ਕੈਨੇਡਾ 'ਚ ਆਏ ਤੂਫਾਨ ਨੇ ਲਈ 2 ਦੀ ਜਾਨ, 4 ਲੱਖ ਲੋਕ ਹੋਏ ਬੇਘਰ

11/03/2019 8:43:03 AM

ਓਟਾਵਾ—ਕੈਨੇਡਾ 'ਚ ਆਏ ਤੂਫਾਨ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਅਤੇ 4 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਆਪਣੇ ਘਰਾਂ ਨੂੰ ਛੱਡਣਾ ਪਿਆ ਹੈ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ। ਸਥਾਨਕ ਮੀਡੀਆ ਮੁਤਾਬਕ ਸ਼ਨੀਵਾਰ ਨੂੰ ਕੈਨੇਡਾ ਦੇ ਕਿਊਬੇਕ ਪ੍ਰਾਂਤ 'ਚ 100 ਕਿਲੋਮੀਟਰ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਨਾਲ ਬਿਜਲੀ ਦੇ ਖੰਭੇ ਅਤੇ ਦਰਖਤ ਡਿੱਗ ਗਏ ਹਨ ਅਤੇ ਇਥੇ 50 ਤੋਂ 70 ਮਿਮੀ ਬਾਰਿਸ਼ ਹੋਈ ਹੈ, ਜਿਸ 'ਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ 4 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਆਪਣਾ ਘਰ ਛੱਡਣ ਲਈ ਮਜ਼ਬੂਰ ਹੋਣਾ ਪਿਆ। ਤੂਫਾਨ ਅਤੇ ਬਾਰਿਸ਼ ਦੇ ਕਾਰਨ 30 ਸੜਕਾਂ 'ਤੇ ਪਾਣੀ ਭਰ ਗਿਆ ਹੈ ਅਤੇ 2500 ਦਰਖਤ ਡਿੱਗ ਗਏ ਅਤੇ ਪੂਰੇ ਪ੍ਰਾਂਤ 'ਚ 250 ਬਿਜਲੀ ਦੇ ਖੰਭੇ ਟੁੱਟ ਗਏ ਹਨ।

PunjabKesari

ਉਨ੍ਹਾਂ ਨੇ ਕਿਹਾ ਕਿ ਇਕ ਹਜ਼ਾਰ ਤੋਂ ਜ਼ਿਆਦਾ ਕਰਮਚਾਰੀ ਬਿਜਲੀ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਮਰੀਕਾ ਦੇ ਡੇਟਰਾਇਟ ਸ਼ਹਿਰ ਦੇ 40 ਕਰਮਚਾਰੀਆਂ ਨੇ ਮਦਦ ਦੀ ਪੇਸ਼ਕਸ਼ ਕੀਤੀ ਹੈ। ਕਿਊਬੇਕ ਪ੍ਰਾਂਤ ਦੇ ਮੁੱਖ ਫ੍ਰੇਂਕੋਇਸ ਲੇਗੌਲਟ ਨੇ ਕਿਹਾ ਕਿ ਜ਼ਿਆਦਾਤਰ ਲੋਕਾਂ ਨੂੰ ਬਿਜਲੀ ਬਹਾਲੀ ਦੇ ਇਕ ਹਫਤੇ ਦਾ ਸਮਾਂ ਲੱਗੇਗਾ। ਪਰ ਕੁਝ ਲੋਕਾਂ ਨੂੰ ਆਉਣ ਵਾਲੇ ਅਤੇ ਕੁਝ ਦਿਨ ਹਨ੍ਹੇਰੇ 'ਚ ਰਹਿਣਾ ਪੈ ਸਕਦਾ ਹੈ।


Aarti dhillon

Content Editor

Related News