ਕੈਨੇਡਾ ਨੂੰ ਅਗਲੇ ਵਿੱਤੀ ਸਾਲ ’ਚ ਮਿਲਣਗੇ 3.5 ਕਰੋੜ ਫਾਈਜ਼ਰ ਟੀਕੇ : ਟਰੂਡੋ

Saturday, Apr 24, 2021 - 05:55 PM (IST)

ਕੈਨੇਡਾ ਨੂੰ ਅਗਲੇ ਵਿੱਤੀ ਸਾਲ ’ਚ ਮਿਲਣਗੇ 3.5 ਕਰੋੜ ਫਾਈਜ਼ਰ ਟੀਕੇ : ਟਰੂਡੋ

ਓਟਾਵਾ (ਭਾਸ਼ਾ) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਅਗਲੇ ਵਿੱਤੀ ਸਾਲ (2022-23) ਵਿਚ ਦੇਸ਼ ਫਾਈਜ਼ਰ ਤੋਂ 6.5 ਕਰੋੜ ਬੂਸਟਰ ਕੋਰੋਨਾ ਵਾਇਰਸ ਟੀਕੇ ਹਾਸਲ ਕਰੇਗਾ। ਟਰੂਡੋ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ, ‘ਅਸੀਂ ਅਗਲੇ ਸਾਲ ਲਈ 3.5 ਕਰੋੜ ਟੀਕਿਆਂ ਲਈ ਫਾਈਜ਼ਰ ਨਾਲ ਇਕ ਸਮਝੌਤਾ ਕੀਤਾ ਹੈ ਅਤੇ ਉਸ ਦੇ ਬਾਅਦ ਉਸ ਦੇ ਅਗਲੇ ਸਾਲ 3 ਕਰੋੜ ਟੀਕੇ ਮਿਲਣਗੇ। ਇਹ ਬੂਸਟਰ ਵੈਕਸੀਨ ਦਾ ਨਵੀਨਤਮ ਸੰਸਕਰਣ ਹੋਣਗੇ ਅਤੇ ਉਹ ਇਹ ਯਕੀਨੀ ਕਰਨ ਵਿਚ ਮਦਦ ਕਰਨਗੇ ਕਿ ਅਸੀਂ ਵਾਇਰਸ ਨੂੰ ਕੰਟਰੋਲ ਵਿਚ ਰੱਖ ਸਕਦੇ ਹਾਂ।’

ਇਹ ਵੀ ਪੜ੍ਹੋ : ਕੋਰੋਨਾ ਦੇ ਮੱਦੇਨਜ਼ਰ ਹੁਣ ਕੁਵੈਤ ਨੇ ਭਾਰਤ ਤੋਂ ਆਉਣ ਵਾਲੀਆਂ ਉਡਾਣਾਂ 'ਤੇ ਲਾਈ ਰੋਕ

ਪ੍ਰਧਾਨ ਮੰਤਰੀ ਮੁਤਾਬਕ ਇਸ ਸਮਝੌਤੇ ਵਿਚ ਸਾਲ 2024 ਵਿਚ 6 ਕਰੋੜ ਟੀਕੇ ਦੀ ਖ਼ੁਰਾਕ ਦਾ ਬਦਲ ਵੀ ਸ਼ਾਮਲ ਹੈ। ਕੈਨੇਡਾ ਨੇ ਫਾਈਜ਼ਰ, ਮਾਡਰਨਾ, ਐਸਟ੍ਰਾਜੇਨੇਕਾ ਅਤੇ ਜਾਨਸਨ ਐਂਡ ਜਾਨਸਨ ਦੇ ਟੀਕਿਆਂ ਨੂੰ ਮਨਜ਼ੂਰੀ ਦਿੱਤੀ ਹੈ ਅਤੇ ਇਨ੍ਹਾਂ ਚਾਰਾਂ ਟੀਕਿਆਂ ਦੀਆਂ ਕੁੱਲ ਮਿਲਾ ਕੇ 11.7 ਕਰੋੜ ਤੋਂ ਜ਼ਿਆਦਾ ਖ਼ੁਰਾਕਾਂ ਖ਼ਰੀਦੀਆਂ ਹਨ। ਟਰੂਡੋ ਨੇ ਸ਼ੁੱਕਰਵਾਰ ਨੂੰ ਓਟਾਵਾ ਫਾਰਮੇਸੀ ਵਿਚ ਐਸਟ੍ਰਾਜੇਨੇਕਾ ਦਾ ਪਹਿਲਾ ਟੀਕਾ ਲਗਾਇਆ ਹੈ।

ਇਹ ਵੀ ਪੜ੍ਹੋ : ਇਮਰਾਨ ਖਾਨ ਨੇ ਭਾਰਤ ’ਚ ਕੋਰੋਨਾ ਦੇ ਹਾਲਾਤ ’ਤੇ ਜਤਾਈ ਚਿੰਤਾ, ਟਵੀਟ ਕਰ ਆਖੀ ਇਹ ਗੱਲ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News