ਕੈਨੇਡਾ : ਸਕੇ ਭਰਾ ਨੂੰ ਕਤਲ ਕਰਨ ਦੇ ਦੋਸ਼ ਹੇਠ ਸੰਦੀਪ ਜੱਸਲ ਨੂੰ ਉਮਰ ਕੈਦ ਦੀ ਸਜ਼ਾ

Sunday, Jan 23, 2022 - 11:34 AM (IST)

ਕੈਨੇਡਾ : ਸਕੇ ਭਰਾ ਨੂੰ ਕਤਲ ਕਰਨ ਦੇ ਦੋਸ਼ ਹੇਠ ਸੰਦੀਪ ਜੱਸਲ ਨੂੰ ਉਮਰ ਕੈਦ ਦੀ ਸਜ਼ਾ

ਨਿਊਯਾਰਕ/ਓਂਟਾਰੀੳ (ਰਾਜ ਗੋਗਨਾ): ਕੈਨੇਡਾ ਵਿਚ ਰਹਿੰਦੇ ਪੰਜਾਬੀ ਮੂਲ ਦੇ ਸੰਦੀਪ ਕੁਮਾਰ ਜੱਸਲ (30) ਨੂੰ ਅਦਾਲਤ ਨੇ ਬੀਤੇ ਦਿਨ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ ਨਾਲ ਹੀ ਉਸ ਨੂੰ 10 ਸਾਲ ਤੱਕ ਪੈਰੋਲ ਨਾ ਮਿਲਣ ਦਾ ਹੁਕਮ ਵੀ ਸੁਣਾਇਆ ਹੈ।ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਅਦਾਲਤ ਨੇ ਇਹ ਸਜ਼ਾ ਕੈਨੇਡਾ ਦੇ ਓਂਟਾਰੀੳ ਦੇ ਸ਼ਹਿਰ ਕੈਂਬਰਿਜ ਦੇ ਲਿੰਡਨ ਡਰਾਈਵ ਵਿਚ ਲੰਘੀ 16 ਸਤੰਬਰ ਸੰਨ 2020 ਨੂੰ ਆਪਣੇ ਸਕੇ ਭਰਾ ਅਜੈ ਕੁਮਾਰ ਜੱਸਲ (26) ਦਾ 97 ਵਾਰ ਚਾਕੂ ਮਾਰ ਕੇ ਕਤਲ ਕਰਨ ਦੇ ਦੋਸ਼ ਹੇਠ ਉਸ ਦੇ ਵੱਡੇ ਭਰਾ ਸੰਦੀਪ ਕੁਮਾਰ ਜੱਸਲ (30) ਨੂੰ ਸੁਣਾਈ। 

ਪੜ੍ਹੋ ਇਹ ਅਹਿਮ ਖ਼ਬਰ- ਓਮੀਕਰੋਨ ਦਾ ਕਹਿਰ: ਕੈਨੇਡਾ 'ਚ ਕੋਵਿਡ-19 ਦੇ ਮਾਮਲੇ 29 ਲੱਖ ਤੋਂ ਪਾਰ

ਅਦਾਲਤ ਨੇ ਕਿਹਾ ਕਿ ਸਜ਼ਾ ਪੂਰੀ ਹੋਣ ਤੋਂ ਬਾਅਦ ਦੋਸ਼ੀ ਸੰਦੀਪ ਕੁਮਾਰ ਜੱਸਲ ਨੂੰ ਡਿਪੋਰਟ ਕਰਕੇ ਭਾਰਤ ਭੇਜ ਦਿੱਤਾ ਜਾਵੇਗਾ। ਇੱਥੇ ਦੱਸਣਯੋਗ ਹੈ ਕਿ ਦੋਵੇਂ ਭਰਾ ਇੱਥੇ ਅੰਤਰ-ਰਾਸ਼ਟਰੀ ਵਿਦਿਆਰਥੀ ਦੇ ਵਜੋਂ ਕੈਨੇਡਾ ਆਏ ਸਨ। ਰਾਤ ਨੂੰ ਘਰ ਵਿਚ ਕਤਲ ਦੇ ਸਮੇਂ ਮ੍ਰਿਤਕ ਅਜੈ ਕੁਮਾਰ ਜੱਸਲ ਦੇ ਚਾਰ ਦੋਸਤ ਵੀ ਉੱਥੇ ਮੌਜੂਦ ਸਨ। ਲੰਘੇ ਵੀਰਵਾਰ ਨੂੰ ਇਸ ਕਤਲ ਦੇ ਮਾਮਲੇ ਵਿਚ ਦੋਸ਼ੀ ਸੰਦੀਪ ਕੁਮਾਰ ਜੱਸਲ ਨੇ ਅਦਾਲਤ ਵਿਚ ਆਪਣਾ ਜੁਰਮ ਕਬੂਲ ਕਰ ਲਿਆ ਸੀ। ਅਜੈ ਕੁਮਾਰ ਜੱਸਲ ਅਤੇ ਸੰਦੀਪ ਕੁਮਾਰ ਜੱਸਲ ਕੈਨੇਡਾ ਦੇ ਕੈਨੇਸਟੋਗਾ ਕਾਲਜ ਦੇ ਦੋਵੇਂ ਭਰਾ ਵਿਦਿਆਰਥੀ ਸਨ ਤੇ ਦੋਵੇਂ ਭਰਾ ਇੱਕ ਚੰਗਾ ਭਵਿੱਖ ਬਣਾਉਣ ਲਈ ਭਾਰਤ ਤੋਂ ਕੈਨੇਡਾ ਆਏ ਸਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News