ਕੈਨੇਡਾ : ਗਾਹਕਾਂ ਨਾਲ ਧੋਖਾਧੜੀ ਦੇ ਦੋਸ਼ ਹੇਠ ਵਕੀਲ ਸ਼ਾਹਿਦ ਮਲਿਕ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ

Monday, Jan 17, 2022 - 10:34 AM (IST)

ਕੈਨੇਡਾ : ਗਾਹਕਾਂ ਨਾਲ ਧੋਖਾਧੜੀ ਦੇ ਦੋਸ਼ ਹੇਠ ਵਕੀਲ ਸ਼ਾਹਿਦ ਮਲਿਕ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ

ਨਿਊਯਾਰਕ/ਓਂਟਾਰੀਓ (ਰਾਜ ਗੋਗਨਾ): ਕੈਨੇਡਾ ਦੀ ਓਂਟਾਰੀਓ ਰਿਜ਼ਨਲ ਪੀਲ ਪੁਲਸ ਦੇ ਧੋਖਾਧੜੀ ਬਿਊਰੋ ਦੇ ਜਾਂਚਕਰਤਾਵਾਂ ਨੇ ਬਰੈਂਪਟਨ (ਕੈਨੇਡਾ) ਵਾਸੀ 41 ਸਾਲਾ ਇਕ ਵਕੀਲ, ਜਿਸ ਦਾ ਨਾਂ ਸ਼ਾਹਿਦ ਮਲਿਕ ਹੈ, ਦੇ ਵਿਰੁੱਧ ਕਾਰਵਾਈ ਕੀਤੀ ਹੈ। ਇਸ ਮਗਰੋਂ ਅਦਾਲਤ ਨੇ ਉਸ ਖ਼ਿਲਾਫ਼ ਗ੍ਰਿਫ਼ਤਾਰੀ ਲਈ ਵਾਰੰਟ ਜਾਰੀ ਕੀਤਾ ਹੈ, ਜਿਸ ਨੇ ਕਥਿਤ ਤੌਰ 'ਤੇ ਰੀਅਲ ਅਸਟੇਟ ਲੈਣ-ਦੇਣ ਨਾਲ ਸਬੰਧਤ ਕਈ ਗਾਹਕਾਂ ਨਾਲ ਧੋਖਾਧੜੀ ਕੀਤੀ ਹੈ, ਜਿਸ ਦੇ ਨਤੀਜੇ ਵਜੋਂ ਉਸਦੇ ਗਾਹਕਾਂ ਦਾ 7.5 ਮਿਲੀਅਨ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਉੱਦਮੀਆਂ ਨੇ ਕੈਨੇਡੀਅਨ ਹਿੰਦੂ ਚੈਂਬਰ ਆਫ਼ ਕਾਮਰਸ ਦੀ ਕੀਤੀ ਸਥਾਪਨਾ, PM ਟਰੂਡੋ ਨੇ ਦਿੱਤੀ ਵਧਾਈ

ਜੂਨ ਅਤੇ ਦਸੰਬਰ 2021 ਦੇ ਵਿਚਕਾਰ ਬਹੁਤ ਸਾਰੇ ਪੀੜਤਾਂ ਨੇ 41 ਸਾਲਾ ਸ਼ਾਹਿਦ ਮਲਿਕ ਦੀਆਂ ਸੇਵਾਵਾਂ ਜੋਕਿ ਮਿਸੀਸਾਗਾ ਵਿਖੇ ਸਥਿਤ ਸ਼ਾਹਿਦ ਮਲਿਕ ਲਾਅ ਆਫਿਸ ਦਾ ਮਾਲਕ ਹੈ ਤੋਂ ਲਈਆਂ ਸਨ।  ਦੋਸ਼ ਹੈ ਕਿ ਸ਼ਾਹਿਦ ਮਲਿਕ ਨੇ ਪੀੜਤਾਂ ਤੋਂ ਰੀਅਲ ਅਸਟੇਟ ਨਾਲ ਸਬੰਧਤ ਆਉਟਸਟੈਂਡਿਗ ਮਾਰਗੇਜ਼ ਦੇ ਭੁਗਤਾਨ ਲਈ 7.5 ਮਿਲੀਅਨ ਡਾਲਰ ਤੋਂ ਵੱਧ ਡਾਲਰ ਪ੍ਰਾਪਤ ਕੀਤੇ ਸਨ ਪਰ ਅੱਗੇ ਇਹ ਰਕਮ ਆਉਟਸਟੈੰਡਿਗ ਮਾਰਗੇਜ਼ ਦੇ ਭੁਗਤਾਨ ਲਈ ਨਹੀਂ ਭੇਜੀ ਗਈ।


author

Vandana

Content Editor

Related News