ਕੈਨੇਡਾ : ਨੌਜਵਾਨ ਨੇ ਪੂਰੇ ਸਰੀਰ ਨੂੰ ਕੀਤਾ ਨੀਲਾ, ਕਿਹਾ-ਆਸਵੰਦ ਨਜ਼ਰੀਆ (ਤਸਵੀਰਾਂ)
Sunday, Mar 15, 2020 - 01:02 PM (IST)
ਟੋਰਾਂਟੋ (ਬਿਊਰੋ): ਦੁਨੀਆ ਵਿਚ ਅਜੀਬੋ-ਗਰੀਬ ਸ਼ੌਂਕ ਰੱਖਣ ਵਾਲੇ ਬਹੁਤ ਸਾਰੇ ਲੋਕ ਹਨ। ਕੈਨੇਡਾ ਵਿਚ ਇਸ ਤਰ੍ਹਾਂ ਦਾ ਅਜੀਬ ਸ਼ੌਂਕ ਰੱਖਣ ਵਾਲੇ ਨੌਜਵਾਨ ਦਾ ਮਾਮਲਾ ਸਾਹਮਣੇ ਆਇਆ ਹੈ। ਕੈਨੇਡਾ ਵਿਚ ਰਹਿਣ ਵਾਲੇ ਇਕ ਨੌਜਵਾਨ ਦਾ ਦਾਅਵਾ ਹੈ ਕਿ ਆਪਣੀ ਬੌਡੀ 'ਤੇ ਨੀਲੇ ਰੰਗ ਦੇ ਟੈਟੂ ਕਰਵਾਉਣ ਨਾਲ ਉਸ ਦਾ ਆਤਮ ਵਿਸ਼ਵਾਸ ਪਹਿਲਾਂ ਨਾਲੋਂ ਬਿਹਤਰ ਹੋਇਆ ਹੈ। 26 ਸਾਲ ਦੇ ਇਸ ਨੌਜਵਾਨ ਦਾ ਪੂਰਾ ਸਰੀਰ ਟੈਟੂ ਨਾਲ ਭਰਿਆ ਹੋਇਆ ਹੈ।ਇਹ ਟੈਟੂ ਸਥਾਈ ਇੰਕ ਨਾਲ ਬਣੇ ਹਨ।
ਸਕਾਰਬੋਰੋ ਵਿਚ ਰਹਿਣ ਵਾਲੇ ਡੌਨੀ ਸਨੀਡਰ ਨੇ 3 ਸਾਲ ਪਹਿਲਾਂ ਆਪਣੇ ਸਰੀਰ ਨੂੰ ਸਥਾਈ ਨੀਲੇ ਰੰਗ ਵਿਚ ਰੰਗਣਾ ਸ਼ੁਰੂ ਕੀਤਾ ਸੀ। ਹੁਣ ਤਾਂ ਉਹ ਰੀਅਲ ਲਾਈਫ ਸਮਰਫ (ਬੈਲਜੀਅਨ ਕਾਮਿਕ ਕੈਰੇਕਟਰ ਜਿਹੜੇ ਮਸ਼ਰੂਮ ਦੇ ਘਰਾਂ ਵਿਚ ਰਹਿੰਦੇ ਹਨ) ਲੱਗਦਾ ਹੈ।ਡੌਨੀ ਦਾ ਨੀਲੇ ਰੰਗ ਨਾਲ ਪਿਆਰ 3 ਸਾਲ ਪਹਿਲਾਂ ਸ਼ੁਰੂ ਹੋਇਆ ਸੀ। ਜਦੋਂ ਉਸ ਨੇ ਪਹਿਲੀ ਵਾਰ ਆਪਣੀ ਭੈਣ ਨੂੰ ਪੈਰ 'ਤੇ ਟੈਟੂ ਬਣਾਉਣ ਲਈ ਕਿਹਾ। ਇਹ ਰੰਗ ਆਮ ਨੀਲੇ ਰੰਗ ਜਿਹਾ ਨਹੀਂ ਸਗੋਂ ਚਮਕਦਾਰ ਗਾੜ੍ਹੇ ਅਤੇ ਆਮਸਾਨੀ ਰੰਗ ਦਾ ਮਿਕਸ ਸ਼ੇਡ ਹੈ। ਡੌਨੀ ਨੂੰ ਇਹ ਰੰਗ ਇੰਨਾ ਪਸੰਦ ਆਇਆ ਕਿ ਉਹ ਬਾਅਦ ਵਿਚ ਵੀ ਇਸੇ ਰੰਗ ਨਾਲ ਟੈਟੂ ਕਰਵਾਉਣ ਲੱਗਾ।
ਡੌਨੀ ਨੇ ਦੱਸਿਆ,''ਸਥਾਈ ਨੀਲੇ ਰੰਗ ਦਾ ਟੈਟੂ ਬਣਵਾਉਣ ਦਾ ਕਾਰਨ ਮਨੋਵਿਗਿਆਨਕ ਰਿਹਾ ਕਿਉਂਕਿ ਇਸ ਨੂੰ ਪਹਿਲੀ ਵਾਰ ਕਰਾਉਣ ਦੇ ਬਾਅਦ ਉਸ ਵਿਚ ਇਕ ਅਜੀਬ ਜਿਹਾ ਆਤਮ ਵਿਸ਼ਵਾਸ ਆ ਗਿਆ ਸੀ।ਇਸ ਲਈ ਬਾਅਦ ਵਿਚ ਉਸ ਨੇ ਟੈਟੂ ਕਰਵਾਉਣਾ ਜਾਰੀ ਰੱਖਿਆ ਅਤੇ ਹੁਣ ਉਸ ਦਾ ਪੂਰਾ ਸਰੀਰ ਹੀ ਨੀਲਾ ਹੋ ਗਿਆ ਹੈ।'' ਉਸ ਨੇ ਦੱਸਿਆ,''ਭਾਵੇਂਕਿ ਨੀਲੇ ਰੰਗ ਦੇ ਸਰੀਰ ਦੇ ਨਾਲ ਕਿਸੇ ਕੋਲ ਕੰਮ ਮੰਗਣ ਜਾਣਾ ਥੋੜ੍ਹਾ ਅਜੀਬ ਹੈ ਪਰ ਮੈਂ ਜਿੱਥੇ ਵੀ ਜਾਂਦਾ ਹਾਂ ਉਹਨਾਂ ਨੂੰ ਇਹੀ ਕਰਿੰਦਾ ਹਾਂ ਕਿ ਮੈਂ ਮਿਹਨਤ ਕਰਨ ਵਾਲਾ ਕੈਨੇਡੀਅਨ ਨਾਗਰਿਕ ਹਾਂ ਅਤੇ ਕੋਈ ਵੀ ਕੰਮ ਕਰਨ ਤੋਂ ਪਿੱਛੇ ਨਹੀਂ ਹਟਾਂਗਾ।''
ਡੌਨੀ ਫਿਲਹਾਲ ਗਹਿਣੇ ਤਿਆਰ ਕਰਕੇ ਖੁਦ ਹੀ ਵੇਚਦੇ ਹਨ। ਉਹ ਦੱਸਦੇ ਹਨ,''ਕੁਝ ਲੋਕ ਕਹਿੰਦੇ ਹਨ ਕਿ ਮੈਂ ਬਲੂ ਟੈਟੂ ਕਰਵਾ ਕੇ ਗਲਤ ਕੀਤਾ ਪਰ ਮੈਂ ਭਵਿੱਖ ਨੂੰ ਲੈ ਆਸਵੰਦ ਹਾਂ।ਮੈਨੂੰ ਵਿਸ਼ਵਾਸ ਹੈ ਕਿ ਮੇਰੇ ਨਾਲ ਜੋ ਵੀ ਹੋਵੇਗਾ ਚੰਗਾ ਹੀ ਹੋਵੇਗਾ। ਇਹ ਵੀ ਹੋ ਸਕਦਾ ਹੈ ਕਿ ਮੈਂ ਕਰੋੜਪਤੀ ਬਣ ਜਾਵਾਂ ਜਾਂ ਮੰਗਲ ਗ੍ਰਹਿ 'ਤੇ ਚੱਲਿਆ ਜਾਵਾਂ ਜਾਂ ਫਿਰ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਗਹਿਣੇ ਵੇਚ ਕੇ ਹੀ ਗੁਜਾਰਾ ਕਰਾਂ।'' ਡੌਨੀ ਮੁਤਾਬਕ,''ਆਪਣੇ ਬੌਡੀ ਕਲਰ ਕਾਰਨ ਮੈਨੂੰ ਲੋਕਾਂ ਦੇ ਨਕਰਾਤਮਕ ਸੰਦੇਸ਼ ਸੁਣਨ ਦੀ ਆਦਤ ਹੋ ਗਈ ਹੈ। ਹੁਣ ਮੈਂ ਲੋਕਾਂ ਦੇ ਕੁਝ ਵੀ ਬੋਲਣ ਤੋਂ ਪਹਿਲਾਂ ਸਮਝ ਜਾਂਦਾ ਹਾਂ ਕਿ ਉਹ ਮੈਨੂੰ ਕੀ ਕਹਿਣਾ ਚਾਹੁੰਦੇ ਹਨ।''
ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਸਰਕਾਰ ਵੱਲੋ ਸਿੱਖਾਂ ਦੇ ਨਵੇਂ ਸਾਲ ਨੂੰ ਮਿਲੀ ਮਾਨਤਾ