ਕੈਨੇਡਾ ਦੀ ਮਹਿਲਾ ਫੁੱਟਬਾਲ ਟੀਮ ਅਪ੍ਰੈਲ ਮਹੀਨੇ ਬ੍ਰਾਜ਼ੀਲ ''ਚ ਖੇਡੇਗੀ ਕੌਮਾਂਤਰੀ ਮੈਚ
Tuesday, Jan 20, 2026 - 07:22 PM (IST)
ਵੈਨਕੂਵਰ, (ਮਲਕੀਤ ਸਿੰਘ)- ਕੈਨੇਡਾ ਦੀ ਮਹਿਲਾ ਰਾਸ਼ਟਰੀ ਫੁੱਟਬਾਲ ਟੀਮ ਅਪ੍ਰੈਲ ਮਹੀਨੇ ਬ੍ਰਾਜ਼ੀਲ 'ਚ ਤਿੰਨ ਅੰਤਰਰਾਸ਼ਟਰੀ ਮੁਕਾਬਲੇ ਖੇਡੇਗੀ। ਇਸ ਦੌਰੇ ਦੌਰਾਨ ਕੈਨੇਡਾ ਦੀ ਟੀਮ ਦਾ ਸਾਹਮਣਾ ਬ੍ਰਾਜ਼ੀਲ, ਦੱਖਣੀ ਕੋਰੀਆ ਤੇ ਜ਼ਾਂਬੀਆ ਦੀਆਂ ਮਹਿਲਾ ਰਾਸ਼ਟਰੀ ਟੀਮਾਂ ਨਾਲ ਹੋਵੇਗਾ।
ਇਹ ਮੁਕਾਬਲੇ ਵਿਸ਼ਵ ਪੱਧਰੀ ਫੁਟਬਾਲ ਲੜੀ ਦੇ ਅਧੀਨ ਕਰਵਾਏ ਜਾ ਰਹੇ ਹਨ, ਜਿਸ 'ਚ ਇਸ ਵਾਰ ਮਹਿਲਾ ਅਤੇ ਪੁਰਸ਼ ਦੋਹਾਂ ਵਰਗਾਂ ਦੀਆਂ ਕੁੱਲ 48 ਟੀਮਾਂ ਹਿੱਸਾ ਲੈਣਗੀਆਂ। ਇਸ ਤੋਂ ਪਹਿਲਾਂ ਕਰਵਾਏ ਗਏ ਪ੍ਰਯੋਗਕਾਲੀ ਦੌਰ 'ਚ 24 ਟੀਮਾਂ ਨੇ ਭਾਗ ਲਿਆ ਸੀ, ਜਿਸ ਤੋਂ ਬਾਅਦ ਹੁਣ ਇਸਨੂੰ ਹੋਰ ਵਿਸਤਾਰ ਦਿੱਤਾ ਗਿਆ ਹੈ। ਖੇਡ ਮਾਹਰਾ ਅਨੁਸਾਰ ਇਹ ਦੌਰਾ ਕੈਨੇਡਾ ਦੀ ਮਹਿਲਾ ਟੀਮ ਲਈ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ।
ਮਜ਼ਬੂਤ ਅੰਤਰਰਾਸ਼ਟਰੀ ਟੀਮਾਂ ਖ਼ਿਲਾਫ਼ ਖੇਡਣ ਨਾਲ ਖਿਡਾਰੀਆਂ ਨੂੰ ਆਪਣੀ ਤਿਆਰੀ, ਰਣਨੀਤੀ ਨੂੰ ਪਰਖਣ ਦਾ ਮੌਕਾ ਮਿਲੇਗਾ। ਬ੍ਰਾਜ਼ੀਲ 'ਚ ਹੋਣ ਵਾਲੇ ਇਹ ਤਿੰਨੋ ਮੁਕਾਬਲੇ ਆਉਣ ਵਾਲੀਆਂ ਵੱਡੀਆਂ ਅੰਤਰਰਾਸ਼ਟਰੀ ਪ੍ਰਤੀਯੋਗਤਾਵਾਂ ਲਈ ਕੈਨੇਡਾ ਦੀ ਮਹਿਲਾ ਫੁੱਟਬਾਲ ਟੀਮ ਦੀ ਤਿਆਰੀ ਨੂੰ ਨਵੀਂ ਦਿਸ਼ਾ ਦੇਣ ਵਾਲੇ ਮੰਨੇ ਜਾ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
