ਕੈਨੇਡਾ ਨੇ ਬਾਲਗਾਂ ਲਈ ਫਾਈਜ਼ਰ ਕੋਵਿਡ ਵੈਕਸੀਨ ਬੂਸਟਰ ਨੂੰ ਦਿੱਤੀ ਮਨਜ਼ੂਰੀ
Wednesday, Nov 10, 2021 - 03:13 PM (IST)
ਟੋਰਾਂਟੋ (ਬਿਊਰੋ): ਕੈਨੇਡਾ ਨੇ ਮੰਗਲਵਾਰ ਨੂੰ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਕੋਵਿਡ ਵੈਕਸੀਨ ਦੀ ਬੂਸਟਰ ਡੋਜ਼ ਦੀ ਵਰਤੋਂ ਨੂੰ ਮਨਜ਼ੂਰੀ ਦਿੱਤੀ, ਜੋ ਕਿ Pfizer ਅਤੇ BioNTech ਦੁਆਰਾ ਸਹਿ-ਵਿਕਸਿਤ ਕੀਤੀ ਗਈ ਹੈ। ਕੈਨੇਡੀਅਨ ਸਿਹਤ ਅਧਿਕਾਰੀਆਂ ਦੇ ਫ਼ੈਸਲੇ ਨਾਲ ਫਾਈਜ਼ਰ//ਬਾਇਓਨਟੈਕ ਬੂਸਟਰ ਦੀ ਅਰਜ਼ੀ ਕੈਨੇਡਾ ਵਿੱਚ ਕਲੀਅਰੈਂਸ ਹਾਸਲ ਵਾਲੀ ਸਭ ਤੋਂ ਪਹਿਲੀ ਅਰਜ਼ੀ ਬਣ ਗਈ ਹੈ।
ਹੈਲਥ ਕੈਨੇਡਾ ਮੁਤਾਬਕ ਬੂਸਟਰ ਉਹਨਾਂ ਲੋਕਾਂ ਨੂੰ ਦਿੱਤੀ ਜਾ ਸਕਦੀ ਹੈ ਜਿਨ੍ਹਾਂ ਨੇ ਘੱਟੋ-ਘੱਟ ਛੇ ਮਹੀਨੇ ਪਹਿਲਾਂ ਦੋ ਖੁਰਾਕਾਂ ਲਗਵਾਈਆਂ ਹੋਣ। ਹੈਲਥ ਕੈਨੇਡਾ ਨੇ ਇਕ ਟਵੀਟ ਵਿਚ ਕਿਹਾ,“ਬੂਸਟਰ ਡੋਜ਼ ਲੋਕਾਂ ਦੀ ਪ੍ਰਤੀਰੋਧਕ ਸ਼ਕਤੀ ਨੂੰ ਲੰਬੇ ਸਮੇਂ ਤੱਕ ਬਣਾਈ ਰੱਖਣ ਵਿੱਚ ਮਦਦ ਕਰਨ ਲਈ ਤਿਆਰ ਕੀਤੀਆਂ ਗਈਆਂ ਹਨ। ਹੈਲਥ ਕੈਨੇਡਾ ਨੇ ਸਬੂਤਾਂ ਦੀ ਪੂਰੀ, ਸੁਤੰਤਰ ਸਮੀਖਿਆ ਤੋਂ ਬਾਅਦ ਬੂਸਟਰ ਖੁਰਾਕ ਨੂੰ ਅਧਿਕਾਰਤ ਕੀਤਾ।” ਪਿਛਲੇ ਮਹੀਨੇ ਟੀਕਾਕਰਨ 'ਤੇ ਰਾਸ਼ਟਰੀ ਸਲਾਹਕਾਰ ਕਮੇਟੀ (NACI) ਨੇ ਸਿਫ਼ਾਰਿਸ਼ ਕੀਤੀ ਸੀ ਕਿ ਇੱਕ ਕੋਵਿਡ ਵੈਕਸੀਨ ਬੂਸਟਰ ਉਨ੍ਹਾਂ ਲੋਕਾਂ ਨੂੰ ਦਿੱਤੀ ਜਾਵੇ ਜੋ ਜੋਖਮ ਵਿੱਚ ਹਨ, ਜਿਨ੍ਹਾਂ ਵਿੱਚ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਵੀ ਸ਼ਾਮਲ ਹਨ, ਜਦਕਿ ਇਹ ਵੀ ਕਿਹਾ ਗਿਆ ਹੈ ਕਿ ਇਹ ਉਨ੍ਹਾਂ ਲੋਕਾਂ ਨੂੰ ਦਿੱਤੀ ਜਾਵੇ ਜਿਨ੍ਹਾਂ ਨੇ ਐਸਟਰਾਜ਼ੈਨੇਕਾ ਦੀਆਂ ਦੋ ਖੁਰਾਕਾਂ ਲਗਵਾਈਆਂ ਹੋਣ।
ਪੜ੍ਹੋ ਇਹ ਅਹਿਮ ਖਬਰ - ਕੀ NRI ਨੂੰ Aadhaar card ਬਣਾਉਣਾ ਚਾਹੀਦਾ ਹੈ ਜਾਂ ਨਹੀਂ? ਜਾਣਨ ਲਈ ਵੇਖੋ ਇਹ ਵੀਡੀਓ
ਹੈਲਥ ਕੈਨੇਡਾ ਵੱਲੋਂ ਇਹ ਐਲਾਨ ਦੇਸ਼ ਵਿੱਚ ਕੋਵਿਡ ਸੰਕਰਮਣ ਵਿੱਚ ਮਾਮੂਲੀ ਵਾਧਾ ਦਰਜ ਕੀਤੇ ਜਾਣ ਤੋਂ ਬਾਅਦ ਆਇਆ ਹੈ। ਚੀਫ਼ ਪਬਲਿਕ ਹੈਲਥ ਅਫ਼ਸਰ ਡਾਕਟਰ ਥੇਰੇਸਾ ਟੈਮ ਨੇ ਟਵੀਟ ਕੀਤਾ ਕਿ ਰਾਸ਼ਟਰੀ ਪੱਧਰ 'ਤੇ ਮਾਮਲਿਆਂ ਵਿੱਚ "ਮਾਮੂਲੀ ਵਾਧਾ" ਸੀ, ਪਿਛਲੇ ਹਫ਼ਤੇ ਦੇ ਮੁਕਾਬਲੇ ਰੋਜ਼ਾਨਾ ਕੇਸਾਂ ਦੀ ਸੱਤ ਦਿਨਾਂ ਔਸਤ 4% ਸੀ। ਟੈਮ ਨੇ ਕਿਹਾ, "ਹਾਲਾਂਕਿ ਇਹ ਅਚਾਨਕ ਨਹੀਂ ਕਿਉਂਕਿ ਹੋਰ ਗਤੀਵਿਧੀਆਂ ਘਰ ਦੇ ਅੰਦਰ ਚਲਦੀਆਂ ਹਨ।" ਕੈਨੇਡਾ ਵਿੱਚ ਮੰਗਲਵਾਰ ਨੂੰ 2,380 ਕੋਵਿਡ ਮਾਮਲੇ ਸਾਹਮਣੇ ਆਏ, ਜਿਸ ਨਾਲ ਕੁੱਲ ਮਾਮਲੇ 1737,389 ਹੋ ਗਏ। ਇਸ ਦੇ ਨਾਲ ਹੀ 24 ਮੌਤਾਂ ਵੀ ਦਰਜ ਕੀਤੀਆਂ ਗਈਆਂ, ਜਿਸ ਨਾਲ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 29,217 ਹੋ ਗਈ। ਕੋਵਿਡ ਟੀਕਾਕਰਨ ਲਈ ਯੋਗ ਵਿਅਕਤੀਆਂ ਵਿੱਚੋਂ 84% (12 ਸਾਲ ਅਤੇ ਇਸ ਤੋਂ ਵੱਧ ਉਮਰ ਦੇ) ਦਾ ਪੂਰੀ ਤਰ੍ਹਾਂ ਟੀਕਾਕਰਨ ਹੋ ਚੁੱਕਾ ਹੈ, ਜੋ ਕਿ ਕੁੱਲ ਆਬਾਦੀ ਦਾ 74% ਹਨ।
ਨੋਟ- ਕੋਰੋਨਾ ਤੋਂ ਸੁਰੱਖਿਆ ਲਈ ਕੈਨੇਡਾ ਸਰਕਾਰ ਨੇ ਲਿਆ ਅਹਿਮ ਫ਼ੈਸਲਾ, ਖ਼ਬਰ 'ਤੇ ਕੁਮੈਂਟ ਕਰ ਦਿਓ ਰਾਏ।