ਪੀ. ਐੱਸ. ਪੀ. ਸੀ. ਐੱਲ. ਨੇ ਬਦਲੇ ਸਾਰੇ ਚੀਫ ਇੰਜੀਨੀਅਰ
Tuesday, Jul 02, 2024 - 10:45 AM (IST)
ਪਟਿਆਲਾ (ਰਾਜੇਸ਼ ਪੰਜੌਲਾ) : ਗਰਮੀਆਂ ਅਤੇ ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐੱਸ. ਪੀ. ਸੀ. ਐੱਲ.) ਨੇ ਸੂਬੇ ਦੇ ਸਾਰੇ ਚੀਫ ਇੰਜੀਨੀਅਰਾਂ ਦੇ ਤਬਾਦਲੇ ਕਰ ਦਿੱਤੇ ਹਨ। ਇਹ ਕਦਮ ਪੰਜਾਬ ਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਚੁੱਕਿਆ ਗਿਆ ਹੈ। ਇੰਜੀ. ਇੰਦਰਪਾਲ ਸਿੰਘ ਨੂੰ ਚੀਫ ਇੰਜੀਨੀਅਰ ਇਨਫਰਮੇਸ਼ਨ ਟੈਕਨਾਲੋਜੀ ਮੁੱਖ ਦਫਤਰ ਪਟਿਆਲਾ, ਇੰਜੀ. ਜਗਦੇਵ ਸਿੰਘ ਹੰਸ ਨੂੰ ਚੀਫ਼ ਇੰਜੀਨੀਅਰ ਸੈਂਟਰਲ ਜ਼ੋਨ ਲੁਧਿਆਣਾ, ਇੰਜੀ. ਦੇਸ ਰਾਜ ਬੰਗੜ ਨੂੰ ਚੀਫ਼ ਇੰਜੀਨੀਅਰ ਬਾਰਡਰ ਜ਼ੋਨ ਅੰਮ੍ਰਿਤਸਰ, ਇੰਜੀ. ਜੀਵਨਦੀਪ ਸਿੰਘ ਧਾਲੀਵਾਲ ਚੀਫ਼ ਇੰਜੀਨੀਅਰ ਟਰਾਂਸਮਿਸ਼ਨ ਸਿਸਟਮ ਮੁੱਖ ਦਫ਼ਤਰ ਪਟਿਆਲਾ, ਇੰਜੀ. ਰਤਨ ਕੁਮਾਰ ਮਿੱਤਲ ਨੂੰ ਚੀਫ਼ ਇੰਜੀਨੀਅਰ ਦੱਖਣੀ ਜ਼ੋਨ, ਪਟਿਆਲਾ ਲਗਾਇਆ ਗਿਆ ਹੈ।
ਇੰਜੀ. ਇੰਦਰਜੀਤ ਸਿੰਘ ਨੂੰ ਚੀਫ ਇੰਜੀਨੀਅਰ ਟੈਕਨੀਕਲ ਆਡਿਟ ਅਤੇ ਇੰਸਪੈਕਸ਼ਨ ਮੁੱਖ ਦਫਤਰ ਪਟਿਆਲਾ ਅਤੇ ਇੰਜੀ. ਗੁਲਸ਼ਨ ਕੁਮਾਰ ਚੁਟਾਨੀ ਨੂੰ ਬਤੌਰ ਐੱਸ. ਈ. ਪ੍ਰੋਟੈਕਸ਼ਨ ਅਤੇ ਮੇਨਟੀਨੈਂਸ ਸਰਕਲ ਜਲੰਧਰ ’ਚ ਤਾਇਨਾਤ ਕੀਤਾ ਗਿਆ ਹੈ। ਪੀ. ਐੱਸ. ਪੀ. ਸੀ. ਐੱਲ. ਮੈਨੇਜਮੈਂਟ ਨੇ ਬਦਲੇ ਗਏ ਸਾਰੇ ਇੰਜੀਨੀਅਰਾਂ ਨੂੰ ਤੁਰੰਤ ਪ੍ਰਭਾਵ ਨਾਲ ਨਵੀਆਂ ਡਿਊਟੀਆਂ ਸੰਭਾਲਣ ਦੇ ਹੁਕਮ ਦਿੱਤੇ ਹਨ।