ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ 28,000 ਤੋਂ ਵੱਧ ਗੈਰ-ਕਾਨੂੰਨੀ ਚਾਕੂ ਕੀਤੇ ਜ਼ਬਤ
Thursday, Dec 30, 2021 - 12:13 PM (IST)
 
            
            ਨਿਊਯਾਰਕ (ਰਾਜ ਗੋਗਨਾ): ਬੀਤੇ ਦਿਨ ਕੈਨੇਡਾ ਬਾਰਡਰ ਸਰਵਿਸ ਏਜੰਸੀ (CBSA) ਨੇ ਟਰੱਕ ਦੀ ਚੈਕਿੰਗ ਦੌਰਾਨ ਵੱਡੀ ਗਿਣਤੀ ਵਿਚ ਗੈਰ ਕਾਨੂੰਨੀ ਚਾਕੂ ਬਰਾਮਦ ਕੀਤੇ। ਜਾਣਕਾਰੀ ਮੁਤਾਬਕ ਇਕ ਕਾਰੋਬਾਰੀ ਸਮੂਹ ਇੱਕ ਵਪਾਰਕ ਟਰੱਕ ਦੇ ਰੂਪ ਵਿੱਚ 28,000 ਤੋਂ ਵੱਧ ਦੇ ਕਰੀਬ ਗੈਰ ਕਾਨੂੰਨੀ ਚਾਕੂ ਲਿਜਾ ਰਿਹਾ ਸੀ, ਜਿਸ ਨੂੰ ਕੈਨੇਡਾ ਬਾਰਡਰ ਸਰਵਿਸ ਏਜੰਸੀ (ਸੀਬੀਐਸਏ) ਦੁਆਰਾ ਕੁਈਨਸਟਨ-ਲੇਵਿਸਟਨ ਬਾਰਡਰ ਕਰਾਸਿੰਗ 'ਤੇ ਜ਼ਬਤ ਕਰ ਲਿਆ ਗਿਆ। ਏਜੰਸੀ ਨੇ ਟਰੱਕ ਨੂੰ ਰੋਕ ਕੇ ਜਾਂਚ ਪੜਤਾਲ ਕੀਤੀ ਤੇ ਸਾਰੇ ਦਾ ਸਾਰਾ ਮਾਲ ਜ਼ਬਤ ਕਰ ਲਿਆ।
ਪੜ੍ਹੋ ਇਹ ਅਹਿਮ ਖਬਰ- ਓਮੀਕਰੋਨ ਦਾ ਕਹਿਰ, ਕੈਨੇਡਾ ਦੇ 6 ਸੂਬਿਆਂ 'ਚ ਕੋਰੋਨਾ ਮਾਮਲਿਆਂ 'ਚ ਰਿਕਾਰਡ ਵਾਧਾ
ਜਾਂਚ ਦੌਰਾਨ ਪਤਾ ਚੱਲਿਆ ਕਿ ਇਹ ਚਾਕੂ ਗੈਰ-ਦਸਤਾਵੇਜ਼ੀ ਵਜੋਂ ਲਿਜਾਏ ਜਾ ਰਹੇ ਸਨ, ਜਿੰਨਾਂ ਦੀ ਕੀਮਤ 172,000 ਹਜ਼ਾਰ ਡਾਲਰ ਦੇ ਕਰੀਬ ਸੀ। ਉਹਨਾਂ ਨੂੰ ਸਵਿੱਚਬਲੇਡਾਂ ਵਜੋਂ ਵਿਭਾਗ ਨੇ ਜ਼ਬਤ ਕਰ ਲਿਆ ਹੈ। ਕੈਨੇਡਾ ਬਾਰਡਰ ਸਰਵਿਸ ਏਜੰਸੀ ਮੁਤਾਬਕ ਇਹ 5 ਜਨਵਰੀ, 2018 ਤੋਂ ਬਾਅਦ ਬਰਾਮਦ ਕੀਤਾ ਗਿਆ ਵੱਡੀ ਗਿਣਤੀ ਵਿਚ 28,000 ਹਜ਼ਾਰ ਦੇ ਕਰੀਬ ਗੈਰ ਦਸਤਾਵੇਜ਼ੀ ਸਮਾਨ ਹੈ। ਜ਼ਿਕਰਯੋਗ ਹੈ ਕਿ ਸੀਬੀਐਸਏ ਨੇ ਅਮਰੀਕਾ ਤੋਂ ਕੈਨੇਡਾ ਵਿੱਚ ਆਉਣ ਵਾਲੀਆਂ ਚੀਜ਼ਾਂ ਬਾਰੇ ਨਵੀਆਂ ਪਾਬੰਦੀਆਂ ਜਾਰੀ ਕੀਤੀਆਂ ਹੋਈਆਂ ਹਨ। ਇਹ ਉਹ ਚਾਕੂ ਸਨ, ਜੋ ਗੁੱਟ ਦੇ ਝਟਕੇ ਨਾਲ ਖੋਲ੍ਹੇ ਜਾ ਸਕਦੇ ਹਨ ਅਤੇ ਦੇਸ਼ ਵਿਚ ਵਰਜਿਤ ਹਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            