ਮਲਾਇਕਾ ਅਰੋੜਾ ਨਾਲ ਬ੍ਰੇਕਅੱਪ ਦੀਆਂ ਖ਼ਬਰਾਂ ਵਿਚਾਲੇ ਅਰਜੁਨ ਕਪੂਰ ਨੇ ਲਿਖੀ ਦਰਦ ਭਰੀ ਪੋਸਟ

Tuesday, Jul 02, 2024 - 10:43 AM (IST)

ਮਲਾਇਕਾ ਅਰੋੜਾ ਨਾਲ ਬ੍ਰੇਕਅੱਪ ਦੀਆਂ ਖ਼ਬਰਾਂ ਵਿਚਾਲੇ ਅਰਜੁਨ ਕਪੂਰ ਨੇ ਲਿਖੀ ਦਰਦ ਭਰੀ ਪੋਸਟ

ਮੁੰਬਈ- ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਪਿਛਲੇ ਕੁਝ ਦਿਨਾਂ ਤੋਂ ਆਪਣੇ ਬ੍ਰੇਕਅੱਪ ਦੀਆਂ ਖਬਰਾਂ ਕਾਰਨ ਸੁਰਖੀਆਂ 'ਚ ਹਨ। ਹਾਲ ਹੀ 'ਚ ਅਰਜੁਨ ਕਪੂਰ ਦਾ ਜਨਮਦਿਨ ਸੀ ਪਰ ਮਲਾਇਕਾ ਨੇ ਸੋਸ਼ਲ ਮੀਡੀਆ 'ਤੇ ਕੋਈ ਵੀ ਪੋਸਟ ਪਾ ਕੇ ਅਦਾਕਾਰ ਨੂੰ ਸ਼ੁਭਕਾਮਨਾਵਾਂ ਨਹੀਂ ਦਿੱਤੀਆਂ। ਇਸ ਤੋਂ ਇਲਾਵਾ ਦੋਵੇਂ ਸੋਸ਼ਲ ਮੀਡੀਆ 'ਤੇ ਕ੍ਰਿਪਟਿਕ ਪੋਸਟਾਂ ਪਾ ਕੇ ਵੀ ਆਪਣਾ ਦਰਦ ਬਿਆਨ ਕਰ ਰਹੇ ਹਨ। ਇਸ ਦੌਰਾਨ ਅਰਜੁਨ ਕਪੂਰ ਨੇ ਇੱਕ ਹੋਰ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਦੇ ਬ੍ਰੇਕਅੱਪ ਦਾ ਦਰਦ ਭਰਿਆ ਹੋਇਆ ਹੈ।

PunjabKesari

ਅਰਜੁਨ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਸਟੋਰੀ ਸ਼ੇਅਰ ਕੀਤੀ ਹੈ, ਜੋ ਹੁਣ ਵਾਇਰਲ ਹੋ ਰਹੀ ਹੈ। ਇਸ 'ਚ ਅਰਜੁਨ ਨੇ ਪਛਤਾਵੇ ਦੇ ਦਰਦ ਦੀ ਤੁਲਨਾ ਅਨੁਸ਼ਾਸਨ ਦੇ ਦਰਦ ਨਾਲ ਕੀਤੀ ਹੈ। ਉਨ੍ਹਾਂ ਨੇ ਜੋ ਪੋਸਟ ਸ਼ੇਅਰ ਕੀਤੀ ਹੈ, ਉਸ 'ਚ ਲਿਖਿਆ ਹੈ, 'ਅਨੁਸ਼ਾਸਨ ਦਾ ਦਰਦ ਪਛਤਾਵੇ ਦੇ ਦਰਦ ਤੋਂ ਬਿਹਤਰ ਹੈ।' ਅਰਜੁਨ ਦੀ ਇਸ ਪੋਸਟ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਹਾਲਾਂਕਿ ਉਨ੍ਹਾਂ ਨੇ ਇਸ 'ਚ ਕਿਸੇ ਨੂੰ ਵੀ ਟੈਗ ਨਹੀਂ ਕੀਤਾ ਹੈ ਪਰ ਸੋਸ਼ਲ ਮੀਡੀਆ ਯੂਜ਼ਰਸ ਅਦਾਕਾਰ ਦੀ ਇਸ ਪੋਸਟ ਨੂੰ ਮਲਾਇਕਾ ਅਰੋੜਾ ਨਾਲ ਬ੍ਰੇਕਅੱਪ ਨਾਲ ਜੋੜ ਰਹੇ ਹਨ।

ਇਹ ਵੀ ਪੜ੍ਹੋ- ਦਿਸ਼ਾ ਪਟਾਨੀ ਦੇ ਟੈਟੂ ਨੇ ਉਡਾਈ ਫੈਨਜ਼ ਦੀ ਨੀਂਦ, ਸੋਸ਼ਲ ਮੀਡੀਆ 'ਤੇ ਮਚੀ ਖਲਬਲੀ

ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਪਿਛਲੇ 5 ਸਾਲਾਂ ਤੋਂ ਇਕੱਠੇ ਸਨ। ਪਰ ਹੁਣ ਅਚਾਨਕ ਦੋਹਾਂ ਦਾ ਬ੍ਰੇਕਅੱਪ ਹੋ ਗਿਆ। ਜੋੜੇ ਦੇ ਪ੍ਰਸ਼ੰਸਕ ਇਸ ਖਬਰ ਤੋਂ ਬਹੁਤ ਪਰੇਸ਼ਾਨ ਅਤੇ ਦੁਖੀ ਹਨ ਕਿਉਂਕਿ ਉਹ ਉਨ੍ਹਾਂ ਨੂੰ ਵਿਆਹ ਕਰਦੇ ਦੇਖਣਾ ਚਾਹੁੰਦੇ ਸਨ।


author

Priyanka

Content Editor

Related News