ਕੈਨੇਡਾ, ਅਮਰੀਕਾ ਤੇ ਬਿ੍ਰਟੇਨ ਨੇ ਰੂਸ ''ਤੇ ਲਾਇਆ ਕੋਰੋਨਾ ਵੈਕਸੀਨ ਦੀ ਜਾਣਕਾਰੀ ਚੋਰੀ ਕਰਨ ਦਾ ਦੋਸ਼

Friday, Jul 17, 2020 - 12:43 AM (IST)

ਕੈਨੇਡਾ, ਅਮਰੀਕਾ ਤੇ ਬਿ੍ਰਟੇਨ ਨੇ ਰੂਸ ''ਤੇ ਲਾਇਆ ਕੋਰੋਨਾ ਵੈਕਸੀਨ ਦੀ ਜਾਣਕਾਰੀ ਚੋਰੀ ਕਰਨ ਦਾ ਦੋਸ਼

ਲੰਡਨ - ਕੈਨੇਡਾ, ਅਮਰੀਕਾ ਅਤੇ ਬਿ੍ਰਟੇਨ ਨੇ ਦੋਸ਼ ਲਾਇਆ ਹੈ ਕਿ ਰੂਸ ਕੋਵਿਡ-19 ਦਾ ਟੀਕਾ ਵਿਕਸਤ ਕਰਨ ਵਿਚ ਲੱਗੇ ਖੋਜਕਾਰਾਂ ਤੋਂ ਇਸ ਬਾਰੇ ਵਿਚ ਵਿਚ ਜਾਣਕਾਰੀ ਚੋਰੀ ਕਰਨ ਦਾ ਯਤਨ ਕਰ ਰਿਹਾ ਹੈ। 3 ਦੇਸ਼ਾਂ ਨੇ ਵੀਰਵਾਰ ਨੂੰ ਦੋਸ਼ ਲਾਇਆ ਕਿ ਹੈਕਿੰਗ ਕਰਨ ਵਾਲਾ ਸਮੂਹ 'ਏ. ਪੀ. ਟੀ. 29' ਕੋਰੋਨਾਵਾਇਰਸ ਦੇ ਟੀਕੇ ਨੂੰ ਵਿਕਸਤ ਕਰਨ ਵਿਚ ਲੱਗੇ ਅਕਾਦਮਿਕ ਅਤੇ ਮੈਡੀਕਲ ਖੋਜ ਸੰਸਥਾਵਾਂ ਵਿਚ ਹੈਕਿੰਗ ਕਰ ਰਿਹਾ ਹੈ ਨਾਲ ਹੀ ਆਖਿਆ ਕਿ ਕੋਜ਼ੀ ਬੀਅਰ ਨਾਂ ਤੋਂ ਵੀ ਪਛਾਣਿਆਂ ਜਾਣ ਵਾਲਾ ਇਹ ਸਮੂਹ ਰੂਸ ਦੀ ਖੁਫੀਆ ਸੇਵਾ ਦਾ ਹਿੱਸਾ ਹੈ।

ਖੁਫੀਆ ਅਧਿਕਾਰੀ ਲਗਾਤਾਰ ਹੋ ਰਹੀ ਇਸ ਸੇਂਧ ਨੂੰ ਬੌਧਿਕ ਜਾਇਦਾਦ ਦੀ ਚੋਰੀ ਦੇ ਤੌਰ 'ਤੇ ਦੇਖ ਰਹੇ ਹਨ। ਉਹ ਇਸ ਨੂੰ ਟੀਕੇ ਦੀ ਖੋਜ ਵਿਚ ਸਿਰਫ ਰੁਕਾਵਟ ਨਹੀਂ ਮੰਨਦੇ ਹਨ। ਬਿ੍ਰਟੇਨ ਦੇ ਰਾਸ਼ਟਰੀ ਸਾਈਬਰ ਸੁਰੱਖਿਆ ਕੇਂਦਰ ਨੇ ਇਸ ਸਬੰਧੀ ਐਲਾਨ ਕੀਤਾ, ਜਿਸ ਨੇ ਅਮਰੀਕਾ ਅਤੇ ਕੈਨੇਡਾ ਦੇ ਵਿਭਾਗਾਂ ਦੇ ਨਾਲ ਤਾਲਮੇਲ ਸਥਾਪਿਤ ਕੀਤਾ ਸੀ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਕੋਈ ਸੂਚਨਾ ਅਸਲ ਵਿਚ ਚੋਰੀ ਕੀਤੀ ਗਈ ਪਰ ਰਾਸ਼ਟਰੀ ਸਾਈਬਰ ਸੁਰੱਖਿਆ ਕੇਂਦਰ ਨੇ ਕਿਹਾ ਕਿ ਮੰਨਿਆ ਜਾਂਦਾ ਹੈ ਕਿ ਕਿਸੇ ਵੀ ਵਿਅਕਤੀਗਤ ਖੁਫੀਆ ਜਾਣਕਾਰੀ ਦੇ ਨਾਲ ਸਮਝੌਤਾ ਨਹੀਂ ਕੀਤਾ ਗਿਆ। ਵਾਸ਼ਿੰਗਟਨ ਦੇ ਕੋਜ਼ੀ ਬੀਅਰ ਹੈਕਿੰਗ ਸਮੂਹ ਦੇ ਬਾਰੇ ਵਿਚ ਪਛਾਣ ਕੀਤੀ ਸੀ ਕਿ ਇਹ ਕਥਿਤ ਤੌਰ 'ਤੇ ਰੂਸੀ ਸਰਕਾਰ ਨਾਲ ਸਬੰਧਿਤ 2 ਹੈਕਿੰਗ ਸਮੂਹ ਵਿਚੋਂ ਇਕ ਹੈ। ਇਸ ਨੇ ਡੈਮੋਕ੍ਰੇਟਿਕ ਨੈਸ਼ਨਲ ਕਮੇਟੀ ਦੇ ਕੰਪਿਊਟਰ ਨੈੱਟਵਰਕ ਵਿਚ ਸੇਂਧ ਕੀਤੀ ਸੀ ਅਤੇ 2016 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਈ-ਮੇਲ ਚੋਰੀ ਕੀਤੀਆਂ ਸਨ।


author

Khushdeep Jassi

Content Editor

Related News