ਕੈਨੇਡਾ ''ਚ ਪੰਜਾਬੀ ਨੌਜਵਾਨ ਨੇ ਕਬੂਲਿਆ ਕਤਲ ਦਾ ਦੋਸ਼

Wednesday, Jan 15, 2020 - 12:15 PM (IST)

ਕੈਨੇਡਾ ''ਚ ਪੰਜਾਬੀ ਨੌਜਵਾਨ ਨੇ ਕਬੂਲਿਆ ਕਤਲ ਦਾ ਦੋਸ਼

ਟੋਰਾਂਟੋ (ਬਿਊਰੋ) :ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਰਿਚਮੰਡ ਵਿਚ ਰਹਿੰਦੇ ਅਨਿਲ ਸੰਘੇੜਾ (29) ਨੇ ਆਪਣਾ ਅਪਰਾਧ ਸਵੀਕਾਰ ਕਰ ਲਿਆ। ਅਨਿਲ ਨੇ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਦੇ ਜੱਜ ਮਾਰਗਟ ਫਲੈਮਿੰਗ ਸਾਹਮਣੇ ਪ੍ਰਦੀਪ ਟੈਰੀ ਦੂਲੇ ਦਾ ਕਤਲ ਦਾ ਦੋਸ਼ ਸਵੀਕਾਰ ਕੀਤਾ। ਅਦਾਲਤ ਵੱਲੋਂ ਉਸ ਨੂੰ ਸਜ਼ਾ ਸੁਣਾਉਣ ਦੀ ਤਰੀਕ ਬਾਅਦ ਵਿਚ ਤੈਅ ਕੀਤੀ ਜਾਵੇਗੀ। 

ਘਟਨਾ 15 ਅਪ੍ਰੈਲ, 2017 ਦੀ ਹੈ ਜਦੋਂ ਵੈਨਕੂਵਰ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਫਰੇਜ਼ਰ ਵਿਊ ਹਾਲ ਵਿਚ ਇਕ ਵਿਅਕਤੀ ਦੀ ਲਾਸ਼ ਪਈ ਹੈ। ਉਸ ਸਮੇਂ ਹਾਲ ਵਿਚ ਇਕ ਵਿਆਹ ਸਮਾਗਮ ਦੀ ਪਾਰਟੀ ਚੱਲ ਰਹੀ ਸੀ। ਮ੍ਰਿਤਕ ਪ੍ਰਦੀਪ ਟੈਰੀ ਦੂਲੇ (41) ਇਕ ਮਹਿਮਾਨ ਵਜੋਂ ਵਿਆਹ ਦੀ ਪਾਰਟੀ ਵਿਚ ਸ਼ਾਮਲ ਹੋਇਆ ਸੀ। ਪਹਿਲਾਂ ਤਾਂ ਪੁਲਸ ਨੇ ਉਸ ਦੀ ਮੌਤ ਨੂੰ ਕੁਦਰਤੀ ਸਮਝਿਆ ਸੀ ਪਰ ਬਾਅਦ ਵਿਚ ਉਹਨਾਂ ਹੱਥ ਅਜਿਹੇ ਕੁਝ ਸਬੂਤ ਲੱਗੇ ਕਿ ਇਸ ਮਾਮਲੇ ਨੂੰ ਉਹਨਾਂ ਨੇ ਕਤਲ ਕੇਸ ਮੰਨ ਕੇ ਜਾਂਚ ਸ਼ੁਰੂ ਕੀਤੀ। ਪੁਖਤਾ ਸਬੂਤਾਂ 'ਤੇ 10 ਹਫਤੇ ਦੀ ਜਾਂਚ ਤੋਂ ਬਾਅਦ ਪੁਲਸ ਨੇ ਅਨਿਲ ਸੰਘੇੜਾ ਨੂੰ 28 ਜੂਨ, 2017 ਨੂੰ ਪ੍ਰਦੀਪ ਟੈਰੀ ਦੂਲੇ ਦੇ ਕਤਲ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਸੀ।


author

Vandana

Content Editor

Related News