ਕੈਨੇਡਾ : ਘਰ 'ਚ ਲੱਗੀ ਅੱਗ, 3 ਲੋਕਾਂ ਦੀ ਮੌਤ

11/10/2019 9:41:21 AM

ਓਟਾਵਾ (ਭਾਸ਼ਾ): ਮੱਧ ਕੈਨੇਡਾ ਦੇ ਮੈਨੀਟੋਬਾ ਸੂਬੇ ਦੇ ਪਲੁਮਾਸ ਖੇਤਰ ਦੇ ਇਕ ਘਰ ਵਿਚ ਬੀਤੀ ਸ਼ਾਮ ਅੱਗ ਲੱਗ ਗਈ। ਇਸ ਅੱਗ ਕਾਰਨ 3 ਲੋਕਾਂ ਦੀ ਮੌਤ ਹੋ ਗਈ। ਕੈਨੇਡੀਅਨ ਪੁਲਸ ਨੂੰ ਇਕ ਘਰ ਵਿਚੋਂ ਇਕ 36 ਸਾਲਾ ਵਿਅਕਤੀ, ਇਕ 28 ਸਾਲਾ ਮਹਿਲਾ ਅਤੇ 2 ਸਾਲ ਦੀ ਬੱਚੀ ਦੀ ਲਾਸ਼ ਮਿਲੀ ਹੈ। 4 ਹੋਰ ਬੱਚੇ ਜੋ ਘਰ ਵਿਚ ਰਹਿੰਦੇ ਸਨ, ਨੂੰ ਘਰ ਦੇ ਬਾਹਰ ਸੁਰੱਖਿਅਤ ਪਾਇਆ ਗਿਆ। ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।


Vandana

Content Editor

Related News