ਭਾਰਤ ਪਹੁੰਚੇ ''ਸੱਜਣ'' ਦਾ 84 ਦੇ ਦੰਗਿਆਂ ''ਤੇ ਵੱਡਾ ਬਿਆਨ

04/18/2017 3:03:37 PM

ਨਵੀਂ ਦਿੱਲੀ— ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਆਪਣੇ 7 ਦਿਨਾਂ ਦੌਰੇ ''ਤੇ ਕੱਲ੍ਹ ਨਵੀਂ ਦਿੱਲੀ ਪਹੁੰਚੇ। ਭਾਰਤ ਪਹੁੰਚਦੇ ਹੀ ਉਨ੍ਹਾਂ ਨੇ ਸਭ ਤੋਂ ਪਹਿਲਾਂ 1984 ਦੇ ਦੰਗਿਆਂ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਦੰਗੇ ਕਾਫੀ ਭਿਆਨਕ ਅਤੇ ਨਾ-ਭੁੱਲਣਯੋਗ ਹਨ। ਸੱਜਣ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਓਨਟਾਰੀਓ ਦੀ ਵਿਧਾਨ ਸਭਾ ਨੇ 1984 ਦੇ ਦੰਗਿਆਂ ਨੂੰ ''ਸਿੱਖ ਨਸਲਕੁਸ਼ੀ'' ਕਰਾਰ ਦਿੱਤਾ ਹੈ ਅਤੇ ਭਾਰਤ ਸਰਕਾਰ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਹੈ। ਦੂਜੇ ਪਾਸੇ ਕੈਪਟਨ ਅਮਰਿੰਦਰ ਨੇ ਸੱਜਣ ਨੂੰ ਖਾਲਿਸਤਾਨੀ ਸਮਰਥਕ ਦੱਸ ਕੇ ਨਵੇਂ ਵਿਵਾਦ ਨੂੰ ਹਵਾ ਦੇ ਦਿੱਤੀ ਹੈ। 
ਸੱਜਣ ਦਾ ਕਹਿਣਾ ਹੈ ਕਿ ਉਹ ਭਾਰਤ ਅਤੇ ਕੈਨੇਡਾ ਦੇ ਦੋਪੱਖੀ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਭਾਰਤ ਆਏ ਹਨ। ਕੈਪਟਨ ਦੇ ਬਿਆਨ ਵਿਚ ਉਨ੍ਹਾਂ ਨੂੰ ਕੋਈ ਦਿਲਚਸਪੀ ਨਹੀਂ ਹੈ। ਉਹ ਇਕ ਪੰਜਾਬੀ ਹਨ ਅਤੇ ਪੰਜਾਬ ਦੀ ਉਨ੍ਹਾਂ ਦੇ ਦਿਲ ਵਿਚ ਖਾਸ ਥਾਂ ਹੈ। ਉਨ੍ਹਾਂ ਕਿਹਾ ਕਿ ਇੰਡੋ-ਕੈਨੇਡੀਅਨ ਸਿੱਖ ਹੋਣ ''ਤੇ ਉਨ੍ਹਾਂ ਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੀ ਫੌਜ ਦੇ ਸਾਬਕਾ ਮੈਂਬਰ ਅਤੇ ਰੱਖਿਆ ਮੰਤਰੀ ਵਜੋਂ ਉਨ੍ਹਾਂ ਨੇ ਦੁਨੀਆ ਵਿਚ ਕਿਤੇ ਵੀ ਹੋਣ ਵਾਲੀ ਹਿੰਸਾ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਵਿਰੋਧ ਕਰਦੇ ਹਨ।

Kulvinder Mahi

News Editor

Related News