ਕੈਨੇਡਾ : ਸੜਕ ਹਾਦਸੇ ''ਚ ਪੰਜਾਬ ਦੇ ਪੱਟੀ ਦੇ ਨੌਜਵਾਨ ਦੀ ਮੌਤ

Monday, Apr 12, 2021 - 06:12 PM (IST)

ਕੈਨੇਡਾ : ਸੜਕ ਹਾਦਸੇ ''ਚ ਪੰਜਾਬ ਦੇ ਪੱਟੀ ਦੇ ਨੌਜਵਾਨ ਦੀ ਮੌਤ

ਨਿਊਯਾਰਕ/ਬਰੈਂਪਟਨ (ਰਾਜ ਗੋਗਨਾ): ਬੀਤੀ ਰਾਤ 9:30 ਵਜੇ ਦੇ ਕਰੀਬ ਕੈਨੇਡਾ ਦੇ ਬਰੈਂਪਟਨ ਦੀ ਮੇਨ ਸਟਰੀਟ ਅਤੇ ਬਾਰਟਲੀ ਬੁਲ ਪਾਰਕਵੇਅ (Bartley Bull Parkway and Main Street) ਵਿਖੇ ਇਕ ਸੜਕ ਹਾਦਸਾ ਵਾਪਰਿਆ। ਇਸ ਕਾਰ ਸੜਕ ਹਾਦਸੇ ਵਿਚ ਦੋ ਵਹੀਕਲ ਆਪਸ ਵਿਚ ਟਕਰਾ ਗਏ ਸਨ।

PunjabKesari

ਜਿਸ ਦੌਰਾਨ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਸ਼ਹਿਰ ਪੱਟੀ ਨਾਲ ਸਬੰਧਤ ਇਕ ਨੌਜਵਾਨ ਗੁਰਲਾਲ ਸਿੰਘ ਸੇਖੋ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਸਥਾਨਕ ਹਸਪਤਾਲ ਲਿਜਾਂਦੇ ਹੋਏ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਕੈਨੇਡਾ ਦੀ ਪੀਲ ਪੁਲਸ ਮੁਤਾਬਕ ਇਸ ਸੜਕ ਹਾਦਸੇ ਵਿਚ ਚਾਰ ਨੌਜਵਾਨ ਫਟੜ ਹੋਏ ਸਨ। ਪ੍ਰੰਤੂ ਗੁਰਲਾਲ ਸਿੰਘ ਸੇਖੋਂ ਗੰਭੀਰ ਜ਼ਖਮੀ ਹੋ ਗਿਆ ਸੀ ਅਤੇ ਤਿੰਨ ਲੋਕਾਂ ਦੀ  ਹਾਲਤ ਖਤਰੇ ਤੋਂ ਬਾਹਰ ਹੈ,ਜਿੰਨਾ ਨੂੰ ਮਾਮੂਲੀ ਸੱਟਾਂ ਲਗੀਆਂ ਸਨ।

ਨੋਟ- ਸੜਕ ਹਾਦਸੇ 'ਚ ਪੰਜਾਬ ਦੇ ਪੱਟੀ ਦੇ ਨੌਜਵਾਨ ਦੀ ਮੌਤ,ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News