ਕੈਨੇਡਾ ਚੋਣਾਂ ; ਕੰਜ਼ਰਵੇਟਿਵ ਪਾਰਟੀ ਨੂੰ ਵੱਡਾ ਝਟਕਾ, ਆਪਣੀ ਸੀਟ ਹੀ ਨਹੀਂ ਬਚਾ ਸਕੇ ਵਿਰੋਧੀ ਧਿਰ ਦੇ ਆਗੂ
Tuesday, Apr 29, 2025 - 11:10 AM (IST)

ਇੰਟਰਨੈਸ਼ਨਲ ਡੈਸਕ- ਕੈਨੇਡੀਅਨ ਫੈਡਰਲ ਚੋਣਾਂ 'ਚ ਮਾਰਕ ਕਾਰਨੀ ਦੀ ਲਿਬਰਲ ਪਾਰਟੀ ਜਿੱਤ ਵੱਲ ਵਧਦੀ ਹੋਈ ਨਜ਼ਰ ਆ ਰਹੀ ਹੈ। ਕਾਰਨੀ ਨੇ ਆਪਣੀ ਨਿਪੀਨ ਸੀਟ 'ਤੇ 20 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਉੱਥੇ ਹੀ ਕੰਜ਼ਰਵੇਟਿਵ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ, ਜਿੱਥੇ ਵਿਰੋਧੀ ਧਿਰ ਦੇ ਆਗੂ ਪੀਅਰੇ ਪੋਇਲੇਵਰ ਨੂੰ ਕਾਰਲਟਨ ਤੋਂ ਲਿਬਰਲ ਪਾਰਟੀ ਦੇ ਬਰੂਸ ਫੈਨਜੋਏ ਹੱਥੋਂ ਕਰੀਬ 2,000 ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਜ਼ਿਕਰਯੋਗ ਹੈ ਕਿ ਇਸ ਸਮੇਂ ਲਿਬਰਲ ਪਾਰਟੀ 165 ਸੀਟਾਂ 'ਤੇ ਅੱਗੇ ਚੱਲ ਰਹੀ ਹੈ ਤੇ ਉਨ੍ਹਾਂ ਦੀ ਜਿੱਤ ਲਗਭਗ ਤੈਅ ਮੰਨੀ ਜਾ ਰਹੀ ਹੈ, ਜਦਕਿ ਕੰਜ਼ਰਵੇਟਿਵ 147 ਸੀਟਾਂ ਨਾਲ ਦੂਜੇ ਸਥਾਨ 'ਤੇ ਹੈ। ਇਸ ਤੋਂ ਇਲਾਵਾ ਬਲਾਕ ਕਿਊਬਿਕਾਇਸ 23 ਸੀਟਾਂ ਨਾਲ ਤੀਜੇ ਤੇ ਜਗਮੀਤ ਸਿੰਘ ਦੀ ਨਿਊ ਡੈਮੋਕ੍ਰੈਟਸ 7 ਸੀਟਾਂ ਨਾਲ ਚੌਥੇ ਸਥਾਨ 'ਤੇ ਹੈ।
ਇਹ ਵੀ ਪੜ੍ਹੋ- PM ਕਾਰਨੀ ਨੇ ਆਪਣੀ ਸੀਟ 'ਤੇ ਗੱਡਿਆ ਝੰਡਾ, ਮੁੜ ਬਣਨ ਜਾ ਰਹੀ ਲਿਬਰਲਜ਼ ਦੀ ਸਰਕਾਰ
ਇਨ੍ਹਾਂ ਚੋਣਾਂ 'ਚ ਕੁਝ ਵੱਡੇ ਉਲਟਫੇਰ ਦੇਖਣ ਨੂੰ ਮਿਲ ਰਹੇ ਹਨ, ਜਿੱਥੇ ਵਿਰੋਧੀ ਧਿਰ ਦੇ ਆਗੂ ਪੀਅਰੇ ਤੋਂ ਇਲਾਵਾ ਐੱਨ.ਡੀ.ਪੀ. ਦੇ ਮੁਖੀ ਜਗਮੀਤ ਸਿੰਘ ਵੀ ਆਪਣੀ ਸੀਟ ਹਾਰ ਚੁੱਕੇ ਹਨ। ਉਨ੍ਹਾਂ ਨੂੰ ਲਿਬਰਲ ਦੇ ਵੇਡ ਚੈਂਗ ਹੱਥੋਂ 1,000 ਤੋਂ ਵੱਧ ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਮਗਰੋਂ ਉਨ੍ਹਾਂ ਨੇ ਪਾਰਟੀ ਮੁਖੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e