ਜਸਟਿਨ ਟਰੂਡੋ ਦੇ ਸੀਨੀਅਰ ਸਲਾਹਕਾਰ ਨੇ ਦਿੱਤਾ ਅਸਤੀਫਾ

02/19/2019 12:00:10 PM

ਟੋਰਾਂਟੋ (ਭਾਸ਼ਾ)— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸੀਨੀਅਰ ਸਲਾਹਕਾਰ ਗੇਰਾਲਡ ਬੱਟਸ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਨੇ ਆਪਣੇ ਉੱਪਰ ਲੱਗੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਕਿ ਉਨ੍ਹਾਂ ਨੇ ਇਕ ਪ੍ਰਮੁੱਖ ਕੈਨੇਡੀਅਨ ਇੰਜੀਨੀਅਰਿੰਗ ਕੰਪਨੀ ਵਿਰੁੱਧ ਮੁਕੱਦਮੇ ਨੂੰ ਲੈ ਕੇ ਦੇਸ਼ ਦੇ ਸਾਬਕਾ ਅਟਾਰਨੀ ਜਨਰਲ 'ਤੇ ਦਬਾਅ ਪਾਇਆ ਸੀ। 

PunjabKesari

ਪ੍ਰਧਾਨ ਸਕੱਤਰ ਗੇਰਾਲਡ ਬੱਟਸ, ਟਰੂਡੋ ਦੇ ਕਰੀਬੀ ਸਲਾਹਕਾਰ ਅਤੇ ਯੂਨੀਵਰਸਿਟੀ ਦੇ ਦਿਨਾਂ ਤੋਂ ਹੀ ਉਨ੍ਹਾਂ ਦੇ ਸਭ ਤੋਂ ਚੰਗੇ ਦੋਸਤ ਰਹੇ ਹਨ। ਬੱਟਸ ਨੇ ਸੋਮਵਾਰ ਨੂੰ ਇਕ ਬਿਆਨ ਜਾਰੀ ਕੀਤਾ ਕਿ ਉਨ੍ਹਾਂ ਨੇ ਜਾਂ ਟਰੂਡੋ ਦੇ ਦਫਤਰ ਵਿਚੋਂ ਕਿਸੇ ਹੋਰ ਵਿਅਕਤੀ ਨੇ ਜੋੜੀ ਵਿਲਸਨ-ਰੇਬਾਲਡ 'ਤੇ ਦਬਾਅ ਨਹੀਂ ਬਣਾਇਆ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਬਚਾਅ ਵਿਚ ਅਸਤੀਫਾ ਦੇਣ ਜਾ ਰਹੇ ਹਨ।  

ਇਕ ਅੰਗਰੇਜ਼ੀ ਅਖਬਾਰ ਨੇ ਇਸੇ ਮਹੀਨੇ ਖਬਰ ਛਾਪੀ ਸੀ ਕਿ ਟਰੂਡੋ ਜਾਂ ਉਨ੍ਹਾਂ ਦੇ ਕਿਸੇ ਸਟਾਫ ਕਰਮਚਾਰੀ ਨੇ ਵਿਲਸਨ-ਰੇਬਾਲਡ 'ਤੇ ਦਬਾਅ ਪਾਇਆ ਸੀ ਕਿ ਉਹ ਲੀਬੀਆ ਵਿਚ ਸਰਕਾਰੀ ਠੇਕਿਆਂ ਵਿਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਮਾਂਟਰੀਅਲ ਦੀ ਕੰਪਨੀ ਐੱਸ.ਐੱਨ.ਸੀ.-ਲਵਲਿਨ ਨੂੰ ਅਪਰਾਧਿਕ ਮੁਕੱਦਮੇ ਤੋਂ ਬਚਾਉਣ ਦੀ ਕੋਸ਼ਿਸ਼ ਕਰੇ।


Vandana

Content Editor

Related News