ਕੈਨੇਡਾ 'ਚ ਸਿੱਖਾਂ ਨੇ 550ਵੇਂ ਪ੍ਰਕਾਸ਼ ਪੁਰਬ ਦੇ ਸਨਮਾਨ 'ਚ ਲਗਾਏ 200 ਰੁੱਖ

09/18/2019 4:04:58 PM

ਨਿਊਯਾਰਕ/ਬਰੈਂਪਟਨ (ਰਾਜ ਗੋਗਨਾ)— ਪਿਛਲੇ ਦਿਨੀਂ ਅਮਰੀਕਾ ਦੀ ਈਕੋਸਿੱਖ ਜਥੇਬੰਦੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਵਸ ਦੇ ਸਨਮਾਨ ਵਿੱਚ ਕੈਨੇਡਾ ਦੇ ਮਿਸੀਸਾਗਾ ਵਿੱਚ 200 ਰੁੱਖ ਲਗਾਏ ਗਏ ਹਨ। ਕੋਰਟਨੀ ਪਾਰਕ ਐਥਲੈਟਿਕ ਫੀਲਡਜ਼ ਵਿਖੇ ਇਸ ਪੌਦੇ ਲਗਾਉਣ ਦੀ ਮੁਹਿੰਮ ਵਿਚ ਸਿੱਖ ਭਾਈਚਾਰੇ ਸਮੇਤ ਵੱਖ-ਵੱਖ ਭਾਈਚਾਰਿਆਂ ਦੇ 60 ਲੋਕ ਸ਼ਾਮਲ ਹੋਏ।  ਇਹ ਕਦਮ ਕ੍ਰੈਡਿਟ ਵੈਲੀ ਕੰਜ਼ਰਵੇਸ਼ਨ, ਇੱਕ ਵਾਤਾਵਰਣ ਸੰਸਥਾ ਦੇ ਨਾਲ ਮਿਲਕੇ ਚੁੱਕਿਆ ਗਿਆ ਅਤੇ ਕੁਦਰਤੀ ਬਹਾਲੀ ਲਈ ਕੀਤਾ ਗਿਆ। ਐਮ.ਪੀ. ਰੂਬੀ ਸਹੋਤਾ ਅਤੇ ਐਮ.ਪੀ. ਦੀਪਕ ਆਨੰਦ ਵੀ ਫੈਡਰਲ ਅਤੇ ਸੂਬਾਈ ਸਰਕਾਰਾਂ ਤੋਂ ਸੇਵਾ ਦੇ ਸਰਟੀਫਿਕੇਟ ਅਤੇ ਈਕੋਸਿੱਖ ਕੈਨੇਡਾ ਦੇ ਸਮਰਥਨ ਅਤੇ ਸਨਮਾਨ ਕਰਨ ਲਈ ਪਹੁੰਚੇ ਹੋਏ ਸਨ।  

PunjabKesari

ਗ੍ਰੀਨ ਪਾਰਟੀ ਦੇ ਉਮੀਦਵਾਰ ਮਾਈਕ ਸਮਿਟਜ਼ ਅਤੇ ਕ੍ਰਿਸਟੀਨ ਪੋਰਟਰ ਪਹੁੰਚੇ ਅਤੇ ਉਨ੍ਹਾਂ ਨੇ ਬਹੁਤ ਸਾਰੇ ਰੁੱਖ ਲਗਾਏ। ਈਕੋਸਿੱਖ ਕੈਨੇਡਾ ਦੇ ਪ੍ਰਧਾਨ ਰੂਪ ਸਿੰਘ ਸਿੱਧੂ ਨੇ ਕਿਹਾ,''ਅਸੀਂ ਸਾਰੇ ਭਾਈਚਾਰੇ ਦੇ ਇਸ ਉੱਤਮ ਉਪਰਾਲੇ ਲਈ ਭਰਵੇਂ ਹੁੰਗਾਰੇ ਤੋਂ ਬਹੁਤ ਖੁਸ਼ ਹਾਂ। ਈਕੋਸਿੱਖ ਕੈਨੇਡਾ 2021 ਤੱਕ ਪੂਰੇ ਕੈਨੇਡਾ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਨੂੰ ਸਮਰਪਿਤ 55,000 ਰੁੱਖ ਲਗਾਉਣ ਦਾ ਵਾਅਦਾ ਕਰ ਰਿਹਾ ਹੈ। ਇਹ ਕਾਫੀ ਵੱਡਾ ਟੀਚਾ ਹੈ ਪਰ ਕੈਨੇਡਾ ਦੇ ਸਿੱਖ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਗੁਰਪੁਰਬ ਮਨਾਉਂਦੇ ਹੋਏ, ਜ਼ਰੂਰ ਇਸ ਮੁਹਿੰਮ ਵਿਚ ਸ਼ਾਮਿਲ ਹੋਣਗੇ।'' ਇਸ ਮੁਹਿੰਮ ਨੂੰ ਸਥਾਨਕ ਕਾਰੋਬਾਰ ਪ੍ਰਵਾ ਹੋਮ ਸਟੇਜਿੰਗ ਅਤੇ ਸਜਾਵਟ ਅਤੇ ਬੀਏਈ ਸਿਸਟਮ, ਇੱਕ ਸਕੂਰਿਟੀ ਦੀ ਕੰਪਨੀ ਵੱਲੋਂ ਸਮਰਥਨ ਦਿੱਤਾ ਗਿਆ। 

PunjabKesari

ਈਕੋਸਿੱਖ ਗਲੋਬਲ ਦੇ ਪ੍ਰਧਾਨ ਡਾ: ਰਾਜਵੰਤ ਸਿੰਘ ਵਿਸ਼ੇਸ਼ ਤੌਰ 'ਤੇ ਵਾਸ਼ਿੰਗਟਨ ਤੋਂ ਇਸ ਮਹੱਤਵਪੂਰਨ ਮੌਕੇ 'ਤੇ ਸ਼ਾਮਲ ਹੋਣ ਲਈ ਆਏ ਅਤੇ ਕਿਹਾ,''ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੈਰੋਕਾਰਾਂ ਵਜੋਂ, ਜੋ ਪਹਿਲੇ ਵਾਤਾਵਰਣ ਪ੍ਰੇਮੀ ਸਨ, ਸਾਨੂੰ 10 ਲੱਖ ਰੁੱਖ ਲਗਾ ਕੇ ਉਨ੍ਹਾਂ ਦੇ ਜਨਮਦਿਨ ਦੇ ਜਸ਼ਨ ਦਾ ਸਨਮਾਨ ਕਰਨ ਦੀ ਲੋੜ ਹੈ।ਇਹ ਜ਼ਰੂਰੀ ਹੋ ਗਿਆ ਹੈ ਕਿ ਅਸੀਂ ਪੂਰੀ ਦੁਨੀਆ ਵਿਚ ਹਰੇ ਭਰੇ ਜੰਗਲ ਨੂੰ ਵਧਾਈਏ। ਖ਼ਾਸਕਰ ਬ੍ਰਾਜ਼ੀਲ ਵਿਚ ਅਮੇਜ਼ਨ ਦੇ ਮੀਂਹ ਦੇ ਜੰਗਲ ਦੀ ਸੜਨ ਨਾਲ ਹੋਈ ਤਬਾਹੀ ਨੇ ਸਾਰੇ ਸੰਸਾਰ ਦੇ ਵਾਤਾਵਰਨ ਨੂੰ ਅਸੰਤੁਲਿਤ ਕਰ ਦੇਣਾ ਹੈ।

PunjabKesari

ਉਨ੍ਹਾਂ ਨੇ ਅੱਗੇ ਕਿਹਾ,“ਈਕੋਸਿੱਖ 550ਵੀਂ ਵਰੇਗੰਢ ਦੇ ਸਨਮਾਨ ਵਿੱਚ 10 ਲੱਖ ਰੁੱਖ ਲਗਾਉਣ ਲਈ ਵਚਨਬੱਧ ਹੈ ਅਤੇ ਅਸੀਂ ਉਨ੍ਹਾਂ ਸਾਰੇ ਲੋਕਾਂ ਨੂੰ ਅਪੀਲ ਕਰਦੇ ਹਾਂ ਜੋ ਗੁਰੂ ਨਾਨਕ ਨੂੰ ਪਿਆਰ ਕਰਦੇ ਹਨ ਅਤੇ ਉਹ ਇਸ ਮਹਾਨ ਮੁਹਿੰਮ ਵਿੱਚ ਸ਼ਾਮਲ ਹੋਣ।''”ਈਕੋਸਿੱਖ ਨੇ ਮੌਸਮ ਵਿੱਚ ਤਬਦੀਲੀ ਦਾ ਮੁਕਾਬਲਾ ਕਰਨ ਲਈ ਪਿਛਲੇ ਮਹੀਨਿਆਂ ਵਿੱਚ ਪੰਜਾਬ ਵਿੱਚ 32 ਛੋਟੇ ਜੰਗਲ ਲਗਾਏ ਹਨ।  ਈਕੋਸਿੱਖ ਨੇ ਹਾਲ ਹੀ ਵਿੱਚ ਪਿਛਲੇ ਮਹੀਨੇ ਟੋਰਾਂਟੋ ਦੇ ਖੇਤਰ ਵਿੱਚ ਬਲੈਕ ਕ੍ਰੀਕ ਪਾਇਨੀਅਰ ਪਾਰਕ ਵਿਖੇ ਆਪਣੀ ਕੈਨੇਡੀਅਨ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਤਿਕਾਰ ਲਈ ਕੈਨੇਡਾ ਵਿੱਚ ਪਹਿਲਾ ਰਸਮੀ ਰੁੱਖ ਲਾਇਆ ਗਿਆ ਸੀ।  ਈਕੋਸਿੱਖ ਨੇ ਵਿਸ਼ਵਵਿਆਪੀ ਸਿੱਖ ਭਾਈਚਾਰੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼-ਉਤਸਵ ਦੇ ਜਸ਼ਨ ਮਨਾਉਣ ਲਈ ਪੰਜਾਬ ਅਤੇ ਵਿਸ਼ਵ ਭਰ ਵਿਚ 10 ਲੱਖ ਰੁੱਖ ਲਗਾਉਣ ਦੀ ਅਪੀਲ ਕੀਤੀ ਹੈ।

PunjabKesari

ਈਕੋਸਿੱਖ ਦੀ ਵਿਸ਼ਵਵਿਆਪੀ ਸੰਸਥਾ 2009 ਵਿੱਚ ਸਥਾਪਿਤ ਕੀਤੀ ਗਈ ਸੀ ਅਤੇ ਇਸ ਨੇ ਸਿੱਖ ਭਾਈਚਾਰੇ ਨੂੰ ਕਲਾਈਮੇਟ ਪਰਿਵਰਤਨ ਦੇ ਮੁੱਦਿਆਂ ਉੱਤੇ ਸ਼ਾਮਲ ਕੀਤਾ ਹੈ। ਇਹ ਸੰਗਠਨ ਯੂਕੇ ਵਿੱਚ ਸਥਿਤ ਸੰਯੁਕਤ ਰਾਸ਼ਟਰ ਦੇ ਵਿਕਾਸ ਪ੍ਰੋਗਰਾਮ (ਯੂਡੀਐਨਪੀ) ਅਤੇ ਪ੍ਰਿੰਸ ਫਿਲਿਪ ਦੇ ਅਲਾਇੰਸ ਆਫ਼ ਰੀਜ਼ਨ ਐਂਡ ਕਨਜ਼ਰਵੇਸ਼ਨ (ਏਆਰਸੀ) ਦੇ ਸਹਿਯੋਗ ਨਾਲ 2009 ਵਿੱਚ ਸ਼ੁਰੂ ਕੀਤਾ ਗਿਆ ਸੀ।ਈਕੋਸਿੱਖ ਕੈਨੇਡਾ ਭਾਈਚਾਰੇ ਨੂੰ ਅਪੀਲ ਕਰ ਰਿਹਾ ਹੈ ਕਿ ਉਹ ਦੇਸ਼ ਵਿਚ ਇਸ ਦੇ ਰੁੱਖ ਲਗਾਉਣ ਦੀ ਮੁਹਿੰਮ ਵਿਚ ਸਹਾਇਤਾ ਕਰੇ ਅਤੇ ਲੋਕਾਂ ਨੂੰ ਈਕੋਸਿੱਖ.ਕਾਮ ਵਿਖੇ ਦਾਨ ਕਰਨ ਲਈ ਕਹੇ। ਈਕੋਸਿੱਖ ਕੈਨੇਡਾ ਇਕ ਮੁਨਾਫਾ-ਰਹਿਤ, ਦਾਨੀ ਸੰਸਥਾ ਹੈ ਜੋ ਵਾਤਾਵਰਣ ਤਬਦੀਲੀ ਦੇ ਉਲਟ ਭਾਗੀਦਾਰੀ ਅਤੇ ਸਰਗਰਮ ਭਾਗੀਦਾਰੀ ਦੁਆਰਾ ਜਾਗਰੂਕਤਾ ਦੇ ਸਮਰਥਨ ਲਈ ਬਣਾਈ ਗਈ ਹੈ।


Vandana

Content Editor

Related News