ਦਿੱਲੀ ਤੋਂ ਕੈਨੇਡਾ ਦੀ ਉਡਾਣ ਹੋਈ 1.10 ਲੱਖ ਰੁਪਏ!

08/23/2019 2:54:44 PM

ਟੋਰਾਂਟੋ (ਏਜੰਸੀ)— ਇਸ ਮਹੀਨੇ ਦਿੱਲੀ ਤੋਂ ਵੈਨਕੂਵਰ ਜਾਂ ਟੋਰਾਂਟੋ ਲਈ ਉਡਾਣ ਭਰਨਾ ਤੁਹਾਡੀ ਜੇਬ 'ਤੇ ਭਾਰੀ ਪੈ ਸਕਦਾ ਹੈ। ਮਤਲਬ ਇਹ ਸਧਾਰਨ ਕੀਮਤ ਨਾਲੋਂ ਲੱਗਭਗ ਦੁੱਗਣਾ ਹੋ ਸਕਦਾ ਹੈ। ਇਕ ਪਾਸੇ ਹਵਾਈ ਟਿਕਟ, ਜਿਸ ਦੀ ਔਸਤ ਲਾਗਤ 60,000-70,000 ਰੁਪਏ ਹੈ, ਇਸ ਸਮੇਂ 1.10 ਲੱਖ ਰੁਪਏ ਤੋਂ ਵੱਧ ਵਿਚ ਵਿਕ ਰਹੀ ਹੈ। ਟਿਕਟ ਏਜੰਟ ਆਸਮਾਨ ਛੂਹੰਦੀਆਂ ਕੀਮਤਾਂ ਦਾ ਕਾਰਨ ਕੈਨੇਡਾ ਵਿਚ ਵਿਦਿਆਰਥੀਆਂ ਵੱਲੋਂ ਗ੍ਰੈਜੁਏਟ ਅਤੇ ਪੋਸਟ ਗ੍ਰੈਜੁਏਟ ਕੋਰਸਾਂ ਦੀ ਚੋਣ ਕਰਨ ਤੋਂ ਇਲਾਵਾ, ਜੈੱਟ ਏਅਰਵੇਜ਼ ਅਤੇ ਏਸ਼ੀਆਨਾ ਦੀਆਂ ਫਲਾਈਟਾਂ ਨੂੰ ਮੁਅੱਤਲ ਕਰਨ ਅਤੇ ਪਾਕਿਸਤਾਨ ਵੱਲੋਂ ਹਵਾਈ ਕੋਰੀਡੋਰ ਬੰਦ ਕਰਨਾ ਦੱਸ ਰਹੇ ਹਨ। 

ਕੈਨੇਡੀਅਨ ਕਾਲਜ ਅਤੇ ਯੂਨੀਵਰਸਿਟੀਆਂ ਦਾਖਲੇ ਲਈ ਤਿੰਨ ਕਾਰਕ ਦੱਸਦੀਆਂ ਹਨ, ਜਿਨ੍ਹਾਂ ਵਿਚ ਪਤਝੜ ਜਾਂ ਸਤੰਬਰ ਮਹੀਨੇ ਦੀ ਸ਼ੁਰੂਆਤ ਹੈ। ਭਾਰਤੀ ਵਿਦਿਆਰਥੀਆਂ ਵਿਚ ਸਭ ਤੋਂ ਵੱਧ ਲੋਕਪ੍ਰਿਅ ਸੀਜ਼ਨ ਸਰਦੀ ਦਾ ਮੌਸਮ (ਜਨਵਰੀ ਦੇ ਸ਼ੁਰੂ ਵਿਚ) ਹੈ ਅਤੇ ਗਰਮੀਆਂ ਵਿਚ ਆਮਤੌਰ 'ਤੇ ਅਪ੍ਰੈਲ ਅਤੇ ਮਈ ਦੇ ਨੇੜੇ ਸ਼ੁਰੂ ਹੋਣ ਵਾਲਾ ਮੌਸਮ ਹੈ। ਸਤੰਬਰ ਵਿਚ ਦਾਖਲੇ ਲਈ ਬਹੁਤ ਸਾਰੇ ਇੰਸਟੀਚਿਊਟ ਸ਼ਾਮਲ ਹੁੰਦੇ ਹਨ, ਜੋ ਸਾਰੇ ਕੋਰਸਾਂ ਵਿਚ ਸਭ ਤੋਂ ਵੱਧ ਸੀਟਾਂ ਦੀ ਪੇਸ਼ਕਸ਼ ਕਰਦੇ ਹਨ, ਦੂਜੇ ਦੋ ਦੇ ਮੁਕਾਬਲੇ ਵਿਚ ਕੈਨੇਡਾ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀ ਪੜ੍ਹਨ ਲਈ ਆਉਂਦੇ ਹਨ। 

ਆਈ.ਵੀ. ਹੌਲੀਡੇਜ਼ ਦੇ ਸੀ.ਈ.ਓ.ਗਗਨ ਸੱਚਦੇਵਾ ਨੇ ਦੱਸਿਆ,''ਭਾਰਤੀ ਵਿਦਿਆਰਥੀ ਉੱਚ ਸਿੱਖਿਆ ਹਾਸਲ ਕਰਨ ਲਈ ਕੈਨੇਡਾ ਜਾ ਰਹੇ ਹਨ, ਜਿਸ ਨੇ ਜੁਲਾਈ ਅਤੇ ਅਗਸਤ ਵਿਚ ਹਵਾਈ ਕਿਰਾਏ ਵਿਚ ਵਾਧਾ ਕੀਤਾ ਹੈ। ਇਸ ਸਾਲ ਦਾ ਕਿਰਾਇਆ ਪਿਛਲੇ ਸਾਲ ਦੇ ਇਸ ਸਮੇਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ ਕਿਉਂਕਿ ਵਿਦਿਆਰਥੀਆਂ ਦੀ ਆਵਾਜਾਈ ਵਿਚ ਵਾਧਾ ਹੋਇਆ ਹੈ ਅਤੇ ਜੈੱਟ ਏਅਰਵੇਜ਼ ਦੀਆਂ ਉਡਾਣਾਂ ਮੁਅੱਤਲ ਹੋਈਆਂ ਹਨ।'' ਅੰਕੜਿਆਂ ਮੁਤਾਬਕ ਕੈਨੇਡਾ ਦੇ ਅੰਤਰਰਾਸ਼ਟਰੀ ਸਿੱਖਿਆ ਖੇਤਰ ਵਿਚ ਭਾਰਤੀਆਂ ਦੀ ਗਿਣਤੀ ਜ਼ਿਆਦਾ ਹੈ। ਸਾਲ 2018 ਵਿਚ ਭਾਰਤੀ ਵਿਦਿਆਰਥੀਅ ਦੀ ਗਿਣਤੀ ਵਿਚ 40 ਫੀਸਦੀ ਵਾਧਾ ਹੋਇਆ ਹੈ। ਕੈਨੇਡਾ ਦੇ ਹਾਈ ਕਮਿਸ਼ਨ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 2018 ਵਿਚ 1.72 ਲੱਖ ਭਾਰਤੀ ਵਿਦਿਆਰਥੀਆਂ ਨੇ ਚੀਨ ਦੇ 1.42 ਲੱਖ ਦੀ ਤੁਲਨਾ ਵਿਚ ਕੈਨੇਡਾ ਵਿਚ ਅਧਿਐਨ ਕਰਨ ਦੀ ਇਜਾਜ਼ਤ ਪਾਈ।

WWICS ਗਰੁੱਪ ਦੇ ਡਿਪਟੀ ਜਨਰਲ ਮੈਨੇਡਰ ਰਵਿੰਦਰਜੀਤ ਕੌਰ ਨੇ ਕਿਹਾ,''ਭਾਰਤੀ ਵਿਦਿਆਰਥੀਆਂ ਵੱਲੋਂ ਅਧਿਐਨ ਲਈ ਕੈਨੇਡਾ ਹਮੇਸ਼ਾ ਹੀ ਪਹਿਲੀ ਪਸੰਦ ਰਿਹਾ ਹੈ। ਖਾਸ ਕਰ ਕੇ ਜੂਨ 2019 ਵਿਚ SDS (Study Direct Stream) ਵੀਜ਼ਾ ਪ੍ਰੋਗਰਾਮ ਦੀ ਸ਼ੁਰੂਆਤ ਦੇ ਨਾਲ, ਕੈਨੇਡਾ ਲਈ ਵਿਦਿਆਰਥੀਆਂ ਵੀਜ਼ਾ ਦੀ ਐਪਲੀਕੇਸ਼ਨ ਦੇਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿਚ ਮਹੱਵਤਪੂਰਣ ਵਾਧਾ ਹੋਇਆ ਹੈ।''


Vandana

Content Editor

Related News