ਅਧਿਕਾਰੀਆਂ ਦੇ ਪੈਰ ਫੜ ਰੋਂਦੀ ਰਹੀ ਮਾਂ, US ਏਅਰਪੋਰਟ 'ਤੇ ਪਿਆ ਰੌਲ਼ਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News